Saturday, March 14, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਲ’ਗਾ ਈ. ਐਸ. ਆਈ. ਕੈਂਪ

PP1903201524

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਡਾ: ਅਮਰਜੀਤ ਸਿੰਘ ਸਚਦੇਵਾ ਸੀਨੀਅਰ ਮੈਡੀਕਲ ਅਫਸਰ ਈ.ਐਸ.ਆਈ. ਡਿਸਪੈਂਸਰੀ ਵੇਰਕਾ ਦੇ ਸਹਿਯੋਗ ਸਦਕਾ ਇੱਕ ਹੈਲਥ ਚੈਕਅਪ ਕੈਂਪ ਲਗਾਇਆ ਗਿਆ।ਸਕੂਲ ਦੇ ਅਧਿਆਪਕਾਂ, ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਸਿਹਤ ਸੰਬੰਧੀ ਚੈਕਅ’ਪ ਕਰਨ ਲਈ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ਤੇ ਸਕੂਲ ਪਹੁੰਚੀ ਜਿਨ੍ਹਾਂ ਵਿੱਚ ਡਾ: ਵਿਜੇ ਸਰੋਆ ਆਫੀਸ਼ੀਏਟਿੰਗ ਮੈਡੀਕਲ ਸੁਪਰੀਡੈਂਟ ਈ.ਐਸ.ਆਈ. ਹਸਪਤਾਲ ਅੰਮ੍ਰਿਤਸਰ, ਡਾ: ਕਮਲਪ੍ਰੀਤ ਸਿੰਘ ਮੈਡੀਕਲ ਅਫਸਰ, ਸ਼੍ਰੀਮਤੀ ਸੀਮਾ ਰਾਣੀ ਫਾਰਮਾਸਿਸਟ, ਡਾ: ਗੌਰਵ ਅਤੇ ਹੋਰ ਕਰਮਚਾਰੀ ਸ਼ਾਮਲ ਸਨ।ਸਕੂਲ ਦੇ ਕਰਮਚਾਰੀਆਂ ਦੇ ਸ਼ੁਗਰ, ਬਲੱਡ ਪ੍ਰੈਸ਼ਰ ਅਤੇ ਹੋਰ ਟੈਸਟ ਮੌਕੇ ਤੇ ਹੀ ਕੀਤੇ ਗਏ।ਮਰੀਜਾਂ ਨੂੰ  ਮੁਫਤ ਦਵਾਈਆਂ ਅਤੇ ਸਿਹਤ ਸੰਬੰਧੀ ਸਲਾਹ ਦਿੱਤੀ ਗਈ । ਡਾ: ਵਿਜੇ ਸਰੋਆ ਆਫੀਸ਼ੀਏਟਿੰਗ ਮੈਡੀਕਲ ਸੁਪਰੀਡੈਂਟ ਈ.ਐਸ.ਆਈ. ਹਸਪਤਾਲ ਅੰਮ੍ਰਿਤਸਰ, ਸ੍ਰੀ ਵਿਨੋਦ ਲੁਥਰਾ ਐਮ.ਆਰ.ਸੀ. ਡੀਲਿੰੰਗ ਅਤੇ ਸ਼੍ਰੀ ਸੁਨੀਲ ਕੁਮਾਰ ਐਮ. ਐਲ.ਟੀ.ਈ. ਐਸ.ਆਈ. ਹਸਪਤਾਲ ਅੰਮ੍ਰਿਤਸਰ ਨੇ ਸਕੂਲ ਦੇ ਸਾਰੇ ਕਰਮਚਾਰੀਆਂ ਨੂੰ ਈ.ਐਸ.ਆਈ. ਦੀਆਂ ਨਵੀਆਂ ਯੋਜਨਾਵਾਂ ਬਾਰੇ ਜਣੂ ਕਰਵਾਇਆ।
ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ, ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਆਏ ਹੋਏ ਡਾਕਟਰਾਂ ਅਤੇ ਸਟਾਫ ਨੂੰ ‘ਜੀ ਆਇਆਂ’ ਆਖਿਆ।ਉਨ੍ਹਾਂ ਈ.ਐਸ.ਆਈ ਤੋਂ ਆਏ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਸਕੂਲ ਦੇ ਕਰਮਚਾਰੀਆਂ ਨੂੰ ਸਿਹਤ ਸੰਬੰਧੀ ਫਾਇਦਾ ਮਿਲਿਆ।ਇਨ੍ਹਾਂ ਸਭ ਨੂੰ ਸਕੂਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੇ ਸਕੂਲ ਦੇ ਸਾਰੇ ਕਰਮਚਾਰੀਆਂ ਜੋ ਈ.ਐਸ.ਆਈ. ਅਧੀਨ ਆਉਂਦੇ ਹਨ, ਨੂੰ ਕਿਸੇ ਵੀ ਤਕਲੀਫ ਸੰਬੰਧੀ ਇਲਾਜ ਇਨ੍ਹਾਂ ਮਾਹਿਰ ਡਾਕਟਰਾਂ ਤੋਂ ਕਰਵਾਉਣ ਲਈ ਪ੍ਰੇਰਿਤ ਕੀਤਾ।ਅੱਜ ਲਗਾਏ ਗਏ ਈ.ਐਸ.ਆਈ. ਦੇ ਕੈਂਪ ਵਿੱਚ ਸਕੂਲ ਦੇ 194 ਕਰਮਚਾਰੀਆਂ ਦੇ ਇਲਾਜ/ਟੈਸਟ ਆਦਿ  ਕੀਤੇ ਗਏ ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply