
ਛੇਹਰਟਾ, 20 ਮਾਰਚ (ਕੁਲਦੀਪ ਸਿੰਘ ਨੋਬਲ) ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਲੋਂ ਤੀਜੀ ਤੋਂ ਸੱਤਵੀਂ ਕਲਾਸ ਤੱਕ ਦੇ ਸਲਾਨਾ ਨਤੀਜੇ ਘੌਸ਼ਿਤ ਕੀਤੇ ਗਏ।ਸਲਾਨਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਲੱਖਣ ਉਪਲੱਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਇਨਾਮ ਦੇ ਕੇ ਸਨਮਾਨਤ ਕੀਤਾ।ਇਸ ਮੋਕੇ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਕਿਹਾ ਕਿ ਸਲਾਨਾ ਪ੍ਰੀਖਿਆ ਕਿਸੇ ਵੀ ਕਲਾਸ ਦੀ ਹੋਵੇ ਵਿਦਿਆਰਥੀਆਂ ਤੇ ਮਾਨਸਿਕ ਦਬਾਅ ਹਮੇਸ਼ਾਂ ਰਹਿੰਦਾ ਹੈ।ਉਨਾਂ ਕਿਹਾ ਕਿ ਦਿਨ ਰਾਤ ਦੀ ਕੜੀ ਮਿਹਨਤ ਨਾਲ ਵਿਦਿਆਾਂਰਥੀ ਇੰਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ, ਇਸੇ ਸਖਤ ਮਿਹਨਤ ਦੇ ਨਤੀਜੇ ਦਾ ਫਲ ਜਦ ਉਨਾਂ ਨੂੰ ਚੰਗੇ ਨੰਬਰ ਲੈ ਕੇ ਮਿਲਦਾ ਹੈ ਤਾਂ ਉਨਾਂ ਦੀ ਖੁਸ਼ੀ ਦਾ ਕੋਈ ਠਿਕਾਨਾ ਨਹੀ ਰਹਿੰਦਾ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media