Saturday, August 22, 2026

’ਗਲੋਬਲ ਇੰਸਟੀਚਿਊਟ’ ਨੇ ਟੈਕਨੋ ਕਲਚਰਲ ਫੈਸਟ ਉਡਾਨ-2015 ‘ਚ ਜਿੱਤੀ ਓਵਰ ਆਲ ਟਰਾਫੀ

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਉਡਾਨ ਤਿਊਹਾਰ ਵਿਚ ਦਰਸ਼ਕਾਂ ਦਾ ਦਿਲ ਜਿੱਤਿਆ

PPN1403201509ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ ਸੱਗੂ) – ਮਸ਼ਹੂਰ ਪੰਜਾਬੀ ਪਾੱਪ ਅਤੇ ਸ਼ਬਦ ਗਾਇਕ ਰਵਿੰਦਰ ਗਰੇਵਾਲ ਨੇ ਗਲੋਬਲ ਇੰਸਟੀਚਿਊਟ ਵੱਲੋ ਆਯੋਜਿਤ ਉਡਾਨ ਮੇਗਾ ਉਤੱਸਵ-2015 ਦੇ ਅੰਤਿਮ ਦਿਨ ਦਰਸ਼ਕਾਂ ਦਾ ਮਨ ਮੋਹ ਲਿਆ।ਸ਼ਬਦ ਜਿਵੇਂ ‘ਆਵੀਂ ਬਾਬਾ ਨਾਨਕਾ’ ਗੁਰੂ ਮਾਨਓ ਗ੍ਰੰਥ’ ਦੇ ਗਾਇਕ ਰਵਿੰਦਰ ਨੇ ਆਪਣੇ ਮਸ਼ਹੂਰ ਪੰਜਾਬੀ ਗੀਤਾਂ ਦੇ ਨਾਲ ਨੌਜਵਾਨ ਦਰਸ਼ਕਾਂ ਦੀ ਖੂਬ ਤਾਲਿਆਂ ਬਟੋਰੀ।
ਲੋਕਪ੍ਰਿਯ ਗੀਤਾਂ ਤੋ ਇਲਾਵਾ ਉਨ੍ਹਾਂ ਦੇ ਦਿਲਚਸਪ ‘ਸਾਡੇ ਕਿਹੜੇ ਚਲਦੇ ਨੇ ਟਰੱਕ ਅੜੀਏ’, ‘ਲਵਲੀ ਤੇ ਪੀ.ਯੂ.’, ‘ਬੁੱਲਟ ਤੇ ਨਾਰ’, ‘ਗੱਡੀ ਫੂਕਦੇ’, ‘ਅੱਖ ਦਾ ਤਾਰਾ’, ‘ਅੱਖ’, ‘ਜੱਟ ਦੇਸੀ’ ਗਾ ਕੇ ਦਰਸ਼ਕਾਂ ਵਿਚ ਸੰਗੀਤ ਦਾ ਹੱੜਕਮ ਮਚਾ ਦਿਤਾ। ਗਾਇਕ ਜਿਸ ਨੇ ਨਿਊਯਾਰਕ, ਆਸਟ੍ਰੇਲਿਆ, ਨਿਊਜੀਲੈਂਡ, ਇਟਲੀ, ਇੰਗਲੈਂਡ, ਹਾਂਗਕਾਂਗ ਨੇ ਭਗੜਾ ਅਤੇ ਢੋਲ ਦੀ ਤਾਲ ਤੇ ਬਹੁਤ ਤਾਲੀਆਂ ਬਟੋਰੀ।ਰਵਿੰਦਰ ਨੇ ਹਾਲਹੀ ਵਿਚ ਪੰਜਾਬੀ ਫਿਲਮ ‘ਰੌਲਾ ਪੇ ਗਿਆ’ ਵਿਚ ਅਦਾਕਾਰ ਅਤੇ ਗਾਇਕ ਦੀ ਭੂਮਿਕਾ ਨਿਭਾਈ ਅਤੇ 1995 ਵਿਚ ਆਪਣੀ ਪਹਿਲੀ ਐਲਬਮ ਦਾ ਵਿਮੋਚਨ 17 ਸਾਲ ਦੀ ਉਮਰ ਵਿਚ ਕੀਤਾ।
ਇਸ ਵਿਚ ਉਤਸਵ ਵਿਚ ਕਰਵਾਈ ਗਈ ਦੋਨੋ ਟੈਕਨੋ ਅਤੇ ਸਭਿਆਚਾਰਕ ਮੁਕਾਬਲਿਆਂ ਵਿਚ ਮੇਜਬਾਨ ‘ਗਲੋਬਲ ਇੰਸਟੀਚਿਊਟ’ ਨੇ ਓਵਰ ਆਲ ਟਰਾਫੀ ਜਿੱਤੀ। ਜਦਕਿ ਚੰਡੀਗੜ੍ਹ ਗਰੁੱਪ ਆਫ ਲਾਨਡਰਨ ਨੇ ਸਾਂਸਕ੍ਰਿਤਕ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕੀਤਾ।ਅਮਨ ਭੱਲਾ ਇੰਟੀਚਿਊਟ ਪਠਾਨਕੋਟ ਨੇ ਕਿਵੇਂ ਆਨਲਾਇਨ ਸਾਇਟਾਂ ਨੇ ਦੁਕਾਨਕਾਰੀ ਤੇ ਅਸਰ ਪਾਇਆ ਅਤੇ ਕਿਵੇ ਸੇਨਾ ਵਿਚ ਰੋਬੋਟ ਦੀ ਵਰਤੋ ਹੋਣੀ ਚਾਹੀਦੀ ਹੈ, ਜਿਵੇ ਦਿਲਚਸਪ ਮੁੱਦਿਆਂ ਤੇ ਤਕਰੀਬਨ 27 ਮੁਕਾਬਲਿਆਂ  ਨੂੰ ਹਰਾ ਕੇ ਬਹਿਸ ਮੁਕਾਬਲੇ ਵਿਚ ਆਪਣਾ ਕੱਬਜਾ ਜਮਾਇਆ।
ਮੇਜ਼ਬਾਨ ਗਲੋਬਲ ਇੰਸਟੀਚਿਊਟ ਨੇ ਕੰਮਪਊਟਰ ਸਵਾਲ ਹਲ ਕਰਨ ਦੇ ਮੁਕਾਰਲਾ ਜਿੱਤਿਆ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਠਿਆਲਾ ਨੇ ‘ਸੋਸ਼ਲ ਨੈਟਵਰਕਿੰਗ ਸਾਇਟ ਦੇ ਫਾਇਦੇ ਅਤੇ ਨੁਕਸਾਨ ਤੇ ਲੇਖ ਮੁਕਾਬਲੇ ਵਿਚ 25 ਮੁਕਾਬਲਿਆਂ ਨੂੰ ਹਰਾ ਕੇ ਅਤੇ ਇਸ ਦੇ ਨਾਲ ਰੋਬੋਟ ਵਲੋ ਯੁੱਧ ਦੇ ਮੁਕਾਬਲੇ ਵਿਚ ਜਿੱਤੇ ਹਾਸਲ ਕੀਤੀ।
ਡੀ.ਏ.ਵੀ. ਕਾਲੇਜ ਅੰਮ੍ਰਿਤਸਰ ਨੇ ਡੀਬਗਿੰਗ ਪ੍ਰੋਗਰਾਮ, ਹਿੰਦੂ ਸਭਾ ਕਾਲੇਜ ਨੇ ਰੰਗੋਲੀ ਵਿਚ ਜਿੱਤ ਹਾਸਲ ਕੀਤੀ ਜਦਕਿ ਮੇਜਬਾਨ ਗਲੋਬਲ ਇੰਸਟੀਚਿਊਟ ਨੇ ਆਨਲਾਇਨ ਕੰਮਪਊਟਰ ਗੇਮਜ਼, ਚਿੱਤਰਕਾਰੀ, ਪੱਗੜੀ ਬੰਨਣ ਦੇ ਮੁਕਾਬਲੇ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ।
ਚੰਡੀਗੜ੍ਹ ਗਰੁੱਪ ਆਫ ਕਾਲੇਜ, ਲਾਨਡਰਨ ਨੇ ਫੂਲਾਂ ਦੀ ਸਜਾਵਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਠਿਆਲਾ ਨੇ ਟੈਟੂ ਬਨਾਉਣ ਦੇ ਮੁਕਾਬਲੇ ਜਿੱਤੇ।ਇਕ ਮੁਕਾਬਲੇ ਵਿਚ ਫੋਟੋ ਐਡੀਟਿੰਗ ਸਾਫਟਵੇਅਰ ਤੇ ਵਿਦਿਆਰਥੀਆਂ ਨੇ ਭਾਰਤ ਦੇ ਤਿਊਹਾਰ, ਭਾਰਤ ਦੇ ਮੌਸਮਾਂ ਅਤੇ ਦੁਨਿਆ ਦੇ 7 ਅਜੁੱਬੇ ਤੇ ਡਿਜਾਇਨ ਬਣਾਏ।ਲੋਗੋ ਤਿਆਰ ਕਰਨ ਦੇ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਾਹਨਾਂ ਤੋ ਲੈ ਕੇ ਉਪਕਰਣਾਂ ਅਤੇ ਆਨਲਾਇਨ ਗੈਮਿੰਗ ਤੇ ਦਿਲਚਸਪ ਵਿਗਿਆਪਨ ਬਣਾਏ।ਸਮਕਾਲੀਨ ਵਿਸ਼ਿਆਂ ਜਿਵੇ ਕਿ ਕਾਲੇਜ ਵਿਚ ਮੋਬਾਇਲ, ਕਾਲੇਜ ਵਿਚ ਜਿੰਨਸ ਤੇ ਰੋਕ ਤੋ ਇਲਾਵਾ ਸਮਾਜਿਕ ਨੈਟਵਰਕਿੰਗ ਦੇ ਫਾਇਦੇ ਅਤੇ ਨੁਕਸਾਨ ਤੇ ਲੇਖ ਲਿਖੇ ਗਏ।
ਸਾਂਸਕ੍ਰਿਤਕ ਪੱਖ ਵਿਚ ਏਕਲ ਅਤੇ ਸਮੂਹ ਮੁਕਾਬਲਿਆਂ ਵਿਚ ਲੋਕ ਪੱਛਮੀ, ਹਿੰਦੀ ਅਤੇ ਪੰਜਾਬੀ ਸੰਗੀ ਅਤੇ ਨਾਂਚ ਤੋ ਇਲਾਵਾ ਫੈਸ਼ਨ ਸ਼ੋਅ, ਨੁੱਕੜ ਨਾਟਕ, ਨਵੇ ਸੰਗੀਤ ਦੀ ਰਚਨਾ, ਨਾਟਕ ਦੇ ਨਾਲ ਮਾਂ ਬੋਲੀ ਪੰਜਾਬੀ ਤੇ ਕਵਿਤਾ ਦੇ ਮੁਕਾਬਲੇ ਤੋ ਇਲਾਵਾ ਰੰਗੋਲੀ ਮਾਂਡਨਾ, ਪੇਪਤ ਡਾਂਸ, ਸਾਬਨ ਤੇ ਨਕਾਸ਼ੀ, ਕਲੇ ਮਾਡਲਿੰਗ, ਕੋਲਾਜ਼, ਮਹਿੰਦੀ ਰਚਨਾ, ਬਾਲ ਸ਼ੈਲੀ, ਸਿੰਗਾਰ, ਅਦਾਕਾਰੀ ਸ਼ਾਮਿਲ ਸਨ।ਸਭ ਤੋ ਆਕਰਸ਼ਤ ਮੁਕਾਬਲਾ ਇਹ ਸੀ ਜਿਸ ਵਿਚ ਵਿਦਿਆਰਥੀਆਂ ਵਲੋ ਬਣਾਈ ਗਈ ਵਿਕੱਲਪ ਇਧੱਨ ਤੇ ਬਣੀ ਫਾਰਮੁਲਾ ਕਾਰਾਂ ਦੇ ਮੁਕਾਬਲੇ ਲੜਾਕੂ ਰੋਬੋਟ ਅਤੇ ਡਰੋਨ ਨਾਲ ਕੀਤਾ।
ਫੈਸਟੀਵਲ ਵਿਚ 42 ਕਾਲਜਾਂ ਦੇ 400 ਤੋ ਵੱਧ ਵਿਦਿਆਰਥੀਆਂ ਨੇ ਤਕਰੀਬਨ 39 ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply