ਅੰਮ੍ਰਿਤਸਰ, 18 ਮਾਰਚ (ਰੋਮਿਤ ਸ਼ਰਮਾ) -ਉਰਦੂ ਅਤੇ ਪਰਸ਼ੀਅਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੌਮੀ ਕੌਂਸਿਲ ਬਰਾਏ ਫ਼ਰੋਗੇ ਜ਼ਬਾਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿੱਚ ਰਾਜਿੰਦਰ ਸਿੰਘ ਬੇਦੀ ਯਾਦਗਾਰੀ ਭਾਸ਼ਣ ਆਯੋਜਤ ਕੀਤਾ ਗਿਆ। ਭਾਸ਼ਣ ਦੇਣ ਲਈ ਪ੍ਰਸਿੱਧ ਵਿਦਵਾਨ ਡਾ: ਇਰਾਕ ਰਜ਼ਾ ਜ਼ੈਦੀ, ਪ੍ਰੋਫੈਸਰ ਪਰਸ਼ੀਅਨ ਵਿਭਾਗ ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਉਚੇਚੇ ਤੌਰ ਤੇ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ਡਾ: ਵਿਨੋਦ ਕੁਮਾਰ ਤਨੇਜਾ, ਸਾਬਕਾ ਪ੍ਰੋਫੈਸਰ ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਬਰਕਤ ਅਲੀ, ਡਾ: ਪ੍ਰਮਿੰਦਰ ਸਿੰਘ ਅਤੇ ਜਗਦੀਸ਼ ਸਿੰਘ ਸੁਸ਼ੋਭਿਤ ਸਨ।
ਵਿਭਾਗ ਦੇ ਮੁਖੀ ਡਾ: ਅਜ਼ੀਜ਼ ਅੱਬਾਸ ਨੇ ਮਸ਼ਹੂਰ ਸ਼ਾਇਰਾ ਅਦਾ ਜਾਫ਼ਰੀ ਅਤੇ ਡਾ: ਹਸਨ ਸਾਨੀ ਨਿਜ਼ਾਮੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪ੍ਰੋਗਰਾਮ ਦਾ ਆਰੰਭ ਕੀਤਾ। ਡਾ: ਇਰਾਕ ਰਜ਼ਾ ਜੈਦੀ ਨੇ ਆਪਣੇ ਭਾਸ਼ਣ ਵਿਚ ਸੂਫੀਆਂ ਦੀਆਂ ਸਿਖਿਆਵਾਂ ਅਤੇ ਉਹਨਾਂ ਦੇ ਕਿਰਦਾਰ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਹਿੰਦੂਸਤਾਨ ਵਿਚ ਸੰਯੁਕਤ ਸਮਾਜ ਨੂੰ ਉਭਾਰਣ ਲਈ ਸੂਫ਼ੀਆਂ ਦਾ ਬਹੁਤ ਮਹੱਤਵਪੂਰਨ ਰੋਲ ਰਿਹਾ ਹੈ। ਡਾ: ਤਨੇਜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਿਭਾਗ ਦੀਆਂ ਗਤੀਆਂ ਵਿਧੀਆਂ ਦੀ ਪ੍ਰਸੰਸਾ ਕੀਤੀ ਅਤੇ ਇਸ ਕਾਮਯਾਬ ਪ੍ਰੋਗਰਾਮ ਦੀ ਮੁਬਾਰਕਬਾਦ ਵੀ ਦਿੱਤੀ।
ਇਸ ਪ੍ਰੋਗਰਾਮ ਵਿਚ ਡਾ: ਸੁਧਾ ਜਤਿੰਦਰ, ਮੁਖੀ ਹਿੰਦੀ ਵਿਭਾਗ, ਡਾ: ਰੇਨੂੰ ਬਾਲਾ, ਸੰਸਕ੍ਰਿਤ ਵਿਭਾਗ ਤੋ ਇਲਾਵਾ ਡਾ: ਮੁਹੰਮਦ ਅਸਰੱਫ, ਰਿਜ਼ਵਾਨ ਉਲ ਜ਼ਮਾਨ, ਮੁਹੰਮਦ ਅਯੂਬ, ਅਲਤਾਫ ਹੁਸੈਨ ਭੱਟ, ਨਾਇਲਾ ਤਬਸੁੱਮ, ਪਰਮਜੀਤ ਸਿੰਘ ਵੀ ਮੌਜੂਦ ਸਨ। ਆਖਿਰ ਵਿੱਚ ਡਾ: ਰਿਹਾਨ ਹਸਨ ਨੇ ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ਼ ਦੀ ਕਾਰਵਾਈ ਡਾ: ਅਜ਼ੀਜ਼ ਅੱਬਾਸ, ਮੁਖੀ ਉਰਦੂ ਅਤੇ ਪਰਸ਼ੀਅਨ ਵਿਭਾਗ ਨੇ ਸੰਭਾਲੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media