ਬਟਾਲਾ, 12 ਮਾਰਚ (ਨਰਿੰਦਰ ਬਰਨਾਲ) – ਘੱਟ ਪਾਣੀ ਦੀ ਵਰਤੋਂ ਕਰਕੇ ਫ਼ੳਮਪ;ਸਲਾਂ ਬੀਜਣ, ਸ਼ਬਜੀਆਂ ਦੀ ਕਾਸ਼ਤ ਕਰਨ ਅਤੇ ਬਾਗ ਲਗਾਉਣ ਵਾਲੇ ਜਿੰਮੀਦਾਰਾਂ ਲਈ ਚਲਾਈ ਡਰਿੱਪ/ਮਾਈਕਰ ਸਿੰਚਾਈ ਸਕੀਮ ਤਹਿਤ ਦਿੱਤੀ ਜਾਂਦੀ 35 ਫੀਸਦੀ ਸਬਸਿਡੀ ਨੂੰ ਵਧਾ ਕੇ ਪੰਜਾਬ ਸਰਕਾਰ ਵੱਲੋਂ 80 ਤੋਂ 90 ਫ਼ੀਸਦੀ ਕਰ ਦਿੱਤਾ ਗਿਆ।ਸਬਸਿਡੀ ਵਧਾ ਕੇ ਸਰਕਾਰ ਨੇ ਜਿਥੇ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੱਤੀ ਹੈ ਉਥੇ ਇਸ ਸਕੀਮ ਨੂੰ ਵੱਧ ਤੋਂ ਵੱਧ ਕਿਸਾਨਾਂ ਵੱਲੋਂ ਅਪਨਾਉਣ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਵੀ ਰੋਕਿਆ ਜਾ ਸਕੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਇੰਜੀਨੀਅਰ ਰਵੀਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਡਰਿੱਪ/ਮਾਈਕਰੋ ਸਪਰਿੰਲਕਰ ਸਕੀਮ ਅਪਨਾਉਣ ਵਾਲੇ ਜਿੰਮੀਦਾਰਾਂ ਨੂੰ ਪੰਜਾਬ ਸਰਕਾਰ ਵੱਲੋਂ 80 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ, ਜਦਕਿ ਜਿੰਮੀਦਾਰ ਨੂੰ ਸਿਰਫ਼ 20 ਫ਼ੀਸਦੀ ਰਾਸ਼ੀ ਦਾ ਹਿੱਸਾ ਆਪਣੇ ਕੋਲੋਂ ਪਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਛੋਟੇ ਜਿੰਮੀਦਾਰਾਂ, ਔਰਤ ਜ਼ਿਮੀਦਾਰ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਜਿੰਮੀਦਾਰਾਂ ਨੂੰ ਸੂਬਾ ਸਰਕਾਰ ਵੱਲੋਂ 90 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਇਨ੍ਹਾਂ ਜ਼ਿਮੀਦਾਰਾਂ ਨੂੰ ਆਪਣੇ ਕੋੋਲੋਂ ਸਿਰਫ 10 ਫੀਸਦੀ ਰਾਸ਼ੀ ਜਮ੍ਹਾਂ ਕਰਵਾਉਣਗੀ ਹੋਵੇਗੀ।
ਸ. ਕਾਹਲੋਂ ਨੇ ਦੱਸਿਆ ਕਿ ਆਰ.ਕੇ.ਵੀ.ਵਾਈ ਸਕੀਮ ਤਹਿਤ ਜੋ ਜਿੰਮੀਦਾਰ ਨੂੰ ਆਪਣੇ ਨਿੱਜੀ ਟਿਊਬਵੈਲਾਂ ਤੋਂ ਆਪਣੇ ਖੇਤਾਂ ਵਿੱਚ ਅੰਡਰ ਗਰਾਊਂਡ ਪਾਈਪਾਂ ਪਾਉਣ ਲਈ ਉਸ ਤੇ ਆਉਣ ਵਾਲੇ ਖਰਚੇ ਦਾ 50 ਫ਼ੀਸਦੀ ਹਿੱਸਾ ਸਬਸਿਡੀ ਵੱਜੋਂ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਂਝੇ ਜ਼ਮੀਨ ਦੋਜ਼ ਨਾਲੀਆਂ ਦੇ ਕੰਮਾਂ ਲਈ 90 ਫ਼ੀਸਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਅਤੇ 10 ਫ਼ੀਸਦੀ ਹਿੱਸਾ ਲਾਭਪਾਤਰੀ ਨੇ ਆਪਣੇ ਕੋਲੋਂ ਪਾਉਣਾ ਹੁੰਦਾ ਹੈ। ਇਸ ਯੋਜਨਾ ਅਧੀਨ ਸਾਂਝਾਂ ਜ਼ਮੀਨ ਦੋਜ਼ ਨਾਲੀਆਂ ਦੇ ਕੰਮ ਜੋ ਨਹਿਰੀ ਮੋਘਿਆਂ ਤੋਂ ਜਿੰਮੀਦਾਰਾਂ ਦੇ ਖੇਤਾਂ ਵਿੱਚ ਕੱਚੇ ਖਾਲੇ ਜਾਂਦੇ ਹਨ, ਉਨ੍ਹਾਂ ਦੀ ਥਾਂ ਅੰਡਰ ਗਰਾਊਂਡ ਪਾਈਪਾਂ ਪਾ ਕੇ ਸਾਰੇ ਦੂਰ ਦੂਰਾਡੇ ਖੇਤਾਂ ਤੱਕ ਪੂਰੀ ਮਾਤਰਾ ਵਿੱਚ ਪਾਣੀ ਪਹੁੰਚਾਇਆ ਜਾਂਦਾ ਹੈ।ਚੇਅਰਮੈਨ ਰਵੀਕਰਨ ਸਿੰਘ ਕਾਹਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਡਰਿੱਪ/ਮਾਈਕਰੋ ਸਿੰਚਾਈ ਸਕੀਮ ਤਹਿਤ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਉਠਾ ਕੇ ਆਰਿਥਕ ਤੌਰ ‘ਤੇ ਲਾਭ ਲੈਣ ਦੇ ਨਾਲ ਪਾਣੀ ਦੀ ਬਚਤ ਕਰਨੀ ਵੀ ਕਰਨੀ ਚਾਹੀਦੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …