ਹੁਸ਼ਿਆਰਪੁਰ, 17 ਮਾਰਚ (ਸਤਵਿੰਦਰ ਸਿੰਘ) – ਗੋਤਮ ਨੇ ਜਲੰਧਰ ਵਿੱਚ ਜੋ ਬਹਾਦਰੀ ਤੇ ਇਨਸ਼ਾਨੀਅਤ ਦਾ ਜਜ਼ਬਾ ਦਿਖਾਇਆ ਉਹ ਇਕ ਮਿਸਾਲ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਜ ਸਭਾ ਮੈਬਰ ਸ੍ਰੀ ਅਵਿਨਾਸ਼ ਰਾਏ ਖੰਨਾ ਦੇ ਰਾਜਨੀਤਕ ਸਲਾਹਕਾਰ ਸ੍ਰੀ ਸੰਜੀਵ ਤਲਵਾਰ ਨੇ ਕਰਦਿਆਂ ਦੱਸਿਆ ਕੀ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਗੋਤਮ ਨੇ ਇਕ ਅੋਰਤ ਜੋ ਟਰੱਕ ਦੀ ਟਕਰ ਨਾਲ ਰੇਲਵੇ ਟਰੇਕ ਵਿੱਚ ਫਸ ਗਈ ਸੀ, ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਤੇ ਉਸ ਦੇ ਪਿਤਾ ਦੀਆ ਲੱਤਾਂ ਟੁੱਟ ਗਈਆਂ ਸਨ, ਇਹ ਮਾਮਲਾ ਸ੍ਰੀ ਖੰਨਾ ਵਲੋ ਰਾਜ ਸਭਾ ਵਿੱਚ ਵੀ ਚੁੱਕਿਆ ਗਿਆ ਤੇ ਇਸ ਪਰਿਵਾਰ ਨੂੰ ਸਨਮਾਨ ਦੇਣ ਦੀ ਗਲ ਕੀਤੀ।ਉਨ੍ਹਾਂ ਅਗੇ ਦੱਸਿਆ ਜਿਸ ਪਰਿਵਾਰ ਨੇ ਦੂਸਰਿਆਂ ਲਈ ਆਪਣੀ ਜਾਨ ਦੇ ਦਿੱਤੀ ।ਹੁਣ ਅਸੀਂ ਉਸ ਪਰਿਵਾਰ ਦੇ ਕੰਮ ਆਈਏ।ਇਸ ਮੌਕੇ ਤੇ ਹਰਜੀਤ ਸਿੰਘ, ਹੁਸ਼ਿਆਰ ਸਿੰਘ, ਦੀਪਕ ਸ਼ਾਰਦਾ, ਹਨੀ ਸੂਦ ਤੇ ਨੀਰਜ ਸ਼ਰਮਾ ਨੇ ਕਿਹਾ ਕਿ ਖੰਨਾ ਨੇ ਗੌਤਮ ਤੇ ਉਸ ਦੇ ਪਰਿਵਾਰ ਨੂੰ ਸੱਚੀ ਸ਼ਰਧਾਂਾਜਲੀ ਦਿੱਤੀ ਹੈ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media