Monday, April 27, 2026

ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਵਾਸਤੇ ਹਰ ਅਧਿਆਪਕ ਕਰੇ ਕੋਸ਼ਿਸ਼- ਭਾਰਤ ਭੂਸਨ

ਕੈਪਸ਼ਨ-ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਟਾਲਾ (ਲੜਕੇ) ਦੀਆਂ ਡੀ ਡੀ ਪਾਵਰਾਂ ਲੈਣ ਉਪਰੰਤ ਹਾਜਰ ਹੋਣ ਮੌਕੇ ਕਰਵਾਏ ਸਮਾਗਮ ਵਿਚ ਸ੍ਰੀ ਭਾਰਤ ਭੂਸਨ ਤੇ ਹੋਰ।
ਕੈਪਸ਼ਨ-ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਟਾਲਾ (ਲੜਕੇ) ਦੀਆਂ ਡੀ ਡੀ ਪਾਵਰਾਂ ਲੈਣ ਉਪਰੰਤ ਹਾਜਰ ਹੋਣ ਮੌਕੇ ਕਰਵਾਏ ਸਮਾਗਮ ਵਿਚ ਸ੍ਰੀ ਭਾਰਤ ਭੂਸਨ ਤੇ ਹੋਰ।

ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਲੜਕੇ) ਬਟਾਲਾ ਦੀਆਂ ਡੀ ਡੀ ਪਾਵਰਾਂ ਲੈਣ ਉਪਰੰਤ ਉਪ ਜਿਲ੍ਹਾ ਸਿਖਿਆ ਅਫਸਰ (ਸੈ ਸਿ) ਗੁਰਦਾਸਪੁਰ ਨੇ ਅੱਜ ਪਹਿਲੇ ਦਿਨ ਲੜਕੇ ਸਕੂਲ ਬਟਾਲਾ ਵਿਖੇ ਪਹੁੰਚੇ। ਸਮੂਹ ਸਟਾਫ ਵੱਲੋ ਸ੍ਰੀ ਭਾਰਤ ਭੂਸਨ ਦਾ ਹਾਰ ਪਾਕੇ ਸਕੂਲ ਵਿਖੇ ਸਵਾਗਤ ਕੀਤਾ ਗਿਆ। ਉਪਰੰਤ ਸਕੂਲ ਸਟਾਫ ਮੈਂਬਰਾਂ ਨਾਲ ਕੀਤੀ ਪਹਿਲੀ ਮੀਟਿੰਗ ਦੌਰਾਨ ਸਮੂਹ ਅਧਿਆਪਕਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ੩੧ਮਾਰਚ ਨੂੰ ਸਕੂਲ ਵਿਚ ਕਲਾਸਾਂ ਦੇ ਨਤੀਜੇ ਐਲਾਨੇ ਜਾਣੇ ਹਨ ਤੇ ਨਵੇਂ ਵਿਦਿਅਕ ਵਰ੍ਹੇ ਤੋ ਹਰ ਇੱਕ ਅਧਿਆਪਕ ਦਾ ਫਰਜ ਬਣਦਾ ਹੈ ਕਿ ਉਹ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਂਉਣ ਵਾਸਤੇ ਘਰ ਘਰ ਜਾ ਕੇ ਉਪਰਾਲੇ ਕਰਨ। ਉਹਨਾ ਅਧਿਆਪਕਾ ਨੂੰ ਸੰਬੋਧਨ ਕਰਦਿਆਂ ਕਿਹਾ ਸਰਕਾਰ ਵੱਲੋ ਵਿਦਿਆਰਥੀਆਂ ਨੂੰ ਦਿਤੀਆਂ ਜ਼ਾਦੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਊਣ ਤਾਂ ਜੋ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕੇ। ਜਿਕਰ ਯੋਗ ਹੈ ,ਉਪ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਭਾਰਤ ਭੂਸਨ ਨੇ  ਲੜਕੇ ਸਕੂਲ ਬਟਾਲਾ ਤੋ ਹੀ ਆਪਣੀ ਪੜਾਈ ਪੂਰੀ ਕੀਤੀ ਤੇ ਇਸ ਸਕੂਲ ਵਿਚ ਬਤੌਰ ਅਧਿਆਪਕ ਕੰਮ ਵੀ ਕੀਤਾ ਹੈ। ਇਸ ਸਮਾਰੋਹ ਵਿਚ ਸ੍ਰੀ ਲਖਵਿੰਦਰ ਸਿੰਘ, ਪ੍ਰਿੰਸੀਪਲ ਜਸਵੰਤ ਕੌਰ, ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆਂ, ਗੁਰਵਿੰਦਰ ਸਿੰਘ, ਸ਼ੁਸਮਾ ਸਰਮਾ, ਰਮਾ ਸਰਮਾ, ਨੀਤੂ, ਪ੍ਰੇਮ ਲਾਲ, ਰਾਜੇਸ਼ ਸੋਨੀ, ਵਨੀਤਾ, ਵਰਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ, ਰਣਜੀਤ ਭਗਤ ਡੀ ਪੀ ਈ, ਅਮਿਤ ਕੁਮਾਰ,ਵੰਦਨਾ ਮੌਡਗਿਲ, ਗੁਰਮੀਤ ਕੁਮਾਰ,ਲਖਵਿੰਦਰ ਸਿੰਘ ਢਿਲੋਂ, ਲਖਵਿੰਦਰ ਸਿੰਘ ਲੈਕ ਕਮਰਸ, ਹਰਪ੍ਰੀਤ ਸਿੰਘ, ਨਰਿੰਦਰ ਬਰਨਾਲ, ਲਖਵਿੰਦਰ ਸਿੰਘ ਮੈਥ ਮਾਸਟਰ, ਆਦਿ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply