
ਸੁਲਤਾਨਵਿੰਡ, 13 ਮਾਰਚ (ਜਸਬੀਰ ਸਿੰਘ ਸੱਗੂ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਜਸਪਾਲ ਨਗਰ ਦੇ ਮੇਨ ਬਜਾਰ ਵਿੱਚ ਨਵੀਂ ਬਣ ਰਹੀ ਇਮਾਰਤ ਨੂੰ ਨਗਰ ਨਿਗਮ ਵਲੋਂ ਗੈਰ ਕਨੂੰਨੀ ਕਰਾਰ ਦੇ ਕੇ ਉਸ ਦਾ ਸ਼ਟਰ ਤੋੜ ਦਿੱਤੇ ਜਾਣ ‘ਤੇ ਇਮਾਰਤ ਦੇ ਮਾਲਕ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਉਸ ਦੀ ਇਹ ਕਮਰਸ਼ੀਅਲ ਇਮਾਰਤ 1988 ਦੀ ਬਣੀ ਹੋਈ ਹੈ ਅਤੇ ਇਸ ਦੇ ਗਰਾਊਂਡ ਫਲੋਰ ਤੇ ਦੋ ਦੁਕਾਨਾਂ ਹਨ ਜਿੰਨਾਂ ਦਾ ਉਹ ਹਾਊਸ ਟੈਕਸ ਭਰਦਾ ਆ ਰਿਹਾ ਹੈ।ਇਸ ਇਮਾਰਤ ਦਾ ਨਕਸ਼ਾ ਵੀ ਪਾਸ ਹੈ ਅਤੇ ਉਹ ਇਥੇ ਕਾਂਗਰਸ ਪਾਰਟੀ ਦਾ ਦਫਤਰ ਬਣਾ ਰਿਹਾ ਹੈ, ਇਸੇ ਲਈ ਬਿਨਾਂ ਕੋਈ ਨੋਟਿਸ ਦਿੱਤੇ ਨਗਰ ਨਿਗਮ ਨੇ ਦੁਕਾਨ ਦਾ ਸ਼ਟਰ ਤੋੜ ਦਿੱਤਾ ਹੈ ਅਤੇ ਇਸ ਸਿਆਸੀ ਬਦਲਾਖੋਰੀ ਪਿਛੇ ਇਕ ਕੌਂਸਲਰ ਦਾ ਹੱਥ ਹੈ।ਬਿੱਲਾ ਨੇ ਕਿਹਾ ਕਿ ਇਸ ਬਾਬਤ ਉਸ ਨੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਸੂਚਿਤ ਕੀਤਾ ਹੈ ਅਤੇ ਥਾਣਾ ਸੁਲਤਾਨਵਿੰਡ ਵਿਖੇ ਦਰਖਾਸਤ ਵੀ ਦਿਤੀ ਹੈ।ਬਲਵਿੰਦਰ ਸਿੰਘ ਬਿੱਲਾ ਨੇ ਸਥਾਨਕ ਸਰਕਾਰਾਂ ਮੰਤਰੀ, ਹਲਕਾ ਵਿਧਾਇਕ, ਨਗਰ ਨਿਗਮ ਕਮਿਸ਼ਨਰ, ਮੇਅਰ ਪਾਸੋਂ ਮੰਗ ਕੀਤੀ ਹੈ ਕਿ ਉਸ ਨੂੰ ਜੋ ਆਰਥਿਕ ਨੁਕਸਾਨ ਹੋਇਆ ਹੈ, ਉਸ ਨੂੰ ਦੇਖਦਿਆਂ ਦੁਕਾਨ ਦੀ ਭੰਨ ਤੋੜ ਕਰਨ ਵਾਲੇ ਨਗਰ ਨਿਗਮ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ ।ਬਲਵਿੰਦਰ ਬਿੱਲਾ ਨੇ ਇਸ ਮੌਕੇ ਇਮਾਰਤ ਦਾ ਨਕਸ਼ਾ, ਹਾਊਸ ਟੈਕਸ ਦੀਆਂ ਰਸੀਦਾਂ ਅਤੇ ਹੋਰ ਕਾਗਜ਼ਾਤ ਵੀ ਦਿਖਾਏ।ਇਸ ਸਬੰਧੀ ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ ਰਵਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਇਹ ਨਗਰ ਨਿਗਮ ਦਾ ਮਾਮਲਾ ਹੈ ਅਤੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਉਚਿਤ ਕਾਰਵਾਈ ਕੀਤੀ ਜਾਵੇਗੀ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media