
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿਮਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਯੋਗ ਅਗਵਾਹੀ ਹੇਠ ਅਧੀਨ ਚੱਲ ਰਹੇ ਨਾਮਵਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਵਿਹੜੇ ‘ਚ ਫੁੱਲਾਂ ਵਾਂਗ ਮਹਿਕਦੇ ਕਿਡਜ਼ ਪੈਰਾਡਾਈਜ਼ ਦਾ ਸਲਾਨਾ ਸਮਾਗਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਮੈਨਜਮੈਂਟ ਕਮੇਟੀ ਦੇ ਮੈਬਂਰਾਂ ਰਾਜਮੋਹਿੰਦਰ ਸਿੰਘ ਮਜੀਠੀਆ, ਜਸਪਾਲ ਸਿੰਘ ਤੇ ਨਵਦੀਪ ਸਿੰਘ ਵੱਲੋ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਗਈ।ਜਿੰਨਾਂ ਦਾ ਪ੍ਰਿੰਸੀਪਲ ਮੈਡਮ ਸ੍ਰੀਮਤੀ ਦਪਿੰਦਰ ਕੋਰ ਵੱਲੋਂ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਪਾਵਨ ਸ਼ਬਦ ‘ਦੇਹ ਸ਼ਿਵਾ ਬਰ ਮੋਹਿ ਇਹੈ ਦੇ ਗਾਇਨ ਨਾਲ ਕੀਤੀ ਗਈ।ਇਸ ਤੋਂ ਬਾਅਦ ਬੱਚਿਆਂ ਵੱਲੋਂ ਛੋਟੇ ਨਾਟਕ ਪੇਸ਼ ਕੀਤੇ ਗਏ।ਜਿਸ ਵਿੱਚ ਪਹਿਲੀ ਕਲਾਸ ਦੇ ਬੱਚਿਆਂ ‘ਤੇ ਪੜਾਈ ਦੇ ਬੇਲੋੜੇ ਬੋਝ, ਸੱਚੀ ਇਨਸਾਨੀਅਤ ਤੇ ਪ੍ਰਦੂਸ਼ਿਤ ਹੋ ਰਹੇ ਪਾਣੀ ਵਰਗੇ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ।ਇਸ ਤੋਂ ਉਪਰੰਤ ਯੂ.ਕੇ.ਜੀ ਤੇ ਦੂਜੀ ਕਲਾਸ ਦੇ ਬੱਚਿਆਂ ਵੱਲੋ ਖੂਬਸੂਰਤ ਨਾਚ ਪੇਸ਼ ਕੀਤੇ ਗਏ।ਪੰਜਾਬੀ ਮਾਂ ਬੋਲੀ ਦੇ ਸਤਿਕਾਰ ਤੇ ਸੇਵਾ ਸੰਭਾਲ ਨੂੰ ਬਿਆਨ ਕਰਦੀ ਖੂਬਸੂਰਤ ਪੇਸ਼ਕਸ਼ ‘ਪੈਂਤੀ ਸਭ ਦਾ ਮਨ ਮੋਹ ਗਈ।ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨੂੰ ਸਰਟੀਫੀਕੇਟ ਤੇ ਇਨਾਮ ਤਕਸੀਮ ਕੀਤੇ ਗਏ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media