ਅੰਮ੍ਰਿਤਸਰ, 13 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋ 16 ਮਾਰਚ ਨੂੰ ਸਵੇਰੇ 11 ਵਜੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਵਿਖੇ ਮਹਾਂ ਸਿੰਘ ਢੇਸੀ ਯਾਦਗਾਰੀ ਭਾਸ਼ਣ ਕਰਵਾਇਆ ਜਾ ਰਿਹਾ ਹੈ। ਪ੍ਰੋਫੈਸਰ ਤੇ ਮੁਖੀ, ਡਾ. ਹਰਿਭਜਨ ਸਿੰਘ ਭਾਟੀਆ ਨੇ ਦੱਸਿਆ ਕਿ ਇਹ ਭਾਸ਼ਣ ਪੰਜਾਬ ਯੂਨੀਵਰਸਿਟੀ ਦੇ ਵਿਦਵਾਨ ਪ੍ਰੋ. ਸੁਖਦੇਵ ਸਿੰਘ ਸਿਰਸਾ ਦੁਆਰਾ ‘ਬਰਤਾਨਵੀ ਬਸਤੀਵਾਦ ਪ੍ਰਤੀ ਪੰਜਾਬੀ ਕਵੀਆਂ ਦਾ ਹੁੰਗਾਰਾ’ ਵਿਸ਼ੇ ‘ਤੇ ਦਿੱਤਾ ਜਾਵੇਗਾ।
ਇਸ ਤਰ੍ਹਾਂ ਅਗਲੇ ਹਫਤਿਆਂ ਦੌਰਾਨ ਯੂਨੀਵਰਸਿਟੀ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਵਿਚ 17 ਮਾਰਚ ਨੂੰ ਸਵੇਰੇ 10.30 ਵਜੇ ਕਾਨਫਰੰਸ ਹਾਲ, ਗੁਰੂ ਨਾਨਕ ਭਵਨ ਵਿਖੇ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ’ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 19 ਤੇ 20 ਮਾਰਚ ਸੰਸਕ੍ਰਿਤ ਸਹਿਤ ਵਿਚ ਸਵੱਛ ਭਾਰਤ ਦੀ ਕਲਪਨਾ ਵਿਸ਼ੇ ਤੇ ਸੈਮੀਨਾਰ ਜਿਸ ਦਾ ਉਦਘਾਟਨ 19 ਮਾਰਚ ਸਵੇਰੇ 10.30 ਵਜੇ ਕੁਲਪਤੀ ਜੀ ਦੁਆਰਾ ਹੋਵੇਗਾ ਅਤੇ 23 ਮਾਰਚ ਨੂੰ ਪੰਜਾਬੀ ਅਧਿਐਨ ਸਕੂਲ ਵੱਲੋਂ ਕਾਨਫਰੰਸ ਹਾਲ ਵਿਖੇ ਹੀ ਲੋਕਧਾਰਾ ਦੀਆਂ ਅਧਿਐਨ ਵਿਧੀਆਂ : ਸਿਧਾਂਤ ਤੇ ਵਿਹਾਰ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਜਾਵੇਗਾ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media