Tuesday, September 15, 2026

ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤੇ ਖੋਲਣ ਲਈ ਵਿਸ਼ੇਸ਼ ਕੈਂਪ 23 ਮਾਰਚ ਨੂੰ

ਅਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ)  ਸੁਪਰਡੈਂਟ ਪੋਸਟ ਆਫਿਸ ਜਰਨੈਲ ਸਿੰਘ ਭੁੱਲਰ ਡਾਕ ਮੰਡਲ ਅੰਮ੍ਰਿਤਸਰ ਨੇ ਦੱਸਿਆ ਕਿ  ਭਾਰਤੀ ਡਾਕ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸੁਕੰਨਿਆ ਸਮਰਿਧੀ ਯੋਜਨਾ ਆਮ ਜਨਤਾ ਵਿਚ ਬਹੁਤ ਹੀ ਹਰਮਨ ਪਿਆਰੀ ਹੋਣ ਲੱਗੀ ਹ੍ਵੈ ਇਸ ਸਕੀਮ ਅਧੀਨ ਖਾਤਾ ਖੁਲਾਉਣ ਲਈ 0-10 ਸਾਲ ਦੀਆਂ ਸਾਰੀਆਂ ਬੇਟੀਆਂ ਯੋਗ ਹਨ ਅਤੇ ਸਕੀਮ ਦੇ ਪਹਿਲੇ ਚਰਨ ਵਿਚ 11 ਸਾਲ ਦੀ ਬੱਚੀ ਜਿਸ ਦੀ ਜਨਮ ਮਿਤੀ 2.12.2003 ਜਾਂ ਉਸ ਤੋਂ ਬਾਅਦ ਹੋਵੇ, ਵੀ ਖਾਤਾ ਖੁਲਵਾ ਸਕਦੀ ਹੈ ਅ ਖਾਤੇ ਉਪਰ ਵਿੱਤੀ ਸਾਲ 2014-15 ਲਈ ਵਿਆਜ ਦਰ 9.11% ਲਾਗੂ ਹੈ।ਬਜਟ ਵਿਚ ਇਸ ਖਾਤੇ ਵਿਚ ਜਮਾਂ ਕਰਾਈ ਰਾਸ਼ੀ ਉਪਰ ਆਮਦਨ ਕਰ ਦਾ ਵੀ ਪ੍ਰਸਤਾਵ ਹੈ।
ਉਨਾਂ ਕਿਹਾ ਕਿ  23 ਮਾਰਚ ਨੂੰ ਆਪਣੇ ਨਜ਼ਦੀਕੀ ਡਾਕਘਰ ਵਿਚ ਜਾ ਕੇ ਆਪਣੀ ਬੱਚੀ ਦੇ ਸੁਨਹਿਰੀ ਭਵਿਖ ਨੂੰ ਯਕੀਨੀ ਬਣਾਉਣ ਲਈ ਉਸਦੇ ਨਾਮ ॥ਤੇ ਇਕ ਸੁਕੰਨਿਆ ਸਮਰਿਧੀ ਖਾਤਾ ਖੁਲਵਾ ਕੇ ਆਪਣੀ ਜ਼ਿਮੇਵਾਰੀ ਬਾਖੂਬੀ ਨਿਭਾਓ ਕਿਓਂਕਿ ਭਛ-?ਛ-ਭ?ਅਓ ਨੂੰ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਜਿਲ੍ਹਿਆਂ ਦੇ ਸਮੂਹ ਡਾਕਘਰਾਂ ਵਿਚ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਥੇ ਇਹ ਵੀ ਦਸਿਆ ਜਾਂਦਾ ਹੈ ਕਿ ਇਸ ਸਕੀਮ ਅਧੀਨ ਖਾਤੇ ਖੋਲਣ ਲਈ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸੁਵਿਧਾ ਕੇਂਦਰਾਂ ਵਿਖੇ ਵੀ ਕਾਉਂਟਰ ਖੋਲੇ ਗਏ ਹਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply