Wednesday, March 11, 2026

ਅਮਰੀਕਨ ਡੈਲੀਗੇਟ ਸੀ. ਕੇ. ਡੀ ਇੰਸਟੀਟਿਉਟ ਵਿਖੇ ਪੁੱਜੇ

PPN1303201503

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ “ਫੰਡਾਮੈਂਟਲਜ਼ ਆਫ ਸਿਖਇਜਮ” ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਯੂ.ਐਸ.ਏ ਦੇ ਮਸ਼ਹੂਰ ਅਮੈਰੀਕਨ ਇੰਸਟੀਟਿਉਟ ਆਫ ਇੰਡੀਅਨ ਸਟਡੀਜ ਦੇ 25 ਵਿਦਿਆਰਥੀਆਂ ਦੇ ਗਰੁੱਪ ਨੇ ਹਿੱਸਾ ਲਿਆ।ਇਹਨਾਂ ਵਿਦਿਆਰਥੀਆਂ ਦੀ ਅਗਵਾਈ ਅਮਰੀਕਾ ਦੇ ਪਿ੍ਰੰਸੀਪਿਆ ਕਾਲਜ ਇਲਿੳਨੋਈ ਦੇ ਸੀਨੀਅਰ ਪੋ੍ਰਫੈਸਰਜ਼ ਕਰਿਸ ਯੰਗ, ਸੈਲੀ ਸਟੀਨ ਡੌਰਫ ਅਤੇ ਮਿਸ ਜੂਲੀ ਨੇ ਕੀਤਾ ਜੋ ਵੱਖ ਵੱਖ ਧਰਮਾਂ ਦਾ ਅਧਿਐਨ ਕਰਨ ਲਈ ਭਾਰਤ ਦੇ ਦੌਰੇ ਤੇ ਹਨ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ  ਸ: ਚਰਨਜੀਤ ਸਿੰਘ ਚੱਢਾ ਅਤੇ ਪਿ੍ਰੰਸੀਪਲ ਡਾ: ਐਚ. ਐਸ. ਸੰਧੂ ਨੇ ਵਿਦੇਸ਼ੀ ਵਫਦ ਦਾ ਨਿੱਘਾ ਸੁਆਗਤ ਕੀਤਾ।
ਇਸ ਸੈਮੀਨਾਰ ਦੇ ਮੁੱਖ ਸਰੋਤ ਸਿੱੱਖ ਵਿਦਵਾਨ ਅਤੇ ਮੈਂਬਰ ਇੰਚਾਰਜ ਡਾ: ਬਲਜਿੰਦਰ ਸਿੰਘ ਸਨ।  ਉਹਨਾਂ ਨੇ ਸਿੱਖੀ ਦੇ ਤਿੰਨ ਸਿਧਾਤਾਂ ਜਿਵੇਂ ਨਾਮ ਜੱਪਣਾ, ਕਿਰਤ ਕਰਨਾ, ਵੰਡ ਛੱਕਣਾ ਬਾਰੇ ਵਿਸਤਾਰ ਨਾਲ ਦੱਸਿਆ।ਇਸ ਤੋ ਇਲਾਵਾ ਉਹਨਾਂ ਨੇ ਸਿੱੱੱਖ ਧਰਮ ਦੇ ਵਿਸ਼ਵਾਸ ਅਤੇ ਮੁੱਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵਿੱਚ ਧਾਰਮਿਕ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ, ਮਹਿਲਾਵਾਂ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ, ਮਨੁੱਖ ਜਾਤੀ ਦੀ ਭਲਾਈ  ਕਰਨੀ ਚਾਹੀਦੀ ਹੈ ਅਤੇ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ  ਹੈ। ਉਨਾਂ ਨੇ ਸਿੱਖ ਧਰਮ ਚ’ ਦਸਤਾਰ ਬੰਦੀ, ਅੰਮ੍ਰਿਤ ਛੱਕਣ ਅਤੇ ਪੰਜ ਕੰਕਾਰਾਂ (ਕੜਾ, ਕੇਸ਼, ਕਿਰਪਾਨ, ਕਛਹਿਰਾ ਅਤੇ ਕੰਗਾ) ਦੀ ਮਹਤੱਤਾ ਬਾਰੇ ਵੀ ਜਾਗਰੂਕ ਕਰਵਾਇਆ। ਸੈਮੀਨਾਰ ਵਿੱਚ ਵਿਦੇਸ਼ਾਂ ਦੀ ਪੁਲਿਸ ਫੋਰਸ ਅਤੇ ਆਰਮੀ ਵਿਚ ਸਿੱਖਾਂ ਦੇ ਯੋਗਦਾਨ ਬਾਰੇ ਵੀ ਦੱਸਿਆ ਗਿਆ। ਇਸ ਲੈਕਚਰ ਤੋਂ ਬਾਅਦ ਅਮਰੀਕੀ ਵਿਦਿਆਰਥੀ ਡਾ: ਬਲਜਿੰਦਰ ਸਿੰਘ ਨਾਲ ਸਿੱਖੀ ਦੇ ਧੁਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਿੱਖਾਂ ਦੇ ਕੁਰਬਾਨੀਆਂ ਭਰੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦੇਸ਼ੀ ਵਿਦਿਆਰਥੀਆਂ  ਨੇ ਲੰਗਰ ਹਾਲ ਵਿੱਚ ਸੇਵਾ ਵੀ ਕੀਤੀ।ਪਲੇਸਮੈਂਟ ਹੈਡ ਪਰਮਜੀਤ ਸਿੰਘ ਮੱਕੜ ਨੇ ਡੈਲੀਗੇਟਾਂ ਦਾ ਧੰਨਵਾਦ ਕੀਤਾ।
ਕੁੱਝ ਅਮਰੀਕੀ ਵਿਦਿਆਰਥੀਆਂ ਜਾਰਡਨ ਗਰੀਨ, ਬੈਕੀ ਸਕਾਲਾ, ਸ਼ੇਨ ਵਾਈਟਰਜ ਹਿੱਕਸ ਅਤੇ ਅੇੈਨੀਕਾ ਫਰੈਡਰਿਕਸਨ ਆਦਿ ਨੇ ਕਿਹਾ ਕਿ ਇਹ ਸੈਮੀਨਾਰ ਬਹੁਤ ਹੀ ਗਿਆਨ ਭਰਪੂਰ ਸੀ ਅਤੇ ਅਸੀਂ ਆਪਣੇ ਘਰ ਅਮਰੀਕਾ ਵਿੱਚ ਵਧੀਆਂ ਯਾਦਾਂ ਲੈ ਕੇ ਜਾ ਰਹੇ ਹਾਂ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply