Saturday, April 18, 2026

ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਰੇਲ ਅਗਲੇ ਮਹੀਨੇ ਤੋਂ – ਪ੍ਰੋ. ਚੰਦੂ ਮਾਜਰਾ

Prem Singh Chandumajraਨਵੀਂ ਦਿੱਲੀ, 17 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਪਹਿਲੀ ਵਾਰ ਰੇਲ ਗੱਡੀ ਚਲਾਉਣ ਲਈ ਰੇਲ ਮੰਤਰੀ ਵਲੋਂ ਕੀਤੇ ਐਲਾਨ ਲਈ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਨੂੰ ਅਨੰਦਪੁਰ ਸਾਹਿਬ ਦੇ ਮਨਾਏ ਜਾ ਰਹੇ 350ਵੇਂ ਸਥਾਪਨਾ ਸਾਲ ਮੌਕੇ ਦਿੱਤੀ ਜਾਣ ਵਾਲੀ ਵੱਡੀ ਸੌਗਾਤ ਕਿਹਾ ਹੈ।

ਅੱਜ ਇਥੇ ਲੋਕ ਸਭਾ ਵਿਚ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਸਰਕਾਰ ਵਲੋਂ ਕੀਤੇ ਫੈਸਲੇ ਦਾ ਜਵਾਬ ਦਿੰਦਿਆਂ ਕਿਹਾ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਉਹ ਖ਼ੁਦ ਜਾ ਕੇ ਇਸ ਰੇਲ ਗੱਡੀ ਨੂੰ ਅੰਮ੍ਰਿਤਸਰ ਜਾਂ ਅਨੰਦਪੁਰ ਸਾਹਿਬ ਤੋਂ ਹਰੀ ਝੰਡੀ ਦੇਣਗੇ। ਪ੍ਰੋ. ਚੰਦੂ ਮਾਜਰਾ ਵਲੋਂ ਉਠਾਈ ਜਾ ਰਹੀ ਇਸ ਪੁਰਜ਼ੋਰ ਮੰਗ ‘ਤੇ ਅੱਜ ਸਦਨ ਵਿਚ ਅਡਜੋਰਨ ਮੋਸ਼ਨ ਨੂੰ ਸਿਫ਼ਰ ਕਾਲ ਵਿਚ ਤਬਦੀਲ ਕਰਦਿਆਂ ਬੋਲਣ ਦਾ ਮੌਕਾ ਮਿਲਣ ‘ਤੇ ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਸਿੱਖਾਂ ਭਾਈਚਾਰੇ ਦੇ ਦੋ ਮਹਾਨ ਤਖ਼ਤਾਂ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਨੂੰ ਮਿਲਾਉਣ ਵਾਲੀ ਇਸ ਰੇਲ ਦੇ ਚੱਲਣ ਨਾਲ ਦੋਨਾਂ ਪਵਿੱਤਰ ਸ਼ਹਿਰਾਂ ਦਰਮਿਆਨ ਰਿਲੀਜ਼ਸ ਟੂਰਿਜ਼ਮ ਤਾਂ ਪ੍ਰੋਤਸਾਹਤ ਹੋਵੇਗਾ ਹੀ ਸਗੋਂ ਸੜਕ ਰਸਤੇ ਲੱਗਣ ਵਾਲੇ ਟ੍ਰੈਫ਼ਿਕ ਜਾਮ ਤੋਂ ਵੀ ਰਾਹਤ ਮਿਲੇਗੀ, ਪ੍ਰੇਸ਼ਾਨੀਆਂ ਘਟਣਗੀਆਂ, ਧਾਰਮਿਕ ਸ਼ਰਧਾ ਰੱਖਣ ਵਾਲੇ ਯਾਤਰੂਆਂ ਨੂੰ ਸਹੂਲਤ ਮਿਲੇਗੀ।ਇਸ ਰੇਲ ਰਾਹੀਂ ਸਿੱਖ ਸ਼ਰਧਾਲੂਆਂ ਲਈ ਹੀ ਨਹੀਂ, ਸਗੋਂ ਨੈਣਾ ਦੇਵੀ, ਚਿੰਤਪੁਰਨੀ, ਖੁਰਾਲਗੜ੍ਹ, ਬਾਬਾ ਵਡਭਾਗ ਸਿੰਘ ਤੇ ਬਾਬਾ ਬਾਲਕ ਨਾਥ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਲਾਭ ਪਹੁੰਚੇਗਾ।
ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਆਪਣੇ ਅਨੰਦਪੁਰ ਸਾਹਿਬ ਹਲਕੇ ਦੀ ਚਿਰੋਕਣੀ ਮੰਗ ਨੰਗਲ ਵਿਖੇ ਖ਼ਾਦ ਫ਼ੈਕਟਰੀ ਦੇ ਕਾਰਖ਼ਾਨੇ ਦੇ ਬੰਦ ਹੋਣ ਦੀ ਤਲਵਾਰ ਜੋ ਪਿਛਲੇ ਇਕ ਦਹਾਕੇ ਤੋਂ ਲਟਕ ਰਹੀ ਸੀ ਉਹਦਾ ਡਰ ਸਦਾ ਲਈ ਖ਼ਤਮ ਕਰ ਦਿੱਤਾ ਗਿਆ ਹੈ।
ਪ੍ਰੋ. ਚੰਦੂ ਮਾਜਰਾ ਦੇ ਪੁੱਛੇ ਸੁਆਲ ਦੇ ਜਵਾਬ ਵਿਚ ਖਾਦ ਮੰਤਰੀ ਅਨੰਤ ਕੁਮਾਰ ਨੇ ਸਪਸ਼ਟ ਕੀਤਾ ਕਿ ਨਾ ਹੀ ਇਹ ਬੰਦ ਹੋਵੇਗਾ, ਨਾ ਮੁਲਾਜ਼ਮ ਤਬਦੀਲ ਹੋਣਗੇ, ਸਗੋਂ ਐ-ਨ.ਐਫ਼.ਐਲ. ਯੂਨਿਟ ਦੀ ਸਮਰਥਾ ਵਧਾਈ ਜਾਵੇਗੀ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਸੂੁਬੇ ਦੀ ਅਰਥ ਵਿਵਸਥਾ ਨੂੰ ਲਾਭ ਪਹੁੰਚੇਗਾ।
ਹਾਲ ਹੀ ਵਿਚ ਵਾਰ-ਵਾਰ ਹੋਈ ਬੇਮੌਸਮੀ ਬਾਰਸ਼ ਕਾਰਨ ਕਣਕ ਤੇ ਆਲੂ ਦੀ ਫਸਲ ਦੇ ਹੋਏ ਕਰੋੜਾਂ ਰੁਪਏ ਦੇ ਨੁਕਸਾਨ ਲਈ ਕੇਂਦਰ ਸਰਕਾਰ ਨੂੰ ਸਹਾਇਤਾ ਕਰਨ ਲਈ ਕੀਤੀ ਅਪੀਲ ਮੌਕੇ ਪ੍ਰੋ. ਚੰਦੂ ਮਾਜਰਾ ਨੇ ਮੰਗ ਕੀਤੀ ਕਿ ਮੁਆਵਜ਼ੇ ਦੀ ਇਸ ਰਾਸ਼ੀ ਨੂੰ ਵੰਡਣ ਦੀਆਂ ਸ਼ਰਤਾਂ ਵੀ ਨਰਮ ਕੀਤੀਆਂ ਜਾਣ ਅਤੇ 36 ਸੌ ਰੁਪਏ ਦੀ ਬਜਾਏ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਵਿਵਸਥਾ ਕੀਤੀ ਜਾਵੇ। ਵੱਖ-ਵੱਖ ਸੂਬਿਆਂ ਨੇ ਪਾਰਟੀ ਪੱਧਰ ਤੋਂ ਉ-ਤੇ ਉਠ ਕੇ ਸਮਰਥਨ ਕਰਦਿਆਂ ਪਾਰਲੀਮਾਨੀ ਅਫੇਅਰ ਮੰਤਰੀ ਵੈਂਕਯਾ ਨਾਇਡੂ ਨੇ ਵੀ ਇਸ ਮੰਗ ਦੀ ਪੁਰਜ਼ੋਰ ਤਰੀਫ਼ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply