
ਅੰਮ੍ਰਿਤਸਰ, 14 ਮਾਰਚ (ਪ੍ਰੀਤਮ ਸਿੰਘ) – ਖਾਲਸਾ ਕਾਲਜ ਫਾਰ ਵੂਮੈਨ ਵਿਖੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਕੰਪਿਊਟਰ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਕਾਲਜ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਇਰੈਕਟਰ ਆਫ਼ ਰਿਸਰਚ ਤੋਂ ਡਾ. ਟੀ. ਐੱਸ. ਬੈਨੀਪਾਲ ਨੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਕਿਹਾ ਕਿ ਕੰਪਿਊਟਰ ਨੇ ਮਨੁੱਖੀ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਇਸ ਤੋਂ ਬਿਨ੍ਹਾਂ ਦੁਨੀਆਚਾਰੀ ਅਧੂਰੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਬ੍ਰਹਿਮੰਡਲ ਵਿੱਚ ਜੀਵਨ ਦੀ ਮਹੱਤਤਾ ਹੈ, ਉਸੇ ਤਰ੍ਹਾਂ ਸਾਡੇ ਸਮਾਜ ਵਿੱਚ ਕੰਪਿਊਟਰ ਦੀ ਮਹੱਤਵਪੂਰਨ ਹੈ।
ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਡਾ. ਬੈਨੀਪਾਲ ਦਾ ਕਾਲਜ ਵਿਖੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਕੰਪਿਊਟਰ ‘ਤੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਉਨ੍ਹਾਂ ਦੇ ਜੀਵਨ ਨੂੰ ਲਾਹੇਵੰਦ ਸਾਬਤ ਹੋਵੇਗੀ ਅਤੇ ਵਿਦਿਆਰਥੀ ਇਸ ਦਾ ਲਾਹਾ ਲੈਂਦਿਆਂ ਆਧੁਨਿਕਾਂ ਦਾ ਇਸਤੇਮਾਲ ਕਰਕੇ ਕਦਮ ਨਾਲ ਕਦਮ ਮਿਲਾਕੇ ਚਲਣਗੇ।ਉਨ੍ਹਾਂ ਕਿਹਾ ਕਿ ਅੱਜ ਦੀ ਤਕਨੀਕ ਚਾਹੇ ਉਹ ਕੋਈ ਕਿੱਤਾ ਹੋਵੇ ਉਸ ਲਈ ਕੰਪਿਊਟਰ ਦਾ ਇਸਤੇਮਾਲ ਭਰਪੂਰ ਫ਼ਾਇਦੇਮੰਦ ਸਾਬਤ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਜਰੂਰਤ ਅਤੇ ਇਸ ਪ੍ਰਤੀ ਮੰਗ ਵੱਡੇ ਪੱਧਰ ‘ਤੇ ਹੋਵੇਗੀ।
ਇਸ ਮੌਕੇ ਐੱਚ. ਓ. ਡੀ. ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਤੋਂ ਪ੍ਰੋ: ਡਾ. ਗੁਰਵਿੰਦਰ ਸਿੰਘ, ਐੱਚ. ਪੀ. ਯੂਨੀਵਰਸਿਟੀ, ਸ਼ਿਮਲਾ ਤੋਂ ਪ੍ਰੋ: ਡਾ. ਅਰਵਿੰਦ ਕਾਲੀਆ, ਐੱਚ. ਓ. ਡੀ. ਐੱਮ. ਐੱਸ. ਗਿੱਲ, ਐੱਮ. ਐੱਮ. ਯੂਨੀਵਰਸਿਟੀ, ਮੁਲਾਨਾ (ਅੰਬਾਲਾ) ਡਾ. ਅਸ਼ੋਕ ਕੁਮਾਰ, ਐੱਚ. ਕੇ. ਆਰਟਸ ਅਹਿਮਾਬਾਦ ਤੋਂ ਡਾ. ਸੁਭਾਸ਼ ਬ੍ਰਹਮਭੱਟ, ਡਾ. ਸੁਚਿਤਾ ਓਪਾਧਿਆੲੈ ਬਸੀਨ, ਡਾ. ਆਰ. ਐੱਸ. ਵਿਰਕ, ਪ੍ਰੋ: ਬੈਨਰਜੀ, ਡਾ. ਰੇਨੂੰ ਡੀਅ ਆਦਿ ਨੇ ਕੰਪਿਊਟਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਨੂੰ ਇਸ ਉਪਰੰਤ ਪ੍ਰਿੰ: ਡਾ. ਮਾਹਲ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ‘ਤੇ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media