
ਹੁਸ਼ਿਆਰਪੁਰ, 20 ਮਾਰਚ (ਸਤਵਿੰਦਰ ਸਿੰਘ) – ਐਨ.ਐਚ.ਐਮ. ਮੁਲਾਜ਼ਮ ਯੂਨਿਅਨ ਹੁਸ਼ਿਆਰਪੁਰ ਵੱਲੋਂ ਰੈਗੂਲਰ ਪੇ ਸਕੇਲ ਦੀਆਂ ਮੰਗਾਂ ਸਬੰਧੀ ਕੀਤੀ ਹੜਤਾਲ 7ਵੇ ਦਿਨ ਵੀ ਬੇਰੋਕ ਜਾਰੀ ਰਹੀ। ਮੁਲਾਜ਼ਮਾ ਵੱਲੋਂ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਅੱਗੇ ਰੋਸ ਧਰਨੇ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਪ੍ਰਭਾਤ ਚੋਕ ਵਿੱਚ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ ਕੀਤਾ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੋਕੇ ਪੰਜਾਬ ਸਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਪ੍ਰਧਾਨ ਸਤੀਸ ਕੁਮਾਰ ਰਾਣਾ ਨੇ ਧਰਨੇ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਪੰਜਾਬੀ ਦਾ ਇਹ ਕਹਾਣ ਸੱਚ ਹੋ ਗਿਆ (ਅੰਨਾ ਵੱਡੇ ਸੀਰਨੀ ਮੁੜ , ਮੁੜ, ਆਪਣਿਆ ਨੂੰ ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਆਪਣੇ ਐਮ.ਐਲ.ਏ. ਅਤੇ ਮੰਤਰੀਆ ਦੀਆ ਦੋ ਗੁਣਾ ਤਨਖਾਹ ਵਧਾ ਲਈਆਂ ਗਈਆਂ ਤੇ ਮੁਲਾਜਮਾਂ ਵਾਸਤੇ ਬਜਟ ਵਿੱਚ ਕੁਝ ਨਹੀ ਦਿੱਤਾ ਤੇ ਇਸ ਤੇ ਵਿਰੋਧੀ ਧਿਰ ਦੇ ਕੋਈ ਪ੍ਰਤੀਕਿਰਿਆ ਨਹੀ ਦਿੱਤੀ ਤੇ ਮੁਲਜਮਾਂ ਦੀਆ ਤਨਖਾਹਾ ਦਿਨੋ ਦਿਨ ਘਟਾ ਰਹੇ ਹਨ ਤੇ ਮਹਿਗਾਈ ਦਿਨੋ ਦਿਨ ਵੱਧ ਰਹੀ ਹੈ ।
ਏ ਐਨ ਐਮ ਯੂਨੀਅਨ ਦੀ ਪ੍ਰਧਾਨ ਨੀਸ਼ਾ ਰਾਣੀ ਅਤੇ ਸਟਾਫ ਨਰਸਾ ਦੀ ਪ੍ਰਧਾਨ ਮੰਨੂੰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਡੀਆ ਮੰਗਾਂ ਮੰਨ ਕੇ ਮੁੱਕਰ ਗਈ ਹੈ ਤੇ ਇਸ ਵੇਲੇ ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਪੰਜਾਬ ਦੇ ਮੁਲਾਜਮਾਂ ਦੀਆ ਮੰਗਾ ਨਾ ਮੰਨੀਆ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਭਾਜਪਾ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਭਰਾਤਰੀ ਜੱਥੇਬਦੀਆਂ ਵਲੋ ਮਨਜੀਤ ਸਿੰਘ ਪੀ.ਡਬਲਯੂ.ਡੀ, ਬਲਦੇਵ ਸਿੰਘ, ਇੰਦਰਜੀਤ ਸਿੰਘ ਵਿਰਦੀ ਪੈਰਾ ਮੈਡੀਕਲ, ਧਰਮਿੰਦਰ ਸਿੰਘ, ਪ੍ਰਦੀਪ ਸਿੰਘ ਮਲਟੀਪਰਪਜ ਪ੍ਰਧਾਨ, ਧਰਮਿੰਦਰ ਸਿੰਘ ਅਤੇ ਗੁਰਵਿੰਦਰ ਕੋਰ ਤੋ ਇਲਾਵਾ ਐਨ.ਐਚ.ਐਮ. ਯੂਨੀਅਨ ਹੁਸ਼ਿਆਰਪੁਰ ਦੇ ਸਮੂਹ ਕਰਮਚਾਰੀ ਹਾਜਿਰ ਸਨ।
Punjab Post Daily Online Newspaper & Print Media