Wednesday, September 16, 2026

ਸਿਡਾਨਾ ਇੰਸਟੀਚਿਊਟ ਆਫ ਐਜੁਕੇਸ਼ਨ ਵਿਖੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ

PPN2003201516

ਛੇਹਰਟਾ, 20 ਮਾਰਚ (ਕੁਲਦੀਪ ਸਿੰਘ ਨੋਬਲ) –  ਸਿਡਾਨਾ ਇੰਸਟੀਚਿਊਟ ਆਫ ਐਜੁਕੇਸ਼ਨ ਖਿਆਲਾ ਖੁਰਦ ਰਾਮ ਤੀਰਥ ਰੋਡ ਵਿਖੇ ਬੀ.ਐਡ ਦੇ ਪੰਜਵੇ ਸ਼ੈਸ਼ਨ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਰੁਕਸਤ-ਏ ਸੈਸ਼ਨ 2014-15 ਡਾਇਰੈਕਟਰ ਡਾਕਟਰ ਜੀਵਨ ਜੌਤੀ ਸਿਡਾਨਾ ਦੀ ਅਗਵਾਈ ਹੇਂਠ ਕਰਵਾਇਆ ਗਿਆ।ਇਸ ਮੋਕੇ ਵਿਦਿਆਰਥੀਆਂ ਵਲੋਂ ਰੰਗਾਂਰੰਗ ਪ੍ਰੋਗਰਾਮ ਦੌਰਾਨ ਸਕਿੱਟਾਂ, ਮਾੱਡਲਿੰਗ ਤੇ ਨਾਟਕ ਪੇਸ਼ ਕੀਤੇ ਗਏ।ਪ੍ਰੋਗਰਾਮ ਨੂੰ ਰੰਗੀਨ ਬਣਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਚਿੱਟ ਗੇਮ, ਮਿਊਜ਼ਕਲ ਚੇਅਰ, ਕੈਨਡਲ ਬਾਲੋ ਗੇਮ, ਬੈਲੂਨ ਬਲੋਂ ਗੇਮ ਆਦਿ ਕਈ ਖੇਡਾਂ ਵੀ ਖੇਡੀਆਂ।ਸੰਸਥਾ ਦੇ ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਨੇ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਉਨਾਂ ਦੀ ਹੋਰ ਤਰੱਕੀ ਦੀ ਕਾਮਨਾ ਕਰਦਿਆਂ ਇਕ ਚੰਗੇ ਅਧਿਆਪਕ ਅਤੇ ਚੰਗੇ ਨਾਗਰਿਕ ਦਾ ਰੋਲ ਅਦਾ ਕਰਨ ਦਾ ਅਸ਼ਰਿਵਾਦ ਦਿੱਤਾ।ਇਸ ਮੋਕੇ ਪ੍ਰਿੰਸੀਪਲ ਬੀ.ਕੇ ਗੁਪਤਾ, ਪਿ੍ਰੰਸੀਪਲ ਸ਼ਮੀਰ ਸਿੰਘ, ਪਿ੍ਰੰਸੀਪਲ ਸ਼ੁਸੀਲ ਕੁਮਾਰ, ਪ੍ਰਬੰਧਕ ਪੀਐਸ ਗਿੱਲ, ਪ੍ਰੋ. ਗੁਰਸੇਵਕ ਸਿੰਘ, ਪ੍ਰੋ. ਮਨਦੀਪ ਸਿੰਘ ਗਿੱਲ, ਪ੍ਰੋ. ਨੀਤੂ ਮੱਕਰ, ਪ੍ਰੋ. ਦਰਸ਼ਪ੍ਰੀਤ ਸਿੰਘ ਭੱਲਰ, ਪ੍ਰੋ. ਭੁਪਿੰਦਰ ਸਿੰਘ ਪ੍ਰੋ. ਬਲਜੀਤ ਕੌਰ, ਪੋ੍ਰ. ਮਨਦੀਪ ਕੌਰ ਢਿਲੋਂ ਆਦਿ ਹਾਜਰ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply