Friday, September 11, 2026

ਪਿੰਗਲਵਾੜਾ ਮਾਨਾਂਵਾਲਾ ਵਿਖੇ ਅਸਮਰੱਥਾ ਤੋਂ ਪ੍ਰਭਾਵਿਤ ਬੱਚਿਆਂ ਦੀ ਕਾਰਜਸ਼ਾਲਾ ਆਰੰਭ

PPN0903201514

ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪਿੰਗਲਵਾੜਾ ਮਾਨਾਂਵਾਲਾ ਵਿਖੇ ਅਸਮਰੱਥਾ ਤੋਂ ਪ੍ਰਭਾਵਿਤ ਬੱਚਿਆਂ ਦੀ ਕਾਰਜਸ਼ਾਲਾ ਆਰੰਭ ਕੀਤੀ ਗਈ ਜਿਸ ਦਾ ਉਦਘਾਟਨ ਪਿੰਗਲਵਾੜਾ ਦੇ ਉਪ ਪ੍ਰਧਾਨ ਡਾ: ਜਗਦੀਪਕ ਸਿੰਘ ਨੇ ਕੀਤਾ । ਇਹ ਕਾਰਜਸ਼ਾਲਾ 9 ਮਾਰਚ ਤੋਂ 14 ਮਾਰਚ ਤੱਕ ਚਲੇਗੀ ‘ਤੇ ਇਸ ਦਾ ਸੰਚਾਲਨ ਕਨੈਡਾ ਤੋਂ ਆਏ ਦੋ ਮਾਹਰਾਂ, ਸ੍ਰੀਮਤੀ ਮਿਲਾਨੀ ਡੇਵਿਸ ਤੇ ਸ੍ਰੀਮਤੀ ਵਿਰਜੀਨੀਆ ਰੋਬਿਨਸਨ ਕਰ ਰਹੇ ਹਨ ।ਇਹ ਦੋਵੇਂ ਵਿਸ਼ੇਸ਼ਗ ਲਗਭਗ 30 ਸਾਲਾਂ ਤੋਂ ਇਸ ਵਿਸ਼ੇ ਤੇ ਕੰਮ ਕਰ ਰਹੇ ਹਨ । ਇਸ ਕਾਰਜਸ਼ਾਲਾ ਵਿੱਚ ਅਸਮਰੱਥਾ ਦੇ ਭਿੰਨ-ਭਿੰਨ ਰੂਪਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ‘ਤੇ ਨਾਲ ਹੀ ਇਸ ਅਸਮਰੱਥਾ ਨੂੰ ਨਜਿੱਠਣ ਲਈ ਸਿਖਿਆ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।ਅੰਮ੍ਰਿਤਸਰ ਤੇ ਜਲੰਧਰ ਦੇ ਲਗਭਗ 40 ਅਧਿਆਪਕ ਇਸ ਵਿੱਚ ਹਿੱਸਾ ਲੈ ਰਹੇ ਹਨ। ਇਸ ਕਾਰਜਸ਼ਾਲਾ ਵਿੱਚ ਕੋਈ ਵੀ ਅਧਿਆਪਕ, ਅਸਮਰੱਥਾ ਤੋਂ ਪ੍ਰਭਾਵਿਤ ਮਾਤਾ ਪਿਤਾ, ਜਾਂ ਕੋਈ ਵੀ ਜੋ ਇਸ ਵਿਸ਼ੇ ਵਿੱਚ ਰੁੱਚੀ ਰੱਖਦਾ ਹੋਵੇ ਹਿੱਸਾ ਲੈ ਸਕਦੇ ਹਨ।ਇੱਕ ਅਜਿਹੀ ਕਾਰਜਸ਼ਾਲਾ ਪਟਿਆਲਾ ਵਿਖੇ ਵੀ 17 ਮਾਰਚ 2015 ਤੋਂ 21 ਮਾਰਚ 2015 ਤੱਕ ਕੀਤੀ ਜਾ ਰਹੀ ਹੈ ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply