Friday, October 16, 2026

ਐਨ.ਐਚ.ਐਮ ਮੁਲਾਜ਼ਮਾਂ ਵੱਲੋਂ ਤਨਖਾਹਾਂ ਘਟਾਉਣ ਦੇ ਵਿਰੁੱਧ ਕੀਤੀ ਹੜਤਾਲ 6ਵੇਂ ਦਿਨ ‘ਚ ਦਾਖਿਲ

PPN1903201514

ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਕੌਮੀ ਸਿਹਤ ਮਿਸ਼ਨ ਪੰਜਾਬ ਚੰਡੀਗੜ ਵੱਲੋ ਸੂਬੇ ਦੇ ਐਨ.ਐਚ.ਐਮ. ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਦੇ ਫੈਸਲੇ ਦੇ ਵਿਰੋਧ ਵਿੱਚ  ਐਨ.ਐਚ.ਐਮ. ਕਰਮਚਾਰੀ ਯੂਨਿਅਨ ਬਲਾਕ ਚੱਕੋਵਾਲ ਤੇ ਸ਼ਾਮ ਚੌਰਾਸੀ ਵੱਲੋਂ ਜਾਰੀ ਕੰਮ ਛੱਡੋ ਹੜਤਾਲ ਅੱਜ ਛੇਵਂੇ ਦਿਨ ਵਿੱਚ ਦਾਖਿਲ ਹੋ ਗਈ। ਕੌਮੀ ਸਿਹਤ ਮਿਸ਼ਨ ਚੱਕੋਵਾਲ ਦੇ ਮੁਲਾਜ਼ਮਾ ਵੱਲੋਂ ਪੀ.ਐਚ.ਸੀ. ਚੱਕੋਵਾਲ ਵਿਖੇ ਧਰਨਾ ਦਿੱਤਾ ਗਿਆ ਅਤੇ ਸੀਨੀਅਰ ਮੈਡੀਕਲ ਅਫ਼ਸਰ ਇੰ: ਪੀ.ਐਚ.ਸੀ. ਚੱਕੋਵਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਹੜਤਾਲ ਦੌਰਾਨ ਐਨ.ਐਚ.ਐਮ. ਅਧੀਨ ਕੰਮ ਕਰਦੇ ਦਫ਼ਤਰੀ ਸਟਾਫ, ਸਟਾਫ਼ ਨਰਸਾਂ, ਡਿਸਪੈਂਸਰ, ਏ.ਐਨ.ਐਮਜ ਅਤੇ ਐਨ.ਸੀ.ਡੀ. ਸਟਾਫ਼ ਵੱਲੋਂ ਕੰਮ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜੀ ਵੀ ਕੀਤੀ ਗਈ, ਜਿਸ ਦੇ ਸਿੱਟੇ ਵੱਜੋਂ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ। ਜ਼ਿਕਰਯੋਗ ਹੈ ਕਿ ਕੌਮੀ ਸਿਹਤ ਮਿਸ਼ਨ ਪੰਜਾਬ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਸੂਬੇ ਭਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਹੜਤਾਲਾਂ ਜਾਰੀ ਹਨ ਅਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਚੱਕੋਵਾਲ ਦੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਅਜੈ ਕੁਮਾਰਾ ਨੇ ਕਿਹਾ ਕਿ ਸਮੂਚੇ ਕੈਡਰ ਵੱਲੋਂ ਇੱਕ ਜੁਟ ਅਤੇ ਲਾਮਬੰਦ ਹੋ ਕੇ ਇਸ ਸਘੰਰਸ਼ ਨੂੰ ਜਾਰੀ ਰੱਖਿਆ ਜਾਵੇਗਾ।
ਧਰਨੇ ਵਿੱਚ ਪਰਮਪ੍ਰੀਤਪਾਲ ਕੌਰ, ਮੋਨੂੰ ਦੇਵੀ, ਮਨਪ੍ਰੀਤ ਕੌਰ, ਜਗੀਰ ਕੌਰ, ਹਰਮੇਸ਼ ਕੁਮਾਰ, ਕੁਲਦੀਪ ਕੁਮਾਰੀ, ਜਸਪ੍ਰੀਤ ਕੌਰ, ਸੁਨੀਤਾ, ਇੰਦਰਜੀਤ ਕੌਰ, ਰਣਜੀਤ ਸਿੰਘ, ਸੰਦੀਪ ਕੌਰ, ਚਰਨਜੀਤ ਕੌਰ, ਬਲਜਿੰਦਰ ਕੌਰ, ਬਲਜੀਤ ਕੌਰ, ਪਰਮਿੰਦਰ ਕੌਰ, ਅਲਕਾ ਦੇਵੀ, ਰਾਜਵਿੰਦਰ ਕੌਰ ਤੋਂ ਇਲਾਵਾ ਐਨ.ਐਚ.ਐਮ. ਯੂਨਿਅਨ ਦੇ ਸਮੂਹ ਕਰਮਚਾਰੀ ਹਾਜ਼ਿਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply