

ਹੁਸ਼ਿਆਰਪੁਰ, 9 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਦਵਿੰਦਰ ਸਿੰਘ ਗਿੱਲ ਨੇ ਪਿੰਡ ਜਾਂਗਣੀਵਾਲ ਵਿਚ ਅਤੇ ਪਿੰਡਾਂ ਵਿਚ ਸਰਕਾਰਾ ਵਲੋਂ ਲੋਕਾਂ ਦੀ ਗੈਰ ਸੰਵਿਧਾਨਕ ਲੁੱਟ ਕਰਵਾਉਣ ਲਈ ਖੋਲੇ ਗ੍ਰਾਮ ਸੁਵਿਧਾ ਕੇਂਦਰ ਵਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ, ਧੀਮਾਨ ਨੇ ਪ੍ਰੈਸ ਨੂੰ ਨਾਲ ਲੈ ਪਿੰਡ ਦਾ ਜਾ ਕੇ ਮੋਕਾ ਵੇਖਿਆ ਅਤੇ ਤੁਰੰਤ ਦੱਖਲ ਅੰਦਾਜੀ ਕਰਕੇ ਜਿਹੜੇ ਵਿਅਕਤੀ ਇਕ ਕਿਸੇ ਦੀ ਹਵੇਲੀ ਵਿਚ ਖੁਲ੍ਹੇ ਅਸਮਾਨ ਦੇ ਹੇਠਾਂ ਕੰਪਿਊਟਰ ਅਤੇ ਪ੍ਰੀਟਿੰਗ ਮਸ਼ੀਨ ਲਗਾ ਕੇ ਬੈਠੇ ਸੀ ਉਨ੍ਹਾਂ ਨੂੰ ਪੁਛਿੱਆ ਕਿ ਕਿਸ ਅਧਿਕਾਰੀ ਦੇ ਹੁਕਮਾਂ ਨਾਲ ਪੁਰਾਣੇ ਬਣੇ ਅਧਾਰ ਕਾਰਡਾਂ ਨੂੰ ਅਤੇ ਵੋਟਰ ਕਾਰਡਾਂ ਨੂੰ ਤਬਦੀਲ ਕਰਕੇ ਪੈਸੇ ਲੈ ਕੇ ਨਵੇਂ ਬਣਾ ਕੇ ਦੇ ਰਹੇ ਹੋ ਤਾਂ ਕੰਪਿਊਟਰ ਉਪਰੇਟਰ ਨੇ ਕਿਹਾ ਕਿ ਸਾਨੂੰ ਡਿਪਟੀ ਕਮਿਸ਼ਨਰ ਦਾ ਹੁਕਮ ਹੈ ਤੇ ਫਿਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਕਾਪੀ ਪੁੱਛੀ ਤਾਂ ਉਨ੍ਹਾਂ ਨੇ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਇਕ ਕੰਪਿਊਟਰ ਤੋਂ ਪ੍ਰਿਟੰ ਆਉਟ ਕੀਤਾ ਪਤੱਰ ਦਫਤਰ ਮੁੱਖ ਚੋਣ ਅਫਸਰ ਨਾਲ ਸਬੰਧਤ ਪਤੱਰ ਕੱਢ ਕੇ ਦੇ ਦਿਤਾ ਤੇ ਉਸ ਵਿਚ ਅਜਿਹਾ ਕੁੱਝ ਵੀ ਦਰਜ ਨਹੀਂ ਸੀ ਕਿ ਜਿਸ ਤਹਿਤ ਅਜਿਹਾ ਪੈਸੇ ਲੈ ਕੇ ਕੰਮ ਕੀਤਾ ਜਾ ਸਕੇ। ਸਥਾਨਕ ਲੋਕਾ ਨੇ ਦੱਸਿਆ ਕਿ ਇਹ ਵਿਅਕਤੀ ਪਿਛੱਲੇ 2 ਦਿਨਾਂ ਤੋਂ ਪਿੰਡ ਵਿਚ ਲੋਕਾਂ ਤੋਂ ਪੈਸੇ ਲੈ ਕੇ ਤੇ ਗੁੰਮਰਾਹ ਕਰਕੇ ਸਾਰੇ ਕਾਰਡਾਂ ਨੂੰ ਬਦਲਣ ਦਾ ਕੰਮ ਕਰ ਰਿਹਾ ਹੈ ਅਤੇ ਇਸ ਸਬੰਧੀ ਪਿੰਡ ਵਿਚ ਅਨਾਉਾਂਸਮੈਂਟ ਵੀ ਕੀਤੀ ਗਈ। ਪ੍ਰਤੀ ਕਾਰਡ 30, ਰੁਪਏ, ਫਿਰ 40 ਰੁਪਏ ਅਤੇ ਫਿਰ 50 ਰੁਪਏ ਲੈਣੇ ਸ਼ੁਰੂ ਕਰ ਦਿਤੇ। ਉਨ੍ਹਾਂ ਦੱਸਿਆ ਕਿ ਪ੍ਰਤੀ ਘਰ ਲੱਗਭਗ 300 ਤੋਂ 400 ਰੁਪਏ ਵੀ ਵਸੂਲ ਕੀਤੇ ਹਨ। ਪਰ ਉਨ੍ਹਾਂ ਵਿਚੋਂ ਪਿੰਡ ਦੇ ਕਈ ਲੋਕਾਂ ਨੇ ਅਜਿਹੇ ਕੰਮ ਦਾ ਵਿਰੋਧ ਵੀ ਕੀਤਾ। ਧੀਮਾਨ ਨੇ ਇਹ ਸਾਰਾ ਮਸਲਾ ਤਰੁੰਤ ਡਿਪਟੀ ਕਮਿਸ਼ਨਰ ਦਫਤਰ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਹਾਂਸਲ ਕੀਤੀ ਅਤੇ ਸਾਰੀ ਘਟਨਾ ਵਾਰੇ ਦਸਿਆ ਪਰ ਊਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਅਜਿਹਾ ਕੋਈ ਵੀ ਹੁਕਮ ਨਹੀਂ ਜਾਰੀ ਕੀਤਾ ਗਿਆ।ਪਰ ਕੰਪਿਊਟਰ ਉਪ੍ਰੇਟਰ ਏਹੀ ਜ਼ਿਦ ਕਰ ਰਿਹਾ ਸੀ ਕੇ ਇਹ ਸਭ ਕੁਝ ਡਿਪਟੀ ਕਮਿਸ਼ਨਰ ਦੇ ਹੁਕਮਾਂ ਨਾਲ ਹੋ ਰਿਹਾ ਹੈ। ਜੇ ਲੋਕਾਂ ਨੇ ਅਪਣੇ ਕੰਮ ਸਰਕਾਰੀ ਦਫਤਰਾਂ ਵਿਚ ਪੈਸੇ ਦੇ ਕੇ ਹੀ ਕਰਵਾਉਣ ਹਨ ਤਾਂ ਫਿਰ ਸਰਕਾਰ ਚੁਨਣ ਦੀ ਕੀ ਲੋੜ ਹੈ।ਧੀਮਾਨ ਨੇ ਲੋਕਾਂ ਦੀਆਂ ਮੁਸ਼ਿਕਲਾਂ ਸੁਨਣ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਤਹਿਤ ਪੁਰਾਣੇ ਅਧਾਰ ਕਾਰਡ ਅਤੇ ਵੋਟਰ ਕਾਰਡਾਂ ਨੂੰ ਬਦਲ ਕੇ ਨਵੇਂ ਬਣਾ ਕੇ ਦਿਤੇ ਜਾਣ ਦਾ ਤੇ ਕਿਹਾ ਕਿ ਗ੍ਰਾਮ ਸੁਵਿਧਾ ਕੇਂਦਰ ਵਾਲੇ ਸਰਕਾਰ ਦਾ ਅਤੇ ਡਿਪਟੀ ਕਮਿਸ਼ਨਰ ਦਾ ਨਾਮ ਵਰਤ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਦੀ ਹੀ ਲੁੱਟ ਕਰ ਰਿਹਾ ਹੈ। ਇਹ ਗੈਰ ਸੰਵਿਧਾਨਕ ਹੈ।ਪਰ ਅਜਿਹਾ ਕਈ ਪਿੰਡਾਂ ਵਿਚ ਇਹ ਲੁੱਟ ਹੋ ਚੁੱਕੀ ਹੈ।ਅਧਾਰ ਕਾਰਡ ਅਤੇ ਵੋਟਰ ਕਾਰਡ ਭਾਵੇਂ ਲੋਕਾਂ ਦੇ ਹੱਥਾਂ ਵਿਚ ਹੈ ਪਰ ਇਹ ਭਾਰਤ ਸਰਕਾਰ ਦੀ ਸੰਪਤੀ ਹੈ, ਸਰਕਾਰ ਦੇ ਹੁਕਮਾਂ ਤੋਂ ਬਿਨ੍ਹਾਂ ਇਹਨਾਂ ਮਹਤਵ ਪੂਰਨ ਡਾਕੂਮੈਂਟ ਨਾਲ ਕੋਈ ਵੀ ਵਿਅਕਤੀ ਛੇੜਛਾੜ ਨਹੀਂ ਕਰ ਸਕਦਾ, ਜੇ ਕੋਈ ਕਰਦਾ ਹੈ ਤਾਂ ਉਹ ਗੈਰ ਕਨੂੰਨੀ ਕੰਮ ਕਰ ਰਿਹਾ ਹੈ।
ਇਹ ਇੰਝ ਜਾਪਦਾ ਹੈ ਜਿਵੇਂ ਸਭ ਕੁਝ ਵੱਡੇ ਪਧੱਰ ਉਤੇ ਮਿਲੀ ਭੁਗਤ ਨਾਲ ਦੇਸ਼ ਦੇ ਲੋਕਾਂ ਨੂੰ ਸਰਕਾਰਾਂ ਖੁਦ ਹੀ ਲੁੱਟਵਾਉਣ ਜਾ ਰਹੀਆਂ ਹਨ। ਪਰ ਲੋਕਾਂ ਦੀ ਅਨਪੜ੍ਹਤਾ ਦਾ ਸਰਕਾਰ ਅਤੇ ਅਜਿਹੇ ਕੰਮਾਂ ਨਾਲ ਸਬੰਧਤ ਲੋਕ ਭਰਪੂਰ ਲੁੱਟ ਦਾ ਲਾਭ ਲੈ ਕੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਪਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਤਾਣੇ ਬਾਣੇ ਨੂੰ ਰੋਕੇ ਪਰ ਸਰਕਾਰ ਗੈਰ ਕਨੂੰਨੀ ਕੰਮ ਨੂੰ ਰੋਕਣ ਦੀ ਥਾਂ ਲੋਕਾਂ ਉਤੇ ਹੀ ਸੁੱਟ ਦਿੰਦੀ ਹੈ। ਧੀਮਾਨ ਨੇ ਕਿਹਾ ਕਿ ਸਰਕਾਰ ਸਰਕਾਰੀ ਦਫਤਰਾਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਥਾਂ ਉਤੇ ਗ੍ਰਾਮ ਸੁਵਿਧਾ ਸੈਂਟਰਾਂ ਦੀ ਉਸਾਰੀ ਕਰਕੇ ਸੰਵਿਧਾਨਕ ਕੰਮਾਂ ਨੂੰ ਆਪ ਕਰਨ ਦੀ ਥਾਂ ਉਤੇ ਲੋਕਾਂ ਸੇਵਾਵਾਂ ਨੂੰ ਵਪਾਰਿਕ ਵਰਗ ਦੇ ਹੱਥਾਂ ਵਿਚ ਦੇ ਕੇ ਲੋਕ ਵਿਰੋਧੀ ਅਤੇ ਗੈਰ ਸੰਵਿਧਾਨਕ ਕੰਮ ਕਰਵਾ ਰਹੀ ਹੈ। ਦੇਸ਼ ਦੀ 70 ਪ੍ਰਤੀਸ਼ਤ ਜਨਤਾ ਇਨ੍ਹਾਂ ਆਰਥਿਕ ਸੋਸ਼ਣ ਕਰਨ ਵਾਲੀਆਂ ਨੀਤੀਆਂ ਦਾ ਆਰਥਿਕ ਭਾਰ ਸਹਿਣ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅਸਮਾਨ ਵਿਚ ਉਡਾਰੀਆਂ ਮਾਰਨ ਦੀ ਥਾਂ ਦੇਸ਼ ਦੀ ਧਰਤੀ ਉਤੇ ਰਹਿ ਕੇ ਕੰਮ ਕਰਨ ਨਾਲ ਹੀ ਲੋਕਾਂ ਨੂੰ ਇਨਸਾਫ ਦਿਤਾ ਜਾ ਸਕਦਾ ਹੈ। ਧੀਮਾਨ ਨੇ ਇਸ ਸਬੰਧੀ ਸਾਰੀ ਰੀੋਪੋਰਟ ਡਿਪਟੀ ਕਮਿਸ਼ਨਰ ਹੁਸ਼ਿਆਰ ਪੁਰ ਨੂੰ ਅਤੇ ਚੀਫ ਸਕਤਰ ਪੰਜਾਬ ਨੂੰ ਵੀ ਈ ਮੇਲ ਕੀਤੀ ਤਾਂ ਕਿ ਲੁੱਟ ਕਰਨ ਵਾਲਿਆਂ ਦੇ ਵਿਰੁਧ ਕਾਨੂੰਨੀ ਕਾਰਵਾਈ ਹੋ ਸਕੇ ਤੇ ਅਤੇ ਅਜਿਹਾ ਹੋਣੋ ਰੁਕ ਸਕੇ। ਊਨ੍ਹਾਂ ਇਹ ਵੀ ਕਿਹਾ ਕਿ ਸੁਵਿਧਾ ਸੈਂਟਰ ਲੋਕਾਂ ਨੂੰ ਸੇਵਾਵਾਂ ਦੇਣ ਦਾ ਥਾਂ ਉਤੇ ਲੋਕਾਂ ਦਾ ਗੈਰ ਸੰਵਿਧਾਨਕ ਤਰੀਕੇ ਨਾਲ ਆਰਥਿਕ ਸੋਸ਼ਣ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਉਹ ਪਿੰਡ ਪਿੰਡ ਲੋਕਾਂ ਨੂੰ ਅਜਿਹੀਆਂ ਗੈਰ ਲੋਕਤੰਤਰ ਤੇ ਗੈਰ ਸੰਵਿਧਾਨਕ ਨੀਤੀਆਂ ਦੇ ਵਿਰੁਧ ਲਾਮਬੰਦ ਕਰਨਗੇ, ਲੋਕਾਂ ਨੂੰ ਖੁਦ ਸੁਚੇਤ ਹੋਣ ਲਈ ਵੀ ਕਿਹਾ। ਇਸ ਮੋਕੇ ਜੈਲ ਸਿੰਘ, ਬਿੰਦਰ ਕੌਰ, ਸੀਤਾ ਦੇਵੀ, ਪ੍ਰਮਜੀਤ ਕੌਰ, ਸੁਰਿੰਦਰ ਕੌਰ, ਰਣਜੀਤ ਕੌਰ, ਜਸਵੀਰ ਕੌਰ, ਰਘੁਵੀਰ ਸਿੰਘ, ਮੋਹਨ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media