Friday, July 3, 2026

ਸੋਹਨ ਸਿੰਘ ਠੰਡਲ ਦੀ ਪ੍ਰਧਾਨਗੀ ਹੇਠ ‘ਮੀਨਾਰ-ਏ-ਬੇਗਮਪੁਰਾ’ ਦੀ ਉਸਾਰੀ ਲਈ ਹੋਈ ਅਹਿਮ ਮੀਟਿੰਗ

PPN0903201508

PPN0903201509

ਹੁਸ਼ਿਆਰਪੁਰ, 9 ਮਾਰਚ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ‘ਚ ਉਸਾਰੇ ਜਾਣ ਵਾਲੇ ਸਮਾਰਕ ‘ਮੀਨਾਰ-ਏ-ਬੇਗਮਪੁਰਾ’ ਬਾਰੇ ਸੰਕਲਪ ਦਸਤਾਵੇਜ ਤਿਆਰ ਕਰਨ ਸਬੰਧੀ ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਦੀ ਪ੍ਰਧਾਨਗੀ ਹੇਠ ਕਾਰਜਕਾਰਨੀ ਅਤੇ ਸੰਕਲਪ ਕਮੇਟੀ ਇੱਕ ਸਾਂਝੀ ਅਹਿਮ ਮੀਟਿੰਗ ਅੱਜ ਇਥੇ ਹੋਈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਸੈਰ ਸਪਾਟਾ ਵਿਭਾਗ ਦੇ ਸਕੱਤਰ ਅੰਜਲੀ ਭਾਵੜਾ, ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਐਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ, ਐਨ ਪੀ ਐਸ ਰੰਧਾਵਾ, ਵਧੀਕ ਡਿਪਟੀ ਕਮਿਸ਼ਨਰ (ਜ) ਕਾਰਤਿਕ ਅਡੱਪਾ, ਆਰ ਐਲ ਕਲਸੀਆ, ਐਸ ਡੀ ਐਮ ਗੜ੍ਹਸੰੰਕਰ ਅਮਰਜੀਤ ਸਿੰਘ ਤੋਂ ਇਲਾਵਾ ਦੋਵਾਂ ਕਮੇਟੀਆਂ ਦੇ ਮੈਂਬਰ ਅਤੇ ਧਾਰਮਿਕ ਸਖਸ਼ੀਅਤਾਂ ਹਾਜਰ ਸਨ। ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ‘ਮੀਨਾਰ-ਏ-ਬੇਗਮਪੁਰਾ’ ਯਾਦਗਾਰ ਦੇ ਸੰਕਲਪ ਦਸਤਾਵੇਜ਼ ਸਬੰਧੀ ਸਮੂਚੇ ਕਮੇਟੀ ਮੈਂਬਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸੰਕਲਪ ਦਸਤਾਵੇਜ਼ ਨੂੰ ਬਹੁਤ ਜਲਦ ਅੰਤਿਮ ਰੂਪ ਦੇ ਕੇ ਉਸਾਰੀ ਕੰਪਨੀਆਂ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਵਧੀਆ ਡਿਜਾਇਨ ਅਤੇ ਵਾਜਬ ਬਜ਼ਟ ਵਾਲੀ ਕੰਪਨੀ ਨੂੰ ਇਸ ਦੀ ਉਸਾਰੀ ਦਾ ਕੰਮ ਸੌਂਪਿਆ ਜਾਵੇਗਾ। ਸ੍ਰੀ ਠੰਡਲ ਨੇ ਦੱਸਿਆ ਕਿ ਜਲਦ ਹੀ ਮੁੱਖ ਮੰਤਰੀ ਪੰਜਾਬ ਸz: ਪ੍ਰਕਾਸ਼ ਸਿੰਘ ਬਾਦਲ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਾਉਣ ਲਈ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਮੈਂਬਰਾਂ ਵੱਲੋਂ ਜਿਥੇ ਸੰਕਲਪ ਦਸਤਾਵੇਜ਼ ਅਤੇ ਸਮਾਰਕ ਦੇ ਡਿਜਾਇਨ ਸਬੰਧੀ ਵਿਚਾਰ ਚਰਚਾ ਕੀਤੀ ਗਈ, ਉਥੇ ਯਾਦਗਾਰ ਵਾਲੀ ਜਗ੍ਹਾ ਦਾ ਨਿਰੀਖਣ ਵੀ ਕੀਤਾ ਗਿਆ। ਉਨ੍ਹਾਂ ਸ੍ਰੀ ਗੁਰੂ ਰਵਿਦਾਸ ਦੀ ਯਾਦ ‘ਚ ਉਸਾਰੀ ਜਾਣ ਵਾਲੀ ਯਾਦਗਾਰ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply