Saturday, September 12, 2026

ਢਿੱਲੋ ਪਰਿਵਾਰ ਵੱਲੋ ਮੀਤ ਪ੍ਰਧਾਨ ਬਨਣ ‘ਤੇ ਬੀਬੀ ਹਰਮੀਤ ਕੌਰ ਨੂੰ ਵਧਾਈ

PPN1303201508
ਪੱਟੀ, 12 ਮਾਰਚ  (ਅਵਤਾਰ ਸਿੰਘ ਢਿੱਲ ਫ਼ ਰਣਜੀਤ ਸਿੰਘ ਮਾਹਲਾ) – ਨਗਰ ਕੌਸ਼ਲ ਚੋਣਾਂ ਵਿਚ ਵਾਰਡ ਨੰਬਰ 15 ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਮੀਤ ਕੌਰ ਗਿੱਲ ਜੋ ਕਿ ਵੱਡੀ ਲੀਡ ਨਾਲ ਜਿਤ ਪ੍ਰਾਪਤ ਕਰਕੇ ਨਗਰ ਕੌਂਸਲ ਪੱਟੀ ਦੇ ਜੁਨੀਅਰ ਮੀਤ ਪ੍ਰਧਾਨ ਬਣੇ ਹਨ।ਉਹਨਾਂ ਨੂੰ ਇਸ ਪ੍ਰਾਪਤੀ ਤੇ ਸਮੂਹ ਢਿੱਲੋ ਪ੍ਰਵਾਰ ਵੱਲੋਂ ਵਧਾਈ ਦਿੱਤੀ ਗਈ ਹੈ।ਇਸ ਮੌਕੇ ਬੋਲਦਿਆਂ ਸੁਖਬੀਰ ਸਿੰਘ ਢਿੱਲੋ, ਅਵਤਾਰ ਸਿੰਘ ਢਿੱਲੋ (ਢਿੱਲੋ ਮੋਬਾਇਲ ਸੈਂਟਰ ਵਾਲੇ) ਨੇ ਵਾਰਡ ਨੰ: 15 ਤੋ ਅਕਾਲੀ ਦਲ ਦੀ ਜੇਤੂ ਉਮੀਦਵਾਰ ਬੀਬੀ ਹਰਮੀਤ ਕੌਰ ਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋਂ ਪੱਟੀ ਦਾ ਮੀਤ ਪ੍ਰਧਾਨ ਨਿਯੁੱਕਤ ਕੀਤੇ ਜਾਣ ‘ਤੇ ਵਧਾਈ ਦਿੰਦਿਆ ਕਿਹਾ ਹੈ ਕਿ ਬੀਬੀ ਹਰਮੀਤ ਕੌਰ ਬਹੁਤ ਹੀ ਸੂਝਵਾਨ, ਪੜੇ ਲਿਖੇ ਅਤੇ ਇਸ ਅਹੁੱਦੇ ਦੇ ਪੂਰਨ ਹੱਕਦਾਰ ਹਨ ।ਉਨ੍ਹਾ ਨੇ ਕਿਹਾ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਬੀਬਾ ਪ੍ਰਨੀਤ ਕੌਰ ਦੀ ਅਗਵਾਈ ਵਿੱਚ ਪੱਟੀ ਦਾ ਸਰਵਪੱਖੀ ਵਿਕਾਸ ਨਿਰੰਤਰ ਜਾਰੀ ਰਹੇਗਾ।ਇਸ ਮੌਕੇ ਨਵੀਨ ਸ਼ਰਮਾ, ਵਿਕਰਮਜੀਤ ਸਿੰਘ ਢਿੱਲੋ, ਨਵਜੋਤ ਸਿੰਘ ਢਿੱਲੋ, ਜੋਬਨਜੀਤ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply