Saturday, September 12, 2026

ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਦਾ 29ਵਾਂ ਸਥਾਪਨਾ ਦਿਵਸ 19 ਮਾਰਚ ਨੂੰ

ਭਾਈ ਨੰਦ ਲਾਲ ਗੋਯਾ ਸਨਮਾਨ ਡਾ. ਗੁਲਜ਼ਾਰ ਸਿੰਘ ਕੰਗ ਨੂੰ ਦਿੱਤਾ ਜਾਵੇਗਾ

ਅੰਮ੍ਰਿਤਸਰ, 18 ਮਾਰਚ (ਰੋਮਿਤ ਸ਼ਰਮਾ) -ਵਿਸ਼ਵ ‘ਸ਼ਬਦ’-ਸੱੱਭਿਅਤਾ ਦੀ ਪ੍ਰਸਥਾਪਨਾ ਹਿਤ ਯੂਨੀਵਰਸਿਟੀ ਦੀ ਗਿਆਨ ਸਿਰਜਨਾ ਦਾ ‘ਸੰਗਤੀ’ ਰੂਪ ਉਜਾਗਰ ਕਰਨ ਲਈ ਗੁਰਦੁਆਰਾ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਨਿਰੰਤਰ ਸੁਹਿਰਦਤਾ ਨਾਲ ਯਤਨਸ਼ੀਲ ਹੈ। ਇਸ ਮੰਤਵ ਦੀ ਸਫਲਤਾ ਲਈ ਗੁਰੂ ਸਾਹਿਬਾਂ ਦੀ ਅਸੀਸ ਪ੍ਰਾਪਤ ਕਰਨ ਲਈ ਛਠਮ ਪੀਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਦੀ ਪਾਵਨ ਧਰਤੀ ਉੱਪਰ ਸੁਸ਼ੋਭਿਤ  ਗੁਰਦੁਆਰਾ ਸਾਹਿਬ, ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦਾ 29ਵਾਂ ਸਾਲਾਨਾ ਗੁਰਮਤਿ ਸਮਾਗਮ (ਸਥਾਪਨਾ ਦਿਵਸ ਸਮਾਗਮ) 19 ਮਾਰਚ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਦੀਵਾਨ ਸਜਾਏ ਜਾਣਗੇ।ਇਸ ਮੌਕੇ ਪਹੁੰਚ ਰਹੇ ਵਿਦਵਾਨ ਅਤੇ ਸਤਿਸੰਗੀ ਜਨ: ਸਿੰਘ ਸਾਹਿਬਾਨ, ਸਿੱਖ ਸੰਪਰਦਾਵਾਂ ਦੇ ਮੁਖੀ, ਸ਼ੋ੍ਰਮਣੀ ਕਮੇਟੀ, ਯੂਨੀਵਰਸਿਟੀ, ਪ੍ਰਸਿੱਧ ਧਾਰਮਿਕ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਦੇ ਅਹੁਦੇਦਾਰ ਸੰਗਤਾਂ ਦੇ ਦਰਸ਼ਨ ਕਰਨਗੇ।
ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ‘ਭਾਈ ਨੰਦ ਲਾਲ ਗੋਯਾ ਸਨਮਾਨ’ ਚਿੰਤਨ, ਸਾਹਿਤ, ਕਲਾ, ਇਤਿਹਾਸ ਤੇ ਵਿਗਿਆਨ ਆਦਿ ਖੇਤਰਾਂ ਵਿੱਚ ‘ਸ਼ਬਦ’ ਦੀ ਨੇੜਤਾ ਵਾਲੀਆਂ ਮੌਲਿਕ ਦਿਸ਼ਾਵਾਂ ਪੈਦਾ ਕਰਨ ਵੱਲ ਯਤਨਸ਼ੀਲ ਕਿਸੇ ਸਿੱਖ ਵਿਦਵਾਨ  ਨੂੰ ਪ੍ਰਦਾਨ ਕੀਤਾ ਜਾਂਦਾ ਹੈ।ਇਸ ਵਾਰ ਇਹ ਸਨਮਾਨ ਸ਼ਬਦ-ਸੁਰਤਿ ਦੀ ਪਰਪੱਕ ਸਿੱਖ ਚਿੰਤਨ ਪਰੰਪਰਾ ਦੇ ਨਾਮਵਰ ਚਿੰਤਕ ਡਾ. ਗੁਲਜ਼ਾਰ ਸਿੰਘ ਕੰਗ, ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਿੱਖ-ਚਿੰਤਨ, ਵਿਆਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਖੋਜ ਕਾਰਜ ਕਰਨ ਲਈ ਭੇਂਟ ਕੀਤਾ ਜਾਵੇਗਾ।ਇਸ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗਆਂ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply