Friday, October 16, 2026

ਜਠੇਰਿਆਂ ਵਾਲੀ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨ ਦੀ ਸਤਿਕਾਰ ਸਭਾ ਵਲੋਂ ਅਪੀਲ

ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹੁਸ਼ਿਆਰਪੁਰ ਵਲੋ ਗੁਰਮਤਿ ਵਿਚਾਰ ਧਾਰਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋ ਜਾਰੀ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਤਿਕਾਰ ਲਈ ਸੰਘਰਸ਼ ਲਗਾਤਾਰ ਜਾਰੀ ਹੈ।ਸਤਿਕਾਰ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਪਿੰਡ ਮੂਣਕ ਕਲਾਂ ਵਿਖੇ ਸਥਿਤ ਕਲੋਟੀ ਗੋਤ ਦੇ ਜਠੇਰੇ ਅਤੇ ਡਡਿਆਣਾ ਖੁਰਦ ਵਿਖੇ ਧੌਲ ਗੋਤ ਦੇ ਜਠੇਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਸੀ ਕਿ ਜਠੇਰਿਆਂ ਦੇ ਪ੍ਰੋਗਰਾਮ ਦੌਰਾਨ ਸ੍ਰੀ ਅੰਖਡ ਪਾਠ ਸਾਹਿਬ ਦਾ ਪ੍ਰਕਾਸ਼ ਨਾ ਕਰਵਾਇਆ ਜਾਵੇ, ਪਰ ਉਹ ਪਾਠ ਕਰਨ ਲਈ ਬਾਜ਼ਿਦ ਸਨ।
ਸਤਿਕਾਰ ਸਭਾ ਵਲੋ ਸਬੰਧਤ ਥਾਣਿਆਂ ਦੀ ਮਦਦ ਨਾਲ ਉਕਤ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਰੁਕਵਾਇਆ ਗਿਆ ਅਤੇ ਜਠੇਰੇ ਦੇ ਪ੍ਰਬੰਧਕਾਂ ਨੇ ਲਿਖਤੀ ਰੂਪ ਵਿੱਚ ਮੰਨਿਆ ਕਿ ਉਹ ਭਵਿੱਖ ਵਿੱਚ ਅਖੰਡ ਪਾਠ ਜਠੇਰਿਆਂ ਵਾਲੇ ਸਥਾਂਨ ਦੀ ਬਜਾਏ ਸਬੰਧਤ ਪਿੰਡਾਂ ਦੇ ਗੁਰਦੂਆਰਾ ਸਾਹਿਬ ਵਿਖੇ ਹੀ ਕਰਵਾਉਣਗੇ।ਸਤਿਕਾਰ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਉਨ੍ਹਾਂ ਖਿੰਡ ਮੈਲੀ ਵਿੱਖੇ ਵੀ ਡੋਕਲੂ ਜਠੇਰਿਆਂ ਅਤੇ ਪਿੰਡ ਸ਼ੇਖੂਪੁਰ ਵਿੱਖੇ ਸੱਜਣਾਂ ਗੋਤ ਦੇ ਜਠੇਰਿਆਂ ਦੇ ਪ੍ਰਬੰਧਕਾ ਨੂੰ ਵੀ ਸ੍ਰੀ ਅਕਾਲ ਤਖਤ ਸੀਹਿਬ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ।ਇਸ ਮੌਕੇ ਤੇ ਸਭਾ ਦੇ ਅਹੁਦੇਦਾਰ ਭਾਈ ਅਮਰਜੀਤ ਸਿੰਘ ਨੰਦਾਚੋਰ, ਰਸ਼ਪਾਲ ਸਿੰਘ, ਪਰਮਿੰਦਰ ਸਿੰਘ ਕੁਰਾਲਾ, ਪਰਮਜੀਤ ਸਿੰਘ ਡਡਿਆਣਾ, ਭਰਪੂਰ ਸਿੰਘ ਡਡਿਆਣਾ, ਹਰਜੀਤ ਸਿੰਘ, ਬਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply