Friday, May 1, 2026

ਪੰਜਾਬ ਸਰਕਾਰ ਡੰਡੇ ਨਾਲ ਦਬਾਉਣਾ ਚਾਹੁੰਦੀ ਹੈ ਇਨਸਾਫ ਮੰਗਦੇ ਸਿੱਖਾਂ ਦੀ ਆਵਾਜ਼ – ਹੇਰਾਂ

ਪੁਲਿਸ ਰੋਕਾਂ ਦੇ ਬਾਵਜੂਦ ਇਨਸਾਫ ਮੰਗਦੇ ਸਿੱਖਾਂ ਨੇ ਕੱਢਿਆ ”ਵੰਗਾਰ ਮਾਰਚ”
ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਚਮਕੌਰ ਸਿੰਘ ਸਮੇਤ ਅੱਧਾ ਦਰਜਨ ਸਿੱਖ ਆਗੂ ਗ੍ਰਿਫਤਾਰ

PPN1003201505ਬਠਿੰਡਾ 10 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਜੇਲ੍ਹਾਂ ਵਿੱਚ ਬੰਦ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਖਾਲਸਾ ਤੇ ਕੀਤੇ ਜਾ ਰਹੇ ਸਰਕਾਰੀ ਤਸ਼ੱਦਦ ਖਿਲਾਫ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਕ ਲੋਕ ਸਭਾ ਹਲਕਾ ਸ਼ਹਿਰ ਬਠਿੰਡਾ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ ਪੁਲਿਸ ਰੋਕਾਂ ਦੇ ਬਾਵਜੂਦ ਵੰਗਾਰ ਮਾਰਚ ਕੱਢਿਆ ਗਿਆ।ਮਾਹੌਲ ਉਸ ਸਮੇਂ ਤਨਾਅਪੂਰਣ ਬਣ ਗਿਆ ਜਦੋਂ ਸਿੱਖ ਵਰਕਰਾਂ ਨੇ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਵੰਗਾਰ ਮਾਰਚ ਲਈ ਕਦਮ ਵਧਾਇਆ ਤਾਂ ਡੀ.ਐਸ.ਪੀ ਰਣਜੀਤ ਸਿੰਘ ਦੀ ਅਗਵਾਈ ਵਾਲੀ ਭਾਰੀ ਤਦਾਦ ਵਿੱਚ ਪੁਲਿਸ ਫੋਰਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਪਰਮਿੰਦਰ ਸਿੰਘ ਬਾਲਿਆਂਵਾਲੀ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਬਾ ਹਰਦੀਪ ਸਿੰਘ ਮਹਿਰਾਜ ਮੀਤ ਪ੍ਰਧਾਨ ਪੰਚ ਪ੍ਰਧਾਨੀ, ਗੁਰਦੀਪ ਸਿੰਘ ਬਰਾੜ ਸਕੱਤਰ ਜਨਰਲ ਯੂਨਾਈਟਿਡ ਅਕਾਲੀ ਦਲ ਦੀ ਅਗਵਾਈ ਵਿੱਚ ਸਿੱਖ ਵਰਕਰਾਂ ਦੇ ਕਾਫਲੇ ਵੰਗਾਰ ਮਾਰਚ ਲਈ ਪੁਲਿਸ ਰੋਕਾਂ ਦੇ ਬਾਵਜੂਦ ਰਵਾਨਾ ਹੋਏ।ਇਸ ਮੌਕੇ ਪੁਲਿਸ ਵੱਲੋਂ ਵੰਗਾਰ ਮਾਰਚ ਨੂੰ ਰੋਕਣ ਲਈ ”ਲੇਡੀਜ਼ ਪੁਲਿਸ” ਦਾ ਵੀ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ।ਇਸ ਦੇ ਬਾਵਜੂਦ ਸਿੱਖਾਂ ਦੇ ਕਾਫਲੇ ਵੰਗਾਰ ਮਾਰਚ ਲਈ ਵੱਧ ਗਏ।ਲੇਕਿਨ ਪੁਲਿਸ ਵੱਲੋਂ ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਚਮਕੌਰ ਸਿੰਘ ਸਮੇਤ ਇੱਕ ਦਰਜਨ ਦੇ ਕਰੀਬ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ।
ਜਸਪਾਲ ਸਿੰਘ ਹੇਰਾਂ ਨੇ ਵੰਗਾਰ ਮਾਰਚ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਿਆ ਜਾਵੇ ਤੇ ਅਜਿਹਾ ਵੀ ਕੋਈ ਕਾਨੂੰਨ ਨਹੀਂ ਕਿ ਸ਼ਾਂਤਮਈ ਤਰੀਕੇ ਨਾਲ ਇਨਸਾਫ ਮੰਗਦੀ ਆਵਾਜ਼ ਨੂੰ ਡੰਡੇ ਨਾਲ ਦਬਾਇਆ ਜਾਵੇ। ਉਹਨਾਂ ਪੁਲਿਸ ਤਸ਼ਦਦ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਨਹੀਂ। ਉਹਨਾਂ ਮੰਗ ਕੀਤੀ ਕਿ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਬਾਪੂ ਸੂਰਤ ਸਿੰਘ ਖਾਲਸਾ ਤੇ ਸਰਕਾਰੀ ਤਸ਼ੱਦਦ ਬੰਦ ਕਰਕੇ ਰਿਹਾਅ ਕੀਤਾ ਜਾਵੇ, ਧਾਰਾ 25ਬੀ ਵਿੱਚ ਸੋਧ ਕਰਕੇ ਸਿੱਖਾਂ ਨੂੰ ਬਣਦੇ ਹੱਕ ਦੇਣੇ ਯਕੀਨੀ ਬਣਾਏ ਜਾਣ ਨਹੀਂ ਤਾਂ ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ।ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਦੀਪ ਸਿੰਘ ਬਰਾੜ, ਪਰਮਿੰਦਰ ਸਿੰਘ ਬਾਲਿਆਂਵਾਲੀ, ਕੁਲਦੀਪ ਸਿੰਘ ਚੜਕ ਨੇ ਗੁਰਦੁਆਰਾ ਸਾਹਿਬ ਵਿੱਚ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜੰਗਲ ਰਾਜ ਹੈ ਤੇ ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਕੁਚਲਣ ਲਈ ਸਾਜਿਸ਼ਾਂ ਰੱਚ ਰਹੀਆਂ ਹਨ, ਪਰ ਇਹਨਾਂ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਰਾਜਵਿੰਦਰਪਾਲ ਸਿੰਘ ਜਿਲ੍ਹਾ ਇੰਚਾਰਜ ਸ਼੍ਰੀ ਮੁਕਤਸਰ ਸਾਹਿਬ, ਗੁਰਸ਼ਰਨ ਸਿੰਘ ਮਲੋਟ, ਹਰਮਿੰਦਰ ਸਿੰਘ ਮੌੜ, ਯਾਦਵਿੰਦਰ ਸਿੰਘ ਯਾਦੀ, ਜਸਕਰਨ ਸਿੰਘ ਮਾਨ, ਗੁਰਚਰਨ ਸਿੰਘ ਭਗਤਾ, ਬਲਜਿੰਦਰ ਸਿੰਘ ਦਿਆਲਪੁਰਾ, ਰੇਸ਼ਮ ਸਿੰਘ ਬੁਰਜ ਮਹਿਮਾ, ਮਹਿੰਦਰ ਸਿੰਘ ,ਭੋਲਾ ਸਿੰਘ ਬੁਰਜ ਮਹਿਮਾ, ਗੁਰਮੀਤ ਸਿੰਘ ਬੱਜੋਆਣਾ, ਅਵਤਾਰ ਸਿੰਘ ਸਾਧਾਂਵਾਲਾ, ਸੰਦੀਪ ਨਾਗਪਾਲ, ਬਾਬਾ ਜਗਰੂਪ ਸਿੰਘ, ਬਾਬਾ ਅਨੂਪ ਸਿੰਘ, ਮਹਿੰਦਰ ਸਿੰਘ ਖਾਲਸਾ, ਸੂਬੇਦਾਰ ਬਲਦੇਵ ਸਿੰਘ, ਭਾਈ ਹਾਕਮ ਸਿੰਘ ਅਖੰਡ ਕੀਰਤਨੀ ਜਥਾ, ਭਾਈ ਹਰਦਰਸ਼ਨ ਸਿੰਘ, ਜਗਸੀਰ ਸਿੰਘ ਮੰਡੀਕਲਾਂ, ਸੁਰਿੰਦਰ ਸਿੰਘ ਬੱਲੂਆਣਾ, ਸੁਖਪਾਲ ਸਿੰਘ ਦਾਨੇਵਾਲਾ, ਰੇਸ਼ਮ ਸਿੰਘ ਬਲਾਹੜ ਮਹਿਮਾ, ਹਰਫੂਲ ਸਿੰਘ ਸ਼ਹਿਰੀ ਪ੍ਰਧਾਨ, ਜਸਵੀਰ ਸਿੰਘ ਖਡੂਰ ਸਾਹਿਬ, ਬਾਬਾ ਜਗਦੇਵ ਸਿੰਘ ਜੋਗਾਨੰਦ, ਗੁਰਵਿੰਦਰ ਸਿੰਘ ਬਿੱਟੂ, ਜਥੇਦਾਰ ਗਮਦੂਰ ਸਿੰਘ ਖਾਲਸਾ ਆਦਿ ਸ਼ਾਮਲ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply