Tuesday, March 24, 2026

ਸੁਖਜਿੰਦਰਾ ਕਾਲਜ ਵਿਖੇ ਸਕੂਲ ਕੈਰੀਅਰ ਅਧਿਆਪਕਾਂ ਦੀ ਇੱਕ ਦਿਨਾ ਕਾਨਫਰੰਸ ਅੱਜ

ਗਾਈਡੈਂਸ ਅਧਿਆਪਕਾਂ ਨਾਲ ਮਾਰਕੀਟਿੰਗ ਦੇ ਸਬੰਧ ਵਿਚ ਹੋਵੇਗੀ ਚਰਚਾ

PPN1003201504ਬਟਾਲਾ, 10 ਮਾਰਚ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਦੇ ਮਨਾ ਵਿਚ ਆਈ ਖੜੋਤ ਨੂੰ ਦੂਰ ਕਰਨ ਤੇ ਵਿਦਿਆਰਥੀਆਂ ਜੀਵਨ ਵਿਚ ਚੁਣੌਤੀਆਂ ਤੇ ਰੁਜਗਾਰ ਸਬੰਧੀ ਇੱਕ ਦਿਨਾ ਕਾਨਫਰੰਸ ਸੁਖਜਿੰਦਰਾ ਇੰਜੀਆਰਿੰਗ ਐਂਡ ਟੈਕਨਾਲੌਜੀ ਕਾਲਜ ਹਯਾਤ ਨਗਰ (ਗੁਰਦਾਸਪੁਰ) ਵਿਖੇ ਜਿਲ੍ਹੇ ਭਰ ਦੇ ਗਾਈਡੈਸ ਅਧਿਆਪਕਾਂ ਦੀ ਕਾਨਫਰੰਸ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਤੇ ਰੋਜਗਾਰ ਦੇ ਮੌਕਿਆਂ ਸਬੰਧੀ ਜਾਣੂ ਕਰਵਾਊਣ ਲਈ ਕੀਤੀ ਇੱਕ ਪਹਿਲ ਕਦਮੀ ਤਹਿਤ ਸਕੂਲਾਂ ਵਿਚ ਗਾਈਡੈਂਸ ਗਤੀਵਿਧੀਆਂ ਨਿਭਾਅ ਰਹੇ ਗਾਈਡੈਸ ਅਧਿਆਪਕਾਂ ਦੀ ਇਕ ਕਾਨਫਰੰਸ 12 ਮਾਰਚ ਨੂੰ 10.00 ਵਜੇ ਸੁਖਜਿੰਦਰਾ ਕਾਲਜ ਵਿਖੇ ਕਰਵਾਈ ਜਾ ਰਹੀ ਹੈ।ਇਸਪ੍ਰੋਗਰਾਮ ਦੀ ਪ੍ਰਧਾਨਗੀ ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ ਤੇ ਜਿਲ੍ਹਾ ਗਾਈਡੈਂਸ ਕੌਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਕਰਨਗੇ।ਜਿਲਾ ਗੁਰਦਾਸਪੁਰ ਦੇੇ ਜਿਲਾ ਸਿਖਿਆ ਅਫਸਰ (ਸ ਸ) ਗੁਰਦਾਸਪੁਰ ਵੱਲੋਂ ਜਿਲ੍ਹਾ ਗੁਰਦਾਸਪੁਰ ਦੇ ਸਮੂਹ ਗਾਈਡੈਂਸ ਅਧਿਆਪਕਾਂ ਨੂੰ 12 ਮਾਰਚ ਦੀ ਇਕ ਦਿਨਾ ਕਾਨਫਰੰਸ ਵਾਸਤੇ ਕਿਸੇ ਵੀ ਕਿਸਮ ਦੀ ਕੋਤਾਹੀ ਵਰਤਨ ਦੇ ਸਬੰਧ ਵਿਚ ਸਕੂਲ ਮੁਖੀ ਜਿੰਮੇਵਾਰ ਹੋਵੇਗਾ।ਜਿਕਰਯੋਗ ਹੈ ਕਿ ਤਕਰੀਬਨ 30 ਵੱਖ ਕਾਲਜਾਂ, ਕੰਪਨੀਆਂ ਦੇ ਗਾਈਡ ਅਧਿਆਪਕ ਕਾਨਫਰੰਸ ਦੌਰਾਨ ਆਪਣੇ ਵਿਚਾਰ ਪੇਸ਼ ਕਰਨਗੇ।ਇਸ ਇਕ ਦਿਨਾ ਗਾਈਡੈਸ ਅਧਿਆਪਕਾਂ ਦੇ ਸੈਮੀਨਾਰ ਦੌਰਾਨ ਵੱਖ ਵੱਖ ਕੋਰਸਾਂ ਤੇ ਫੀਸਾਂ ਸਬੰਧੀ ਵਿਸਥਾਰ ਸਹਿਤ ਦੱਸਿਆ ਜਾਵੇਗਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply