Tuesday, June 23, 2026

ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਨਕਲ ਦਾ ਰਿਹਾ ਬੋਲਬਾਲਾ- ਇਕ ਸਕੂਲ ਦਾ ਸੈਂਟਰ ਰੱਦ, ਦੋ ਨਕਲਚੀਆਂ ‘ਤੇੇ ਬਣੇ ਕੇਸ

PPN1103201513ਛੇਹਰਟਾ, 11 ਮਾਰਚ (ਕੁਲਦੀਪ ਸਿੰਘ ਨੋਬਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ ਬਾਰ੍ਹਵੀਂ ਦੀ ਪੰਜਾਬੀ ਦੀ ਪ੍ਰੀਖਿਆ ਦੌਰਾਨ ਅੱਜ ਜਿੱਥੇ ਇਕ ਪ੍ਰੀਖਿਆ ਕੇਂਦਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ, ਉੱਥੇ ਜੰਡਿਆਲਾ ਗੁਰੂ ਦੇ ਇਕ ਸਕੂਲ ਵਿਚ ਦੋ ਨਕਲ ਕੇਸ ਬਣਾਏ ਗਏ ਹਨ। ਜਿਸ ਨਾਲ ਹੁਣ ਤੱਕ ਪ੍ਰੀਖਿਆ ਵਿਚ ਨਕਲ ਦੇ ਕੇਸਾਂ ਦੀ ਗਿਣਤੀ ਪੰਜ ਹੋ ਗਈ ਹੈ, ਜਦਕਿ ਪ੍ਰੀਖਿਆ ਕੇਂਦਰ ਦੀ ਪ੍ਰੀਖਿਆ ਰੱਦ ਕਰਨ ਦਾ ਇਹ ਪਹਿਲਾ ਮਾਮਲਾ ਹੈ।ਡਿਪਟੀ ਡੀ.ਈ.ਓ ਸੈਕੰਡਰੀ ਜੁਗਿੰਦਰ ਕੌਰ ਸ਼ਿੰਗਾਰੀ ਨੇ ਭਾਰੀ ਮਾਤਰਾ ਵਿਚ ਨਕਲ ਸਮੱਗਰੀ ਨਾਲ ਸਮੂਹਿਕ ਨਕਲ ਦੇ ਮਾਲੇ ‘ਚ ਐਸ.ਜੀ.ਆਰ.ਡੀ ਕੰਨਿਆ ਸਕੂਲ ਛੱਤੀ ਖੂਈ ਦੀ ਪ੍ਰੀਖਿਆ ਕੇਂਦਰ ਦੀ ਪ੍ਰੀਖਿਆ ਰੱਦ ਕਰ ਦਿੱਤੀ।ਉੱਧਰ ਡੀਈਓ ਸੈਕੰਡਰੀ ਸਤਿੰਦਰਬੀਰ ਨੇ ਬੁੱਧਵਾਰ ਨੂੰ ਜੰਡਿਆਲਾ ਗੁਰੂ ਸੈਂਟ ਸੋਲਜਰ ਸਕੂਲ ਵਿਚ ਛਾਪਾਮਾਰੀ ਕੀਤੀ, ਇਸ ਪ੍ਰੀਖਿਆ ਕੇਂਦਰ ਵਿਚ ਦੋ ਨਕਲ ਕੇਸ ਫੜੇ ਗਏ। ਡੀ.ਈ.ਓ ਸਤਿੰਦਰਬੀਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ, ਸਰਕਾਰੀ ਕੰਨਿਆ ਸਕੂਲ ਮਾਹਣਾ ਸਿੰਘ ਰੋਡ, ਸੁਲਤਾਨਵਿੰਡ ਸਰਕਾਰੀ ਕੰਨਿਆ ਸਕੂਲ, ਸਰਕਾਰੀ ਕੰਨਿਆ ਸਕੂਲ ਜੰਡਿਆਲਾ ਗੁਰੂ, ਗ੍ਰੇਸ ਪਬਲਿਕ ਸਕੂਲ ਜੰਡਿਆਲਾ ਵਿਚ ਦਸਤਕ ਦਿੱਤੀ। ਇਸ ਤੋਂ ਇਲਾਵਾ ਜਿਲੇ ਵਿਚ 14 ਉੱਡਣ ਦਸਤਿਆਂ ਨੇ 72 ਸਕੂਲਾਂ ਦੇ ਪ੍ਰੀਖਿਆ ਕੇਂਦਰਾਂ ਵਿਚ ਛਾਪੇਮਾਰੀ ਕੀਤੀ।

ਡੀ.ਈ.ਓ ਸੈਕੰਡਰੀ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਬੁੱਧਵਾਰ ਨੂੰ ਸਕੂਲਾਂ ਵਿਚ ਸ਼ੁਰੂ ਹੋਈ ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ ਤੇ ਗਿਆਰ੍ਹਵੀਂ ਕਲਾਸ ਦੀ ਪ੍ਰੀਖਿਆ ਵਿਚ ਨਕਲ ਤੇ ਨਕੇਲ ਕੱਸੀ ਜਾਵੇਗੀ।ਅੱਜ ਮਕਬੂਲਪੁਰਾ ਤੇ ਟਾਊਨ ਹਾਲ ਵਿਚ ਘਰੇਲੂ ਪ੍ਰੀਖਿਆ ਕੀਤੀ ਗਈ ਚੈਕਿੰਗ ਦੌਰਾਨ ਉਨਾਂ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਨਕਲ ਦੇ ਕੋਹੜ ਨੂੰ ਖਤਮ ਕਰਨ ਲਈ ਸਹਿਯੋਗ ਮੰਗਿਆ ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply