Monday, July 27, 2026

ਸਿਹਤ ਵਿਭਾਗ ਤੇ ਪੀ.ਜੀ.ਆਈ ਵਲੋਂ ਇੰਟੇਗਰੇਟੇਡ ਹੈਲਥ ਪਰਮੋਸ਼ਨ ਪ੍ਰੋਜੈਕਟ ਤਹਿਤ ਵਰਕਸ਼ਾਪ

PPN1403201510ਹੁਸ਼ਿਆਰਪੁਰ, 14 ਮਾਰਚ (ਸਤਵਿੰਦਰ ਸਿੰਘ) – ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਹੁੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਅਤੇ ਸਕੂਲ ਆਫ ਪਬਲਿਕ ਹੈਲਥ ਪੀ.ਜੀ.ਆਈ. ਚੰਡੀਗੜ ਦੇ ਸਹਿਯੋਗ ਨਾਲ ਇੰਟੇਗਰੇਟੇਡ ਹੈਲਥ ਪਰਮੋਸ਼ਨ ਪ੍ਰੋਜੈਕਟ ਅਧੀਨ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ.ਸੁਰਜੀਤ ਸਿੰਘ ਨੇ ਦੱਸਿਆ ਕਿ ਵਰਕਸ਼ਾਪ ਦਾ ਉਦੇਸ਼ ਆਮ ਲੋਕਾਂ ਦੇ ਸਮੂਚੇ ਸਿਹਤ ਮਿਆਰ ਨੂੰ ਉੱਚਾ ਚੁਕੱਣਾ ਅਤੇ ਹੋਰ ਵੀ ਬਿਹਤਰ ਬਣਾਉਣਾ ਹੈ। ਉਨ੍ਹਾਂ ਆਖਿਆ ਕਿ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ, ਆਰਾਮਦਾਇਕ ਜੀਵਨ ਸ਼ੈਲੀ, ਸਾਫ ਪਾਣੀ ਦੀ ਘਾਟ, ਨਸ਼ਿਆਂ ਅਤੇ ਤੰਬਾਕੂਯੁਕਤ ਪਦਾਰਥਾਂ ਦੀ ਵਰਤੋਂ, ਨਿਜੀ ਸਫਾਈ ਅਤੇ ਚੌਗਿਰਦੇ ਦੀ ਦੇਖ-ਰੇਖ ਵਿੱਚ ਅਣਹਗਹਿਲੀ ਅਤੇ ਸਿਹਤ ਵੱਲ ਧਿਆਨ ਨਾਂ ਦੇਣਾ ਆਦਿ ਕੁੱਝ ਅਜਿਹੇ ਪਹਿਲੂ ਹਨ ਜਿਨ੍ਹਾਂ ਨਾਲ ਮਨੁੱਖ ਤਨਾਅ, ਨੀਂਦ ਨਾਂ ਆਉਣਾ, ਦਿਲ ਦੀਆਂ ਬੀਮਾਰੀਆਂ, ਸ਼ੂਗਰ, ਬਲੱਡ ਪ੍ਰੈਸ਼ਰ, ਸਮੇਤ ਹੋਰ ਕਈ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਜਿਸ ਨਾਲ ਦੇਸ਼ ਦੀ ਸਮਾਜਿਕ ਅਤੇ ਆਰਥਿਕ ਵਿਵਸਥਾ ਤੇ ਅਸਰ ਪੈਂਦਾ ਹੈ ਕਿਉਂਕਿ ਤੰਦਰੂਸਤੀ ਹੀ ਸਵਸਥ ਸਮਾਜ ਦੀ ਨੀਂਹ ਹੁੰਦੀ ਹੈ। ਡਾ.ਸੁਰਜੀਤ ਸਿੰਘ ਨੇ ਦੱਸਿਆ ਕਿ ਛੂਤ ਦੀਆਂ ਬੀਮਾਰੀਆਂ ਅਤੇ ਛੂਤ ਰਹਿਤ ਬੀਮਾਰੀਆਂ ਤੋਂ ਆਮ ਲੋਕਾਂ ਦੇ ਬਚਾਅ ਲਈ ਜਿਲ੍ਹੇ ਅਤੇ ਬਲਾਕ ਪੱਧਰ ਤੇ ਸਿਹਤ ਅਧਿਕਾਰੀਆਂ ਅਤੇ ਸਿਹਤ ਕਾਮਿਆਂ ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ ਆਈ.ਈ.ਸੀ.ਅਤੇ ਬੀ.ਸੀ.ਸੀ.ਗਤੀਵਿਧੀਆਂ ਦੌਰਾਨ ਆਮ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਸਿਹਤ ਸਬੰਧੀ ਵਿਸ਼ਿਆਂ ਬਾਰੇ ਸਮੂਹਿਕ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸਾਕਾਤਾਰਮਕ ਬਦਲਾਅ ਲਿਆਂਦਾ ਜਾ ਸਕੇ। ਵਰਕਸ਼ਾਪ ਵਿੱਚ ਜਿਲ੍ਹਾ ਟੀਕਾਕਰਣ ਅਧਿਕਾਰੀ ਡਾ.ਅਜੇ ਬੱਗਾ ਵੱਲੋਂ ਹਾਜਿਰ ਟਰੇਨਰਜ਼ ਨੂੰ ਸੜਕ ਸੁਰੱਖਿਆ ਸਬੰਧੀ, ਸਰੀਰਕ ਸਾਫ-ਸਫਾਈ ਬਾਰੇ, ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਸਬੰਧੀ, ਸਿਹਤ ਪ੍ਰਤੀ ਸੁਚੇਤ ਰਹਿਣ ਸਬੰਧੀ, ਲੜਕਿਆਂ ਅਤੇ ਲੜਕੀਆਂ ਨੂੰ ਕਿਸ਼ੋਰਾਵਸਥਾਂ ਵਿੱਚ ਆ ਰਹੇ ਬਦਲਾਅ ਸਬੰਧੀ, ਮਹਿਲਾਵਾਂ ਨੂੰ ਗਰਭ ਦੌਰਾਨ ਅਤੇ ਜਣੇਪੇ ਤੱਕ ਲੋੜੀਂਦੇ ਸਾਰੇ ਟੈਸਟ ਅਤੇ ਜਾਂਚ ਕਰਵਾਉਣ ਸਬੰਧੀ,  ਸੰਸਥਾਗਤ ਜਣੇਪਾ ਕਰਵਾਉਣ ਸਬੰਧੀ, ਬੱਚੇ ਲਈ ਮਾਂ ਦੇ ਦੁੱਧ ਦੀ ਮਹਤੱਤਾ ਸਬੰਧੀ ਅਤੇ ਜਾਨਲੇਵਾ ਬੀਮਾਰੀਆਂ ਤੋਂ ਬਚਾਉਣ ਲਈ ਸਮੂਚੇ ਟੀਕਾਕਰਣ ਬਾਰੇ ਵੱਖ-ਵੱਖ ਵਿਸ਼ਿਆਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ.ਬੱਗਾ ਨੇ ਕਿਹਾ ਕਿ ਟਰੇਨਰਜ ਵੱਲੋਂ ਵੱਖੋ-ਵੱਖ ਮਾਧਿਅਮਾਂ ਰਾਂਹੀ ਇਸ ਜਾਣਕਾਰੀ ਨੂੰ ਜਮੀਨੀ ਪੱਧਰ ਤੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਾਇਆ ਜਾਵੇ। ਟਰੇਨਿੰਗ ਦੌਰਾਨ ਮੈਡੀਕਲ ਅਫਸਰ ਹੈਲਥ ਡਾ.ਸੁਨੀਲ ਅਹੀਰ ਨੇ ਦੱਸਿਆ ਕਿ ਵਾਤਾਵਰਣ ਅਤੇ ਚੌਗਿਰਦਾ ਮਨੁੱਖੀ ਜਿੰਦਗੀ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਜਿੱਥੇ ਤੱਕ ਹੋ ਸਕੇ ਆਪਣੇ ਘਰ ਅਤੇ ਕਾਰਜ ਸਥਾਨ ਦੀ ਸਾਫ-ਸਫਾਈ ਪ੍ਰਤੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਹਵਾ ਅਤੇ ਪਾਣੀ ਨੂੰ ਸ਼ੁੱਧ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰੀਰਕ ਸਮਰਥਾ ਅਨੁਸਾਰ ਕੋਈ ਨਾ ਕੋਈ ਰੁਝੇਵਾਂ ਰੱਖਣਾ ਚਾਹੀਦਾ ਹੈ ਤਾਂ ਜੋ ਮਨੁੁੱਖ ਤਨਾਅ ਤੋਂ ਬੱਚ ਸਕੇ ਕਿਉਂਕਿ ਤਨਾਅ ਬਹੁਤ ਸਾਰੀਆਂ ਹੋਰ ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਇਸ ਤੋਂ ਇਲਾਵਾ ਸਹੀ, ਸਤੁਲਿੰਤ ਅਤੇ ਪੌਸ਼ਿਟਰ ਖੁਰਾਕ ਦਾ ਸੇਵਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਚੱਕੋਵਾਲ ਡਾ.ਸਰਦੂਲ ਸਿੰਘ ਵੱਲੋਂ ਸੁਰੱਖਿਅਤ ਸੈਕਸ ਸਬੰਧੀ ਉਚੇਚੇ ਤੌਰ ਤੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਹੋਰ ਦੱਸਿਆ ਕਿ ਵਿਅਕਤੀ ਨੂੰ ਉਮਰ, ਸਰੀਰਕ ਲੋੜ ਅਤੇ ਸਰੀਰਕ ਕਿਰਿਆਸੀਲਤਾ ਅਤੇ ਜੀਵਨ ਸ਼ੈਲੀ ਮੁਤਾਬਕ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ। ਵੱਧ ਰਹੇ ਬੱਚਿਆਂ, ਕਿਸ਼ੋਰਾਵਸਥਾ ਦੌਰਾਨ, ਮਹਿਲਾਵਾਂ ਲਈ, ਖਿਡਾਰੀਆਂ ਅਤੇ ਬਜ਼ੂਰਗਾਂ ਲਈ ਅਤੇ ਇਸ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕਿਸੇ ਹੋਰ ਬੀਮਾਰੀ ਤੋਂ ਪੀੜਤ ਵਿਅਕਤੀਆਂ ਲਈ ਵੱਖ-ਵੱਖ ਕਿਸਮ ਦੇ ਭੋਜਨ ਅਤੇ ਖੁਰਾਕ ਦੀ ਲੋੜ ਹੁੰਦੀ ਹੈ। ਉਮਰ ਦੇ ਵੱਖ-ਵੱਖ ਪੜਾਵਾਂ ਦੌਰਾਨ ਵਜ਼ਨ ਨੂੰ ਨਿਯੰਤਰਣ ਰੱਖਣ ਅਤੇ ਲੰਮੇ ਅਤੇ ਤੰਦਰੂਸਤ ਜੀਵਨ ਲਈ ਡਾਕਟਰੀ ਸਲਾਹ ਅਨੁਸਾਰ ਵੱਖ-ਵੱਖ ਖਾਦ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਵਰਕਸ਼ਾਪ ਦੌਰਾਨ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਅਤੇ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਕੁਮਾਰੀ ਰੀਨਾ ਸੰਧੂ ਵੱਲੋਂ ਬਲਾਕ ਪੱਧਰ ਅਤੇ ਸਬ ਸੈਂਟਰ ਪੱਧਰ ਤੇ ਕੀਤੀਆਂ ਜਾਂਦੀਆਂ ਵੱਖ-ਵੱਖ ਆਈ.ਈ.ਸੀ./ਬੀ.ਸੀ.ਸੀ. ਗਤੀਵਿਧੀਆਂ ਦੌਰਾਨ ਕਮਿਊਨੀਕੇਸ਼ਨ ਅਤੇ ਕਾਉਾਂਲਿੰਗ ਦੀ ਮਹਤੱਤਾ ਅਤੇ ਇਨ੍ਹਾਂ ਗਤੀਵਿਧੀਆਂ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੇ ਅੰਤ ਵਿੱਚ ਸਕੂਲ ਆਫ ਪਬਲਿਕ ਹੈਲਥ ਪੀ.ਜੀ.ਆਈ. ਚੰਡੀਗੜ ਤੋਂ ਉਚੇਚੇ ਤੋਰ ਤੇ ਆਏ ਡਾ.ਸ਼ਰੀਆ ਨੇ ਕਿਹਾ ਕਿ ਅੱਜ ਦੀ ਵਰਕਸ਼ਾਪ ਵਿੱਚ ਦਿੱਤੀ ਗਈ ਜਾਣਕਾਰੀ ਅਤੇ ਸਿਹਤ ਸਬੰਧੀ ਵਿਸ਼ਿਆਂ ਸਬੰਧੀ ਜਿਲ੍ਹੇ ਵਿੱਚ ਕੀਤੀਆਂ ਜਾਂਦੀਆਂ ਆਈ.ਈ.ਸੀ. ਗਤੀਵਿਧੀਆਂ ਦਾ ਮੁਲਾਂਕਣ ਸੁਪਰਵਾਇਜ਼ਰਾ ਵੱਲੋਂ ਜਰੂਰ ਕੀਤਾ ਜਾਵੇ ਤਾਂ ਜੋ ਆਈ.ਈ.ਸੀ. ਗਤੀਵਿਧੀਾਂ ਦੇ ਪ੍ਰਭਾਵਸ਼ਾਲੀ ਨਤੀਜੇ ਹਾਸਿਲ ਹੋ ਸਕਣ। ਇਸ ਵਰਕਸ਼ਾਪ ਵਿੱਚ ਸਹਾਇਕ ਸਿਵਲ ਸਰਜਨ ਡਾ.ਰਜਨੀਸ਼ ਸੈਣੀ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਮੈਡੀਕਲ ਅਫਸਰ, ਬਲਾਕ ਐਕਸਟੇਸ਼ਨ ਐਜੂਕੇਟਰ, ਐਲ.ਐਚ.ਵੀਜ਼, ਹੈਲਥ ਇੰਸਪੈਕਟਰ ਅਤੇ ਐਨ.ਸੀ.ਡੀ. ਵਿਭਾਗ ਦੇ ਕਾਉਾਂਸਲਰ ਾਜ਼ਿਰ ਸਨ। ਵਰਕਸ਼ਾਪ ਵਿੱਚ ਪੀ.ਜੀ.ਆਈ. ਦੀ ਟੀਮ ਵੱਲੋਂ ਟਰੇਨਰਜ਼ ਨੂੰ ਸਿਹਤ ਸਿੱਖਿਆ ਅਤੇ ਵਿਕਾਸ ਸਬੰਧੀ ਸਿਖਲਾਈ ਪੁਸਤਕਾਂ ਵੀ ਵਿਤਰਤ ਕੀਤੀਆਂ ਗਈਆਂ। ਵਰਕਸ਼ਾਪ ਦੌਰਾਨ ਪੀ.ਜੀ.ਆਈ. ਚੰਡੀਗੜ ਤੋਂ ਆਈ ਟੀਮ ਦੇ ਮੈਂਬਰਾਂ ਸ਼੍ਰੀਮਤੀ ਨਿਸ਼ਾ ਸ਼ਰਮਾ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਨੇ ਮੁੱਖ ਯੋਗਦਾਨ ਦਿੱਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply