ਬਟਾਲਾ, 12 ਮਾਰਚ (ਨਰਿੰਦਰ ਬਰਨਾਲ) -ਜਿਨ੍ਹਾਂ ਵੋਟਰਾਂ ਦੀਆਂ ਦੋਹਰੀ ਵੋਟ ਬਣੀ ਹੋਈ ਹੈ ਚੋਣ ਕਮਿਸ਼ਨ ਵੱਲੋਂ ਅਜਿਹੇ ਵੋਟਰਾਂ ਨੂੰ ੩੧ ਮਈ ਤੱਕ ਆਪਣੀ ਦੋਹਰੀ ਵੋਟ ਨੂੰ ਕਟਾਉਣ ਦਾ ਆਖਰੀ ਮੌਕਾ ਦਿੱਤਾ ਗਿਆ ਹੈ।ਜੇਕਰ 31 ਮਈ 2015 ਤੋ ਬਾਅਦ ਕੋਈ ਅਜਿਹਾ ਵੋਟਰ ਰਹਿ ਗਿਆ ਜਿਸ ਦੀ ਡਬਲ ਵੋਟ ਬਣੀ ਹੋਵੇਗੀ ਤਾਂ ਉਸ ਦੇ ਖਿਲਾਫ ਚੋਣ ਨਿਯਮਾਂ ਅਧੀਨ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਅਧੀਨ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ। ਵਿਧਾਨ ਸਭਾ ਹਲਕਾ ਕਾਦੀਆਂ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਦੱਸਿਆ ਕਿ ਦੋਹਰੀ ਵੋਟ ਵਾਲੇ ਵੋਟਰ ਆਪਣੀ ਇੱਕ ਵੋਟ ਕਟਾਉਣ ਵਾਸਤੇ ਫਾਰਮ ਨੰਬਰ 7 ਭਰਕੇ ਆਪਣੇ ਪਿੰਡ/ਪੋਲਿੰਗ ਬੂਥ ਵਿੱਚ ਨਿਯੁਕਤ ਬੀ.ਐਲ.ਓ., ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਮਿਤੀ 31 ਮਈ 2015 ਤਕ ਜਮਾਂ ਕਰਵਾ ਸਕਦੇ ਹਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸ਼ਨਾਖਤੀ ਕਾਰਡ ਨੰਬਰ ਨੂੰ ਅਧਾਰ ਕਾਰਡ ਨਾਲ ਜੋੜਨ ਲਈ ਵੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਇਸ ਸਬੰਧੀ ਵੋਟਰ ਆਪਣੇ ਸ਼ਨਾਖਤੀ ਕਾਰਡ ਨੰਬਰ ਅਧਾਰ ਕਾਰਡ ਨੰਬਰ, ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਸਬੰਧੀ ਜਾਣਕਾਰੀ ਭਾਰਤੀ ਚੋਣ ਕਮਿਸਨ ਵੱਲੋ ਡਿਵੈਲਪ ਕੀਤੇ ਗਏ ਸਾਫਟਵੇਅਰ ਵਿੱਚ ਨਿਜੀ ਤੌਰ ਤੇ ਵੀ ਭੇਜ ਕਰ ਸਕਦੇ ਹਨ। ਇਹ ਜਾਣਕਾਰੀ ਭੇਜਣ ਲਈ www.eci.nic.in ਵੈਬਸਾਈਟ ‘ਤੇ ਲਾਗਆਨ ਕੀਤਾ ਜਾਵੇਗਾ ਤਾਂ nvsp.in ਵੈਬਸਾਈਟ ਖੁੱਲ ਜਾਵੇਗੀ। ਇਸ ਵੈਬਸਾਈਟ ‘ਤੇ ਵੋਟਰ ਮੰਗੀ ਗਈ ਜਾਣਕਾਰੀ ਭਰ ਸਕਦਾ ਹੈ। ਇਸਤੋਂ ਇਲਾਵਾ ਆਪਣੇ ਮੋਬਾਇਲ ਤੇ ECILINK<EPIC_No><Aadhaar_No> ਐੱਸ.ਐੱਮ.ਐੱਸ. ਟਾਈਪ ਕਰਕੇ 51959 ‘ਤੇ ਭੇਜਿਆ ਜਾ ਸਕਦਾ ਹੈ। ਵੋਟਰ ਟੋਲ ਫਰੀ ਨੰਬਰ 1950 ‘ਤੇ ਵੀ ਕਾਲ ਕਰਕੇ ਆਪਣਾ ਅਧਾਰ ਨੰਬਰ ਲਿਖਾ ਸਕਦੇ ਹਨ। ਚੋਣਕਾਰ ਰਜਿਸਟਰੇਸ਼ਨ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਪਰੋਕਤ ਵਿਧੀਆਂ ਰਾਹੀਂ ਆਪਣੇ ਅਧਾਰ ਨੰਬਰ ਨੂੰ ਵੋਟਰ ਕਾਰਡ ਨੰਬਰ ਨਾਲ ਲਿੰਕ ਜਰੂਰ ਕਰਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media