Monday, April 27, 2026

ਭਾਜਪਾ ਆਗੂਆਂ ਵਲੋਂ ਦੁਰਵਿਵਹਾਰ ਉਪਰੰਤ ਪੱਤਰਕਾਰਾਂ ਵਲੋਂ ਰੋਸ ਵਿਖਾਵਾ

PPN1903201516

ਜੰਡਿਆਲਾ ਗੁਰੂ, 19 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕਲ੍ਹ ਦੇਰ ਸ਼ਾਮ ਜੀ. ਟੀ ਰੋਡ ਜੰਡਿਆਲਾ ਗੁਰੂ ਸਥਿਤ ਇਕ ਰੈਸਟੋਰੈਂਟ ਵਿੱਚ ਕੁੱਝ ਭਾਜਪਾ ਆਗੂਆਂ ਵਲੋਂ ਕੀਤੇ ਦੁਰਵਿਵਹਾਰ ਤੋਂ ਬਾਅਦ ਪੱਤਰਕਾਰਾਂ ਨੇ ਰੈਸਟੋਰੈਂਟ ਦੀਆਂ ਪੋੜੀਆਂ ਵਿੱਚ ਬੈਠ ਕੇ ਰੋਸ ਵਿਖਾਵਾ ਕੀਤਾ । ਭਾਜਪਾ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਮੀਟਿੰਗ ਦੀ ਪ੍ਰਧਾਨਗੀ ਕਰਨ ਪਹੁੰਚੇ ਹੋਏ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਜਦ ਬਾਹਰ ਆਏ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਪੋੜੀਆਂ ਵਿੱਚ ਬੈਠੇ ਹੋਣ ਦਾ ਕਾਰਨ ਪੁੱਛਿਆ ਤਾਂ ਇਕ ਇਲੈਕਟ੍ਰੋਨਿਕ ਚੈਨਲ ਦੇ ਪੱਤਰਕਾਰ ਨੇ ਉਹਨਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜਦ ਉਹ ਭਾਜਪਾ ਆਗੂਆਂ ਦੇ ਸੱਦੇ ਅਨੁਸਾਰ ਮੀਟਿੰਗ ਹਾਲ ਵਿੱਚ ਪਹੁੰਚੇ ਅਤੇ ਕਵਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਟੇਜ ਉੱਪਰ ਬੈਠੇ ਭਾਜਪਾ ਦੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਨੇ ਕਿਹਾ ਕਿ “ਬਾਹਰ ਜਾ ਕੇ ਬੈਠੋ” ਤੁਹਾਡਾ ਇਥੇ ਕੋਈ ਕੰਮ ਨਹੀਂ ।
ਛੀਨਾ ਨੇ ਇਸ ਨੂੰ ਇਕ ਮੰਦਭਾਗੀ ਘਟਨਾ ਦੱਸਦੇ ਹੋਏ ਕਿਹਾ ਕਿ ਨੋਜਵਾਨ ਦਿਹਾਤੀ ਪ੍ਰਧਾਨ ਅਜੇ ‘ਨਾਸਮਝ’ ਹੈ ਇਸ ਨੂੰ ਸਮਝਾ ਦਿੱਤਾ ਜਾਵੇਗਾ ਅਤੇ ਮੀਡੀਆ ਨਾਲ ਹੋਏ ਦੁਰਵਿਵਹਾਰ ਸਬੰਧੀ ਮੁਆਫੀ ਮੰਗਣਗੇ।ਪਰ ਰਾਜਿੰਦਰ ਮੋਹਨ ਸਿੰਘ ਛੀਨਾ ਦੇ ਵਾਪਿਸ ਜਾਣ ਤੋਂ ਬਾਅਦ ਦਿਹਾਤੀ ਪ੍ਰਧਾਨ ਆਪਣੀ ਆਕੜ ਵਿੱਚ ਹੀ ਰਹੇ। ਇਸ ਸਾਰੀ ਘਟਨਾ ਦਾ ਵਿਰੋਧ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੋਥਾ ਥੰਮ੍ਹ ਹੁੰਦੇ ਹਨ ਅਤੇ ਇਹਨਾਂ ਦਾ ਹਰ ਜਗ੍ਹਾ ਉਤੇ ਸਤਿਕਾਰ ਹੋਣਾ ਚਾਹੀਦਾ ਹੈ।ਇਸ ਮੋਕੇ ਸੁਨੀਲ ਦੇਵਗਨ ਮੀਤ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸ਼ਟ ਐਸੋਸੀਏਸ਼ਨ ਨੇ ਕਿਹਾ ਕਿ ਉਹਨਾਂ ਇਸ ਘਟਨਾ ਸਬੰਧੀ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਨੂੰ ਜਾਣੂ ਕਰਵਾ ਦਿੱਤਾ ਹੈ।ਅੱਜ ਦੇ ਰੋਸ ਵਿਖਾਵੇ ਵਿੱਚ ਕੁਲਦੀਪ ਸਿੰਘ ਭੁੱਲਰ, ਅੰਮ੍ਰਿਤਪਾਲ ਸਿੰਘ ਬੇਦੀ, ਮੁਨੀਸ਼ ਸ਼ਰਮਾ, ਕੁਲਜੀਤ ਸਿੰਘ, ਹਰਿੰਦਰਪਾਲ ਸਿੰਘ, ਸਿਮਰਤਪਾਲ ਸਿੰਘ ਬੇਦੀ, ਗੋਪਾਲ ਸਿੰਘ, ਵਰੁਣ ਸੋਨੀ, ਵਿੱਕੀ ਰੰਧਾਵਾ, ਸੁਖਚੈਨ ਸਿੰਘ, ਰਾਕੇਸ਼ ਕੁਮਾਰ, ਨਰਿੰਦਰ ਸੂਰੀ, ਬਲਵਿੰਦਰ ਸਿੰਘ ਆਦਿ ਹਾਜਿਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply