Thursday, April 16, 2026

ਅੰਗਹੀਣਾਂ ਦੀ ਸਹਾਇਤਾ ਲਈ ਲਗਾਏ ਮੁਫਤ ਸ਼ਨਾਖਤੀ ਕੈਂਪ ਦਾ ਡੀ.ਸੀ ਨੇ ਕੀਤਾ ਉਦਘਾਟਨ

PPN1903201513

ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਸਰੀਰਕ ਤੌਰ ‘ਤੇ ਅੰਗਹੀਣ ਅਤੇ ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਜਿਹੇ ਲੋੜਵੰਦ ਵਿਅਕਤੀਆਂ ਦੀ ਸ਼ਨਾਖਤ ਕਰਨ ਅਤੇ ਮਾਪ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋੋਂ ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਸਥਾਨਕ ਜੇ.ਆਰ.ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਅੱਜ ਮੁਫਤ ਵਿਸ਼ੇਸ਼ ਸ਼ਨਾਖਤੀ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋੋਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰੀਰਕ ਤੌਰ ‘ਤੇ ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈ ਸਾਈਕਲ, ਵੀਲ ਚੇਅਰ, ਵਿਸਾਖੀਆਂ, ਬਨਾਵਟੀ ਅੰਗ, ਕਲਿਪਰ, ਕੰਨਾਂ ਨੂੰ ਸੁੰਣਨ ਵਾਲੀਆਂ ਮਸ਼ੀਨਾਂ, ਨੇਤਰਹੀਣ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਵਿਅਕਤੀਆਂ  ਨੂੰ ਕਿੱਟਾਂ ਆਦਿ ਦੀ ਲੋੜ ਅਨੁਸਾਰ ਸਹਾਇਤਾ ਮੁੁਹੱਈਆ ਕਰਵਾਉਣ ਲਈ ਅਜਿਹੇ ਲੋੜਵੰਦ ਵਿਅਕਤੀਆਂ ਅਤੇ ਬੱਚਿਆਂ ਦੀ ਸ਼ਨਾਖਤ ਕਰਨ ਲਈ ਇਹ ਕੈਂਪ ਲਗਾਇਆ ਗਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ 182 ਲੋੜਵੰਦ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਵਿੱਚੋਂ ਟਰਾਈ-ਸਾਈਕਲ ਲਈ 36, ਵੀਲ੍ਹਚੇਅਰਜ਼ ਲਈ 13, ਕੰਨਾਂ ਦੇ ਸੁਣਨ ਵਾਲੀ ਮਸ਼ੀਨ ਲਈ 26, ਬਨਾਵਟੀ ਅੰਗ ਲਈ 14, ਕੈਲੀਪਰ ਲਈ 13, ਕਰਚਸ ਲਈ 30, ਐਮ ਆਰ ਕਿੱਟ ਲਈ 16, ਬਲਾਈਂਡ ਲਈ 1 ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 15 ਵਿਅਕਤੀਆ ਨੂੰ ਸ਼ਨਾਖਤੀ ਕਾਰਡ,  2 ਵਿਅਕਤੀਆਂ ਨੂੰੰ ਬੱਸ ਪਾਸ ਅਤੇ 17 ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕੀਤੇ ਗਏ।ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਤਹਿਤ ਕੰਮ ਕਰਨ ਵਾਲੀ ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਦੀ ਟੀਮ ਵੱਲੋਂ ਸ੍ਰੀ ਅਸ਼ੋਕ ਕੁਮਾਰ ਸਾਹੂ ਦੀ ਅਗਵਾਈ ਵਿੱਚ ਪਹੁੰਚੀ  ਜਿਸ ਵੱਲੋੋਂ ਸ਼ਨਾਖਤ ਕੀਤੇ ਅਜਿਹੇ ਵਿਅਕਤੀਆਂ ਦੇ ਬਨਾਵਟੀ ਅੰਗਾਂ ਲਈ ਮਾਪ ਲਿਆ ਗਿਆ।ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਭਲਕੇ 20 ਮਾਰਚ ਨੂੰ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) ਦਸੂਹਾ ਵਿਖੇ ਵੀ ਸ਼ਨਾਖਤੀ ਕੈਂਪ ਸਗਾਇਆ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਜਗਦੀਸ਼ ਮਿੱਤਰ, ਪ੍ਰਿੰਸੀਪਲ ਜੇ.ਆਰ.ਪਾਲੀਟੈਕਨਿਕ ਕਾਲਜ ਸ੍ਰੀਮਤੀ ਰਚਨਾ ਕੌਰ, ਪ੍ਰੋਫੈਸਰ ਬਹਾਦੁਰ ਸਿੰਘ ਸੁਨੇਤ, ਭਾਜਪਾ ਆਗੂ ਕੁਲਵੰਤ ਕੌਰ, ਨਾਇਬ ਤਹਿਸੀਲਦਾਰ ਮਨਜੀਤ ਸਿੰਘ ਤੋੋਂ ਇਲਾਵਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply