Monday, September 14, 2026

ਮੋਟਰ ਸਾਈਕਲਾਂ ‘ਤੇ ਮਨੀਕਰਣ ਸਾਹਿਬ ਜਾਂਦੇ ਹਾਦਸੇ ਮਾਰੇ ਗਏ ਨੋਜਵਾਨਾਂ ਦਾ ਅੰਤਿਮ ਸੰਸਕਾਰ

ਦੋਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਪੂਰਾ ਜੰਡਿਆਲਾ ਸ਼ਹਿਰ 

PPN0703201502
ਜੰਡਿਆਲਾ ਗੁਰੂ, 7 ਮਾਰਚ (ਵਰਿੰਦਰ ਸਿੰਘ ਫ਼ ਹਰਿੰਦਰਪਾਲ ਸਿੰਘ) – ਹੋਲੇ ਮਹੱਲੇ ‘ਤੇ 5 ਮਾਰਚ ਨੂੰ ਗੁਰਦੁਆਰਾ ਸ੍ਰੀ ਮਨੀਕਰਣ ਸਾਹਿਬ ਦੀ ਯਾਤਰਾ ਤੇ ਮੋਟਰ ਸਾਈਕਲਾਂ ਉੱਪਰ ਗਏ ਜੰਡਿਆਲਾ ਗੁਰੂ ਦੇ ਦੋ ਲੜਕਿਆਂ ਦੀ ਰਸਤੇ ਵਿਚ ਇੱਕ ਹਾਦਸੇ ਦੋਰਾਨ ਮੋਤ ਨੇ ਇੱਕ ਵਾਰ ਜੰਡਿਆਲਾ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ।ਮ੍ਰਿਤਕਾਂ ਵਿਚ ਸਾਹਿਲ ਪੁੱਤਰ ਬੱਲੀ ਕਪੜਿਆਂ ਵਾਲਾ ਅਤੇ ਬਿੱਲਾ ਪੁੱਤਰ ਅਸ਼ਵਨੀ ਕੁਮਾਰ ਸਬਜੀ ਵਾਲਾ ਸ਼ਾਮਿਲ ਸਨ।ਅੱਜ ਸਵੇਰੇ 10 ਵਜੇ ਦੋਹਾਂ ਨੋਜਵਾਨਾ ਦਾ ਅੰਤਿਮ ਸੰਸਕਾਰ ਗਊਸ਼ਾਲਾ ਰੋਡ ਸ਼ਮਸਾਨ ਘਾਟ ਵਿਚ ਕਰ ਦਿੱਤਾ ਗਿਆ।ਅੰਤਿਮ ਸੰਸਕਾਰ ਮੋਕੇ ਦੋਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੂਰਾ ਜੰਡਿਆਲਾ ਸ਼ਹਿਰ ਪਹੁੰਚਿਆ ਹੋਇਆ ਸੀ, ਪਰ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਦੇ ਕਰਦੇ ਸਾਰਾ ਸ਼ਹਿਰ ਇੱਕ ਵਾਰ ਅੱਥਰੂਆਂ ਦੀ ਨਦੀ ਵਿਚ ਬਹਿ ਗਿਆ।ਦੋਨੋ ਮ੍ਰਿਤਕ ਦੋਸਤ ਅਜੇ ਵਿਆਹ ਦੇ ਸੁਪਨੇ ਲੈ ਰਹੇ ਸਨ ਜਿਸ ਵਿਚੋਂ ਬਿੱਲਾ ਦਾ ਕੁਝ ਹੀ ਸਮੇਂ ਬਾਅਦ ਵਿਆਹ ਸੀ ਜਦੋਂ ਕਿ ਇਕਲੋਤੇ ਸਾਹਿਲ ਦੇ ਮਾਪਿਆਂ ਅਤੇ ਭੈਣ ਨੂੰ ਵੀ ਵਿਆਹ ਦੇ ਬਹੁਤ ਚਾਅ ਸਨ।ਸ਼ਮਸ਼ਾਨ ਘਾਟ ਵਿੱਚ ਸਾਹਿਲ ਦੇ ਪਰਿਵਾਰ ਦਾ ਤਾਂ ਹਾਲ ਬੇਹਾਲ ਹੋਇਆ ਸੀ ਕਿਉਂਕਿ ਅਪਨੇ ਇਕਲੋਤੇ ਵੀਰ ਦਾ ਭੈਣ ਕੋਲੋ, ਇਕਲੋਤੇ ਪੁੱਤਰ ਦਾ ਮਾਂ-ਬਾਪ ਕੋਲੋ ਅਤੇ ਹਸਮੁੱਖ ਸੁਭਾਅ ਦੇ ਸਾਹਿਲ ਦਾ ਵਿਛੋੜਾ ਕਿਸੇ ਕੋਲੋ ਬਰਦਾਸ਼ਤ ਨਹੀਂ ਹੋ ਰਿਹਾ ਸੀ।
ਮ੍ਰਿਤਕਾਂ ਦੇ ਨਾਲ ਗਏ ਉਸ ਦੇ ਦੋਸਤਾ ਵਿਚੋਂ ਰਾਹੁਲ ਅਤੇ ਸ਼ੁੱਭਮ ਕਾਲੜਾ ਨੇ ਦੱਸਿਆ ਕਿ ਸੁੰਦਰ ਨਗਰ ਦੇ ਕੋਲ ਜਦ ਬਲੈਰੋ ਗੱਡੀ ਮੋਟਰ ਸਾਈਕਲਾਂ ਨੂੰ ਆਹਮਣੋ ਸਾਹਮਣੇ ਟੱਕਰ ਮਾਰਨ ਤੋਂ ਬਾਅਦ ਟਾਹਲੀ ਵਿਚ ਵੱਜੀ ਤਾਂ ਉਸ ਵਿਚ ਸਵਾਰ 5-6 ਸ਼ਰਾਬੀ ਹਾਲਤ ਵਿਚ ਸਵਾਰ ਲੜਕੇ ਦੋੜ ਗਏ ਜਦੋਂ ਕਿ ਡਰਾਈਵਰ ਨੂੰ ਉਥੋਂ ਦੇ ਵਸਨੀਕਾਂ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।ਗੱਡੀ ਅਤੇ ਉਸ ਵਿੱਚ ਸਵਾਰ ਲੜਕੇ ਵੀ ਅੰਮ੍ਰਿਤਸਰ ਦੇ ਕੋਲ ਵੇਰਕਾ ਦੇ ਦੱਸੇ ਜਾ ਰਹੇ ਸਨ।ਮ੍ਰਿਤਕਾਂ ਦੇ ਦੋਸਤਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਹਿਲ ਅਤੇ ਗੰਭੀਰ ਜਖਮੀ ਵਿਸ਼ਾਲ ਨਾਮਕ ਲੜਕੇ ਨੂੰ ਐਂਬੂਲੈਂਸ ਰਾਹੀ ਤੁਰੰਤ ਹਸਪਤਾਲ ਭੇਜਿਆ ਗਿਆ ਜਦੋਂ ਕਿ ਬਿੱਲਾ ਜਖਮੀ ਹੋਣ ਦੇ ਬਾਵਜੂਦ ਵੀ 30-40 ਮਿੰਟ ਤੱਕ ਸਭ ਦੋਸਤਾਂ ਦਾ ਹਾਲ-ਚਾਲ ਪੁੱਛਦਾ ਰਿਹਾ।ਜਖਮੀ ਹਾਲਤ ਵਿਚ ਹਸਪਤਾਲ ਪਹੁੰਚਣ ਤੋਂ ਬਾਅਦ ਬਿੱਲਾ ਆਪਣੇ ਦੋਸਤ ਸਾਹਿਲ ਦੀ ਮੋਤ ਦੀ ਖਬਰ ਸੁਣ ਕੇ ਸਦਮਾ ਨਾ ਬਰਦਾਸ਼ਤ ਕਰਦੇ ਹੋਏ ਖੁੱਦ ਵੀ ਮੋਤ ਦੇ ਮੂੰਹ ਵਿਚ ਚਲਾ ਗਿਆ।ਤੀਸਰੇ ਦੋਸਤ ਵਿਸ਼ਾਲ ਦੀ ਇੱਕ ਲੱਤ ਟੁੱਟਣ ਦੀ ਸੂਚਨਾ ਮਿਲੀ ਹੈ ਜੋ ਕਿ ਹੁਣ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਵਿਚ ਦਾਖਿਲ ਹੈ।ਆਪਣੀ ਮੋਤ ਤੋਂ ਚੰਦ ਮਿੰਟ ਪਹਿਲਾਂ ਹੀ ਸਾਹਿਲ ਵਲੋਂ ਅਪਨੇ ਦੋਸਤ ਨੂੰ ਜੰਡਿਆਲਾ ਗੁਰੂ ਵੱਟਸ ਐਪ ਰਾਹੀਂ ਇਕ ਢਾਬੇ ਤੇ ਚਾਹ ਪੀਂਦੇ ਦੀ ਆਪਣੀ ਫੋਟੋ ਭੇਜੀ ਸੀ। ਮ੍ਰਿਤਕ ਸਾਹਿਲ ਦੇ ਕੁਝ ਦੋਸਤ ਸ਼ਮਸ਼ਾਨ ਘਾਟ ਵਿਚ ਗਮਗੀਨ ਦੱਸ ਰਹੇ ਸਨ ਕਿ ਦੋ ਤਿੰਨ ਦਿਨਾਂ ਨੂੰ ਅਸੀਂ ਗੋਆ ਜਾਣ ਦਾ ਪ੍ਰੋਗ੍ਰਾਮ ਬਣਾਇਆ ਸੀ, ਪਰ ਅਫਸੋਸ ਕੁਦਰਤ ਨੇ ਇਹ ਅਣਹੋਣੀ ਨੂੰ ਅੰਜ਼ਾਮ ਦੇ ਦਿੱਤਾ। ਮ੍ਰਿਤਕ ਬਿੱਲਾ ਆਪਣੇ ਪਿੱਛੇ ਰੋਂਦੇ ਕਰਲਾਉਂਦੇ ਦੋ ਭਰਾ, ਮਾਂਬਾਪ ਅਤੇ ਮ੍ਰਿਤਕ ਸਾਹਿਲ ਆਪਣੇ ਪਿੱਛੇ ਛੋਟੀ ਭੈਣ ਤੋਂ ਇਲਾਵਾ ਮਾਂ-ਬਾਪ ਨੂੰ ਰੋਂਦ ਕਰਲਾਉਂਦੇ ਛੱਡ ਗਿਆ ਹੈ।ਮ੍ਰਿਤਕਾਂ ਦੀ ਅੰਤਿਮ ਅਰਦਾਸ 8 ਮਾਰਚ ਐਤਵਾਰ ਦੁਪਿਹਰ 1-00 ਤੋਂ 2-00 ਵਜੇ ਗੁਰਦੁਆਰਾ ਬਾਬਾ ਹੰਦਾਲ ਸਹਿਬ ਵਿਖੇ ਹੋਵੇਗੀ ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply