
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵਲੋਂ ਸਥਾਨਕ ਮੈਰੀਟੋਰੀਅਸ ਸਕੂਲ ਵਿਚ ਪੜ੍ਹਦੀਆਂ ਵਿਦਿਆਰਥਣਾਂ, ਜਿਨਾਂ ਨੇ ਵੱਖ-ਵੱਖ ਕੰਪੀਟੀਸ਼ਨ( ਮੁਕਾਬਲਿਆਂ) ਲਈ ਤਿਆਰੀ ਕਰਨੀ ਹੈ, ਉਨਾਂ ਨੂੰ ਮੁਫ਼ਤ ਕਿਤਾਬਾਂ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਅੱਜ ਉਸ ਵਾਅਦੇ ਨੂੰ ਨਿਭਾਉਦਿਆਂ ਵਿਦਿਆਰਥਣਾਂ ਨੂੰ ਕਿਤਾਬਾਂ ਵੰਡੀਆਂ ਗਈਆਂ। ਮੈਡਮ ਪੂਨਮ ਸਹਾਇਕ ਕਮਿਸ਼ਨਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਵਿਦਿਆਰਥਣਾਂ ਨੂੰ ਕਿਤਾਬਾਂ ਵੰਡਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਉੱਚ ਤੇ ਮਿਆਰੀ ਵਿੱਦਿਆ ਦਿਵਾਉਣ ਲਈ ਕੀਤੇ ਜਾ ਰਹੇ ਉਪਰਲਿਆਂ ਤਹਿਤ ਹੀ ਰਾਜ ਅੰਦਰ ਰਿਹਾਇਸ਼ੀ ਸਕੂਲ ਖੋਲ੍ਹੇ ਗਏ ਹਨ।
ਉਨਾਂ ਦੱਸਿਆ ਕਿ ਗਿਆਰਵੀਂ ਜਮਾਤ ਵਿਚ ਕਾਮਰਸ ਵਿਸ਼ੇ ਵਿਚ 44 ਲੜਕੀਆਂ ਤੇ 12 ਲੜਕੇ, ਮੈਡੀਕਲ ਵਿਸ਼ੇ ਵਿਚ 50 ਲੜਕੀਆਂ ਤੇ 15 ਲੜਕੇ ਅਤੇ ਨਾਨ-ਮੈਡੀਕਲ ਵਿਸ਼ੇ ਵਿਚ 137 ਲੜਕੀਆਂ ਅਤੇ 73 ਲੜਕੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਿਹਾਇਸ਼ੀ ਸਕੂਲਾਂ ਵਿੱਚ ਲੜਕੀਆਂ ਅਤੇ ਲੜਕਿਆਂ ਦੇ ਵੱਖ-ਵੱਖ ਹੋਸਟਲ ਹਨ, ਜਿਨ੍ਹਾ ਦੀ ਦੇਖ ਰੇਖ ਲਈ ਵੱਖ-ਵੱਖ ਵਾਰਡਨ ਨਿਯੁਕਤ ਕੀਤੇ ਗਏ ਹਨ। ਸਾਰੇ ਵਿਦਿਆਰਥੀਆ ਜੋ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਲੈਣਗੇ ਦਾ ਹੋਸਟਲ ਵਿੱਚ ਰਹਿਣਾ ਲਾਜ਼ਮੀ ਹੈ, ਜਿਸ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਉਨਾਂ ਦੱਸਿਆ ਕਿ ਸਾਇੰਸ (ਮੈਡੀਕਲ ਅਤੇ ਨਾਨ-ਮੈਡੀਕਲ) ਅਤੇ ਕਾਮਰਸ ਦੇ ਸਾਰੇ ਵਿਸ਼ਿਆ ਲਈ ਵਿਸ਼ੇਸ਼ ਤੌਰ ਤੇ ਨਵੇਂ ਮਾਹਿਰ ਲੈਕਚਰਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਮਨਮੀਤ ਕੌਰ, ਵਾਈਸ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ, ਡੀ.ਪੀ ਸੁਖਜੀਤ ਸਿੰਘ, ਗੁਰਿੰਦਰ ਕੌਰ, ਸ੍ਰੀ ਸਤਸੀਸ ਕੁਮਾਰ, ਸ੍ਰੀ ਬਲਰਾਜ ਸਿੰਘ, ਦਲਜੀਤ ਕੌਰ, ਅਮਨਦੀਪ ਕੌਰ, ਅਵਨੀਤ ਕੌਰ, ਰਵਨੀਤ ਕੌਰ, ਤੇਜਿੰਦਰ ਕੌਰ, ਸੁਰਿੰਦਰ ਕੌਰ, ਦਪਿੰਦਰ ਸਿੰਘ, ਹਰਪ੍ਰੀਤ ਕੌਰ ਤੇ ਸੁਮਨ ਆਦਿ ਹਾਜ਼ਰ ਸੀ।
Punjab Post Daily Online Newspaper & Print Media