ਅੰਮ੍ਰਿਤਸਰ,
7 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਧੀ ਪਾਲੀਕਾ ਅਰੋੜਾ ਨੇ ਪੀ.ਸੀ.ਐਸ ਪ੍ਰੀਖਿਆ ਚੋਂ ਪੰਜਾਬ ਵਿਚੋਂ 17ਵਾਂ ਸਥਾਨ ਹਾਸਿਲ ਕਰਕੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ ਹੈ। ਪਾਲਿਕਾ ਅਰੋੜਾ ਦੇ ਪਿਤਾ ਸ੍ਰੀ ਰਾਜ ਕੁਮਾਰ ਵਾਸੀ ਮਾਲ ਮੰਡੀ, ਅੰਮ੍ਰਿਤਸਰ ਨੇ ਦੱਸਿਆ ਕਿ ਉਸਦੀ ਬੇਟੀ ਵਲੋਂ ਕੀਤੀ ਪ੍ਰਾਪਤੀ ਤੇ ਉਸ ਨੂੰ ਮਾਣ ਹੈ। ਉਨਾਂ ਅੱਗੇ ਦੱਸਿਆ ਕਿ ਉਨਾਂ ਦੀ ਬੇਟੀ ਨੇ ਪੀ.ਸੀ.ਐਸ ਦੀ ਪ੍ਰੀਖਿਆ ਵਿਚ ਪਹਿਲੀ ਵਾਰ ਇਮਤਿਹਾਨ ਦਿੱਤਾ ਤੇ ਉਸਨੇ ਇਹ ਸ਼ਾਨਦਾਰ ਸਫਲਤਾ ਹਾਸਿਲ ਕੀਤੀ। ਪਾਲੀਕਾ ਅਰੋੜਾ (26 ਸਾਲ) ਨੇ ਸ੍ਰੀ ਗੁਰੂ ਰਾਮਦਾਸ ਡੈਂਟਲ ਹਸਪਤਾਲ ਅੰਮ੍ਰਿਤਸਰ ਤੋਂ ਬੀ.ਡੀ.ਐਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਦਿਨ ਰਾਤ ਮਿਹਨਤ ਕਰਕੇ ਉਸਨੇ ਇਹ ਸ਼ਾਨਦਾਰ ਮੁਕਮਾ ਹਾਸਿਲ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਪਾਲੀਕਾ ਅਰੋੜਾ ਦੀ ਇਸ ਕਾਮਯਾਬੀ ਦੀ ਸਰਾਹਨਾ ਕੀਤੀ ਗਈ ਹੈ ਅਤੇ ਉਸਦੇ ਬਿਹਤਰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media