
ਹੁਸ਼ਿਆਰਪੁਰ, 8 ਮਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰਬਰ 7 ਨੂੰ ਮਾਡਲ ਵਾਰਡ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਣ ਸੂਦ ਨੇ ਅੱਜ ਹੁਸ਼ਿਆਰਪੁਰ ਦੇ ਇੰਨਡੋਰ ਸਟੇਡੀਅਮ ਵਿਖੇ ਵਾਰਡ ਨੰਬਰ 7 ਤੋਂ ਬਿਨ੍ਹਾ ਮੁਕਾਬਲਾ ਜੇਤੂ ਰਹੇ ਨਿਗਮ ਕੌਂਸਲਰ ਸ੍ਰੀਮਤੀ ਰਕੇਸ਼ ਸੂਦ ਵਲੋਂ ਕਰਵਾਏ ਗਏ ਧੰਨਵਾਦ ਸਮਾਗਮ ਮੌਕੇ ਦਿੱਤੀ।ਤੀਕਸ਼ਣ ਸੂਦ ਨੇ ਲੋਕਾਂ ਵਲੋਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਲ੍ਹਾ ਹੁਸ਼ਿਆਰਪੁਰ ਵਿਚ ਆਉਾਂਦੀਆਂ ਗਰ ਕੌਂਸਲਾਂ ਅਤੇ ਸਥਾਨਿਕ ਨਗਰ ਨਿਗਮ ਵਿਚ ਸਰਵਪੱਖੀ ਵਿਕਾਸ ਕਰਵਾਉਣ ਲਈ ਵਿਸੇਸ਼ ਉਪਰਾਲੇ ਕੀਤੇ ਜਾਣਗੇ।
ਸੂਦ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਿਚ ਸੋਲਿਡ ਵੇਸਟ ਮੈਨੇਜਮੈਂਟ ਤਹਿਤ ਸਫ਼ਾਈ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਵਾਰਡ ਨੰਬਰ -7 ਦੇ ਸਰਵਪੱਖੀ ਵਿਕਾਸ ਲਈ ਵਾਰਡ ਨੂੰ 4 ਬਲਾਕਾਂ ਵਿਚ ਵੰਡ ਕੇ ਇਕ ਇਕ ਸੁਸਾਇਟੀ ਬਣਾਈ ਜਾਵੇਗੀ ਜਿਸ ਦੀਆਂ ਸਮਾਂਬੱਧ ਮੀਟਿੰਗਾਂ ਕਰਕੇ ਪਹਿਲ ਦੇ ਅਧਾਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ ਇਸ ਤੋਂ ਇਲਾਵਾ ਪੂਰੇ ਵਾਰਡ ਦੀ ਇਕ ਸੁਸਾਇਟੀ ਵੀ ਬਣਾਈ ਜਾਵੇਗੀ ਜਿਸਦੀ ਹਰੇਕ 6 ਮਹੀਨੇ ਬਾਅਦ ਮੀਟਿੰਗ ਕਰਕੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਵਾਰਡ ਨੰਬਰ -7 ਤੋਂ ਬਿਨ੍ਹਾ ਮੁਕਾਬਲਾ ਜੇਤੂ ਰਹੇ ਸ੍ਰੀਮਤੀ ਰਕੇਸ਼ ਸੂਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਵਲੋਂ ਮਿਲਣ ਵਾਲੀ ਤਨਖਾਹ ਦਾ ਇਕ ਵੀ ਪੈਸਾ ਉਹ ਆਪਣੇ ਕੋਲ ਨਹੀਂ ਰੱਖਣਗੇ ਤੇ ਪੂਰੀ ਤਨਖ਼ਾਹ ਵਾਰਡ ਦੀ ਭਲਾਈ ਲਈ ਬਣਾਈ ਗਈ ਸੁਸਾਇਟੀ ਦੇ ਖਾਤੇ ਵਿਚ ਜਮਾਂ ਕਰਵਾਉਣਗੇ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਵਾਰਡ ਨੰਬਰ -7 ਦੇ ਵਿਕਾਸ ਵਿਚ ਆਪਣਾ ਸਹਿਯੋਗ ਦੇਣ।
ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸ਼ਿਵ ਸੂਦ, ਅਵਤਾਰ ਸਿੰਘ ਜੌਹਲ ਚੇਅਰਮੈਨ ਮਾਰਕੀਟ ਕਮੇਟੀ, ਮਹਿੰਦਰ ਪਾਲ ਮਾਨ, ਮਹੰਤ ਰਮਿੰਦਰ ਦਾਸ, ਬ੍ਰਿਜ ਲਾਲ ਅਰੋੜਾ, ਬਾਬਾ ਰਾਮ ਮੂਰਤੀ, ਡਾ ਅਜੇ ਬੱਗਾ, ਅਰਚਨਾ ਜੈਨ, ਆਨੰਦਵੀਰ ਸਿੰਘ, ਰਮੇਸ਼ ਜਾਲਮ, ਭਗਵਾਨ ਦਾਸ, ਸੁਰੇਸ਼ ਭਾਟੀਆ ਬਿੱਟੂ ਮੰਡਲ ਪ੍ਰਧਾਨ, ਜਿਵੇਦ ਸੂਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਉਪ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਣੀਆ, ਰਾਮਦੇਵ ਯਾਦਵ, ਯਸ਼ਪਾਲ ਸ਼ਰਮਾ, ਗਿਆਨ ਬਾਂਸਲ, ਪ੍ਰਮੋਦ ਸੂਦ, ਨਿਤਨ ਗੁਪਤਾ ਨੰਨੂੰ ਅਤੇ ਵਾਰਡ ਨੰਬਰ-7 ਦੇ ਨਿਵਾਸੀ ਵੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media