Friday, June 12, 2026

ਫਾਜਿਲਕਾ ਜਿਲ੍ਹੇ ਦੀਆਂ 65 ਸਰਹੱਦੀ ਢਾਣੀਆਂ ਨੂੰ 24 ਘੰਟੇ ਮਿਲੇਗੀ ਬਿਜਲੀ -ਵਧੀਕ ਡਿਪਟੀ ਕਮਿਸ਼ਨਰ

ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਵੱਖ ਵੱਖ ਵਿਕਾਸ ਕਾਰਜਾਂ ‘ਤੇ 11 ਕਰੋੜ ਖਰਚ ਕੀਤੇ ਜਾਣਗੇ

Charndev Maan FZLਫਾਜ਼ਿਲਕਾ, 9 ਮਾਰਚ (ਵਨੀਤ ਅਰੋੜਾ) – ਹੁਣ ਫਾਜ਼ਿਲਕਾ ਜਿਲ੍ਹੇ ਦੇ ਸਰਹੱਦੀ ਖੇਤਰ ਦੇ ਪਿੰਡਾਂ ਦੀਆਂ ਦੂਰ-ਦੁਰਾਡੇ ਦੀਆਂ ਢਾਣੀਆਂ ਵੀ 24 ਘੰਟੇ ਬਿਜਲੀ ਨਾਲ ਜਗਮਗਾਉਣਗੀਆਂ ਤੇ ਇਸ ਪ੍ਰਾਜੈਕਟ ਤੇ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ.) ਤਹਿਤ 70 ਲੱਖ ਰੁਪਏ ਖਰਚ ਕੀਤੇ ਜਾਣਗੇ । ਸਰਕਾਰ ਵੱਲੋਂ ਇਸ ਸਕੀਮ ਤਹਿਤ 3 ਤੋਂ 5 ਘਰਾਂ ਵਾਲੀਆਂ ਢਾਣੀਆਂ ਨੂੰ ਵੀ ਲਿਆਂਦਾ ਗਿਆ ਹੈ ।

ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਲਈ ਵਿਕਾਸ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਵੱਖ ਵੱਖ ਵਿਕਾਸ ਕਾਰਜਾਂ ਤੇ ਚਾਲੂ ਮਾਲੀ ਸਾਲ ਦੌਰਾਨ 11 ਕਰੋੜ ਰੁਪਏ ਤੋਂ ਵੱਧ ਰਾਸ਼ੀ ਖਰਚ ਕੀਤੀ ਜਾ ਰਹੀ ਹੈ।
ਸ. ਮਾਨ ਨੇ ਅੱਗੇ ਦੱਸਿਆ ਕਿ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਸਰਹੱਦੀ ਖੇਤਰ ਦੇ ਪਿੰਡਾਂ ਦੀਆਂ ਜਿਨ੍ਹਾਂ ਢਾਣੀਆਂ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਜਾਣਾ ਹੈ ਉਨ੍ਹਾਂ ਵਿਚ ਢਾਣੀ ਵਿਰਸਾ ਸਿੰਘ (ਉਤਮ ਪੁਰ), ਢਾਣੀ ਸ਼੍ਰੀ ਕਾਲਾ(ਕਾਂਵਾ ਵਾਲੀ), ਢਾਣੀ ਸ਼੍ਰੀ ਅਰਜਨ ਸਿੰਘ (ਰੇਤੇ ਵਾਲੀ), ਢਾਣੀ ਵਿਸ਼ਾਖਾ ਵਾਲਾ(ਮੁਹੰਮਦ ਪੀਰਾ), ਢਾਣੀ ਸੁੰਦਰ ਸਿੰਘ(ਘੁਰਕਾ), ਢਾਣੀ ਰਾਜ ਸਿੰਘ(ਘੁਰਕਾ), ਢਾਣੀ ਮਿਲਖ ਰਾਜ (ਲਾਧੂਕਾ), ਢਾਣੀ ਦਰਬਾਰਾ ਸਿੰਘ(ਸਾਬੂਆਣਾ), ਢਾਣੀ ਹਰਭਜਨ ਸਿੰਘ(ਰਾਮਕੋਟ), ਢਾਣੀ ਦਰਸ਼ਨ ਸਿੰਘ(ਸਾਬੂਆਣਾ), ਢਾਣੀ ਸੁਰਜੀਤ ਸਿੰਘ(ਸਾਬੂਆਣਾ), ਢਾਣੀ ਜਸਵਿੰਦਰ ਸਿੰਘ(ਘੁਰਕਾ), ਢਾਣੀ ਸੁਰਜਣ ਸਿੰਘ(ਮੁਹਾਰ ਜਮਸ਼ੇਰ), ਢਾਣੀ ਮੁਨਸ਼ਾ ਸਿੰਘ(ਵੱਲੇ ਸ਼ਾਹ ਉਤਾੜ), ਢਾਣੀ ਹੋਜ ਰਾਜ(ਕੇਰੀਆਂ), ਢਾਣੀ ਬੀਰਬਲ ਰਾਮ(ਜੋੜਕੀ ਕੰਕਰ ਵਾਲੀ), ਢਾਣੀ ਬਲਦੇਵ ਸਿੰਘ(ਟਾਹਲੀ ਵਾਲਾ ਬੋਦਲਾ), ਢਾਣੀ ਓਮ ਪ੍ਰਕਾਸ਼( ਰਾਮਕੋਟ), ਢਾਣੀ ਬਲਬੀਰ ਸਿੰਘ (ਢੰਡੀ ਖੁਰਦ), ਢਾਣੀ ਸੋਨਾ ਸਿੰਘ(ਪ੍ਰਭਾਤ ਸਿੰਘ ਵਾਲਾ), ਢਾਣੀ ਜਗੀਰ ਸਿੰਘ (ਲਮੋਚਰ ਕਲਾ), ਢਾਣੀ ਜੱਲਾ ਲੱਖਾ ਹਿਠਾੜ(ਜੱਲਾ ਲੱਖਾ ਹਿਠਾੜ), ਢਾਣੀ ਲਾਹੋਰਾ ਸਿੰਘ (ਘੁਬਾਇਆ), ਢਾਣੀ ਬਲਬੀਰ ਸਿੰਘ (ਚੱਕ ਖੀਵਾ), ਢਾਣੀ ਜਗੀਰ ਸਿੰਘ (ਸੋਹਨਾ ਸਾਂਦੜ), ਢਾਣੀ ਘਮੰਡਾ ਸਿੰਘ (ਲੱਧੂ ਵਾਲਾ ਹਿਠਾੜ), ਢਾਣੀ ਚੇਤਨ ਸਿੰਘ(ਬਾਹਮਣੀ ਵਾਲਾ), ਢਾਣੀ ਦਰਸ਼ਨ ਸਿੰਘ (ਮੀਨਨ ਵਾਲਾ), ਢਾਣੀ ਗੁਰਦੀ ਸਿੰਘ (ਪਾਲੀ ਵਾਲਾ), ਢਾਣੀ ਜੋਗਿੰਦਰ ਸਿੰਘ (ਬਾਹਮਣੀ ਵਾਲਾ), ਢਾਣੀ ਦਲੀਪ ਸਿੰਘ (ਸਿਮਰੇਵਾਲਾ), ਢਾਣੀ ਫਿਰੋਜਪੁਰੀਆਂ ਵਾਲੀ(ਢਾਬ ਖੁਸ਼ਹਾਲ ਜੋਇਆ), ਢਾਣੀ ਰਾਜ ਸਿੰਘ (ਪ੍ਰਭਾਤ ਸਿੰਘ ਵਾਲਾ), ਢਾਣੀ ਕਾਰਜ ਸਿੰਘ(ਬਾਮੇ ਵਾਲਾ), ਢਾਣੀ ਅਨੋਖ ਸਿੰਘ(ਬੱਘੇ ਕੇ), ਢਾਣੀ ਸੰਤਾ ਸਿੰਘ (ਪ੍ਰਭਾਤ ਸਿੰਘ ਵਾਲਾ), ਢਾਣੀ ਚੁਬਾਰੇ ਵਾਲੀ (ਬਾਹਮਣੀ ਵਾਲਾ), ਢਾਣੀ ਗੁਰਾ ਸਿੰਘ(ਚੱਕ ਮੋਜਦੀਨ ਵਾਲਾ), ਢਾਣੀ ਕਾਰਜ ਸਿੰਘ (ਬਾਮੇ ਵਾਲਾ), ਢਾਣੀ ਬਲਬੀਰ ਸਿੰਘ (ਫਲੀਆਂ ਵਾਲਾ), ਢਾਣੀ ਰੇਸ਼ਮ ਸਿੰਘ (ਸੰਤੋਖ ਸਿੰਘ ਵਾਲਾ), ਢਾਣੀ ਮੰਗਲ ਸਿੰਘ (ਪ੍ਰਭਾਤ ਸਿੰਘ ਵਾਲਾ), ਢਾਣੀ ਗੁਰਬਖਸ਼ ਸਿੰਘ (ਖੈਰੇ ਕੇ ਉਤਾੜ), ਢਾਣੀ ਨਿਰਮਲ ਸਿੰਘ(ਮੋਹਨੇ ਵਾਲਾ ਝੁੱਗੇ), ਢਾਣੀ ਬਹਿਕਾ ਸਿੰਘ(ਚੱਕ ਅਰਨੀ ਵਾਲਾ), ਢਾਣੀ ਲਛਮਾ ਦਾਸ(ਖੂਈਆਂ ਸਰਵਰ), ਢਾਣੀ ਰਵੀ ਸੇਤਿਆ(ਗੁਮਜਾਲ), ਢਾਣੀ ਜਗਦੀਸ਼ (ਗੁਮਜਾਲ), ਢਾਣੀ ਸਤਪਾਲ(ਗੁਮਜਾਲ), ਢਾਣੀ ਸੁਲਤਾਨ ਰਾਮ(ਗੁਮਜਾਲ), ਢਾਣੀ ਮੇਹਰ ਚੰਦ(ਗੁਮਜਾਲ), ਢਾਣੀ ਓਮ ਪ੍ਰਕਾਸ਼(ਹਰੀਪੁਰਾ), ਢਾਣੀ ਗਿਆਣ ਚੰਦ(ਹਰੀਪੁਰਾ), ਢਾਣੀ ਨੱਥਾਂ ਵਾਲੀ(ਕੱਲਰ ਖੇੜਾ), ਢਾਣੀ ਜਸਕਰਨ ਸਿੰਘ(ਖੂਈਆਂ ਸਰਵਰ),ਢਾਣੀ ਬਲਜੀਤ ਸਿੰਘ(ਪਤਰੇਵਾਲਾ), ਢਾਣੀ ਭਗਵਾਨ ਸਿੰੰਘ(ਪਤਰੇਵਾਲਾ), ਢਾਣੀ ਪੁਰਸ਼ੋਤਮ ਲਾਲ(ਤੂਤਵਾਲਾ), ਢਾਣੀ ਬਖਤੋਰ ਸਿੰਘ(ਤੂਤਵਾਲਾ), ਢਾਣੀ ਅਸ਼ਵਨੀ ਸੇਤੀਆ(ਤੂਤਵਾਲਾ), ਢਾਣੀ ਰਜਿੰਦਰ ਕੁਮਾਰ(ਉਸਮਾਨ ਖੇੜਾ), ਢਾਣੀ ਪਰਤਾਪ ਸਿੰਘ(ਹਰੀਪੁਰਾ) ਢਾਣੀ ਸੋਭਾ ਸਿੰਘ(ਗਿਦੜਾਂ ਵਾਲੀ), ਢਾਣੀ ਸੁਰਜੀਤ ਸਿੰਘ(ਬਕੈਨਵਾਲਾ), ਨਿਉ ਮੋਜਮ(ਮੋਜਮ), ਢਾਣੀ ਪੂਰਣ ਸਿੰਘ (ਸ਼ਮਸ਼ਾਬਾਦ), ਢਾਣੀ ਸੁਬੇਗ ਸਿੰਘ (ਗੰਜੂਆਣਾ), ਢਾਣੀ ਵਿਜੈ ਕੁਮਾਰ ਰਾਜ ਕਰਨ(ਘੜੁੰਮੀ), ਢਾਣੀ ਫੋਜਾ ਸਿੰਘ(ਨਵਾਂ ਹਸਤਾ), ਝੁੱਗੇ ਗੁਲਾਬ(ਝੁੱਗੇ ਗੁਲਾਬ), ਮੁਹੰਮਦ ਅਮੀਰਾ (ਝੁੱਗੇ ਗੁਲਾਬ), ਕਰਿਮੇਸ਼ਨ ਗਰਾਂਉਡ (ਮੰਡੀ ਹਜੂਰ ਸਿੰਘ), ਨਵੀ ਬਸਤੀ ਨਿਰਮਲ ਸਿੰਘ(ਓੁਝਾਂ ਵਾਲੀ), ਢਾਣੀ ਬਲਬੀਰ ਸਿੰਘ (ਗਾਗਨ ਕੇ), ਢਾਣੀ ਪ੍ਰੀਤਮ ਸਿੰਘ (ਪੱਕਾ ਚਿਸ਼ਤੀ), ਸ਼ਮਸ਼ਾਨ ਘਾਟ(ਲਾਲੋਵਾਲੀ), ਪਿੰਡ ਪੋਂਡ(ਤੁਰਕਾਂਵਾਲੀ), ਜੱਥੇਦਾਰ ਭੁਹਾਨੀ(ਬਨਵਾਲਾ ਹਨਵੰਤਾ), ਬਾਧਾ ਰੋਡ(ਬਾਧਾ) ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਫਾਜ਼ਿਲਕਾ ਬਲਾਕ ਵਿਚ 3 ਕਰੋੜ 32 ਲੱਖ ਰੁਪਏ, ਬਲਾਕ ਜਲਾਲਾਬਾਦ ਵਿਚ 5 ਕਰੋੜ 13 ਲੱਖ ਰੁਪਏ ਅਤੇ ਖੂਈਆਂ ਸਰਵਰ ਬਲਾਕ ਵਿਚ 3 ਕਰੋੜ 30 ਲੱਖ ਰੁਪਏ ਸਰਹੱਦੀ ਖੇਤਰ ਦੇ ਵਿਕਾਸ ਤੇ ਖਰਚੇ ਜਾਣਗੇ ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply