Thursday, March 5, 2026

ਹਾਈਕੋਰਟ ਦੇ ਜੱਜ ਜਸਟਿਸ ਜਤਿੰਦਰਾ ਚੌਹਾਨ ਵੱਲੋਂ ਬਟਾਲਾ ਦੇ ਜੂਡੀਸ਼ੀਅਲ ਕੋਰਟ ਕੰਪਲੈਕਸ ਦਾ ਨਿਰੀਖਣ

PPN2103201501

ਬਟਾਲਾ, 21 ਮਾਰਚ (ਨਰਿੰਦਰ ਬਰਨਾਲ) –  ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੇ ਸ਼ੈਸ਼ਨ ਡਵੀਜ਼ਨ ਗੁਰਦਾਸਪੁਰ ਦੇ ਐਡਮਨਿਸਟਰੇਸ਼ਨ ਜੱਜ ਜਸਟਿਸ ਸ੍ਰੀ ਜਤਿੰਦਰਾ ਚੌਹਾਨ ਵੱਲੋਂ ਅੱਜ ਬਟਾਲਾ ਦੇ ਜੂਡੀਸ਼ੀਅਲ ਕੋਰਟ ਕੰਪਲੈਕਸ ਦੀਆਂ ਵੱਖ-ਵੱਖ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਐੱਸ.ਕੇ. ਗਰਗ ਵੀ ਨਾਲ ਹਾਜ਼ਰ ਸਨ। ਜਸਟਿਸ ਸ੍ਰੀ ਜਤਿੰਦਰਾ ਚੌਹਾਨ ਦਾ ਬਟਾਲਾ ਦੇ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਪਹੁੰਚਣ ‘ਤੇ ਬਟਾਲਾ ਪੁਲਿਸ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ।
ਮਾਨਯੋਗ ਜਸਟਿਸ ਸ੍ਰੀ ਜਤਿੰਦਰਾ ਚੌਹਾਨ ਨੇ ਬਟਾਲਾ ਦੀਆਂ ਵੱਖ-ਵੱਖ ਫੌਜਦਾਰੀ ਤੇ ਦੀਵਾਨੀ ਅਦਾਲਤਾਂ ‘ਚ ਚੱਲ ਰਹੇ ਕੇਸਾਂ ਦੀ ਸੁਣਵਾਈ ਨੂੰ ਬੈਠ ਕੇ ਦੇਖਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਨਿਰੀਖਣ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਕੀ ਹੇਠਲੇ ਪੱਧਰ ‘ਤੇ ਲੋਕਾਂ ਨੂੰ ਇਨਸਾਫ ਮਿਲ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਦਾਲਤਾਂ ਇਨਸਾਫ ਦੇ ਉਹ ਮੰਦਰ ਹਨ ਜਿਥੇ ਹਰ ਵਿਅਕਤੀ ਨੂੰ ਬਰਾਬਰ ਸਮਝਿਆ ਜਾਂਦਾ ਹੈ ਅਤੇ ਹਰ ਪੀੜ੍ਹਤ ਨੂੰ ਪੂਰਾ ਇਨਸਾਫ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਕੇਸਾਂ ਦੇ ਜਲਦ ਨਿਪਟਾਰੇ ਲਈ ਲੋਕ ਅਦਾਲਤਾਂ ਦਾ ਸਹਾਰਾ ਲੈਣਾ ਚਾਹੀਦਾ ਹੈ ਕਿਉਂਕਿ ਲੋਕ ਅਦਾਲਤਾਂ ਦੇ ਫੈਸਲੇ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਲਏ ਜਾਂਦੇ ਹਨ ਜਿਸ ਕਾਰਨ ਝਗੜਾ ਤੇ ਵੈਰ ਵਿਰੋਧ ਵੀ ਖਤਮ ਹੋ ਜਾਂਦੇ ਹਨ। ਇਸੇ ਦੌਰਾਨ ਜਸਟਿਸ ਚੌਹਾਨ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਅਦਾਲਤਾਂ ਦੇ ਨਿਰੀਖਣ ਤੋਂ ਬਾਅਦ ਜਸਟਿਸ ਸ੍ਰੀ ਜਤਿੰਦਰਾ ਚੌਹਾਨ ਵੱਲੋਂ ਜੂਡੀਸ਼ੀਅਲ ਕੋਰਟ ਕੰਪਲੈਕਸ ਬਟਾਲਾ ਵਿਖੇ ਵਕੀਲਾਂ ਦੇ ਨਵੇਂ ਬਣਨ ਵਾਲੇ ਚੈਂਬਰ ਫੇਜ਼-2 ਦਾ ਨੀਂਹ ਪੱਥਰ ਵੀ ਰੱਖਿਆ।ਉਨ੍ਹਾਂ ਕਿਹਾ ਕਿ ਵਕੀਲ ਸਾਹਿਬਾਨ ਦੀ ਮੰਗ ਨੂੰ ਮੁੱਖ ਰੱਖਦਿਆਂ ਨਵੇਂ ਚੈਂਬਰ ਬਣਾਏ ਜਾਣਗੇ ਅਤੇ ਵਕੀਲਾਂ ਦੀ ਮੰਗ ‘ਤੇ ਕੋਰਟ ਕੰਪਲੈਕਸ ਵਿੱਚ ਇੱਕ ਬੈਂਕ ਤੇ ਡਾਕਘਰ ਵੀ ਖੋਲਿਆ ਜਾਵੇਗਾ। ਇਸ ਮੌਕੇ ਬਟਾਲਾ ਦੇ ਜੱਜ ਸਾਹਿਬਾਨ ਜਿਨ੍ਹਾਂ ‘ਚ ਸ੍ਰੀਮਤੀ ਅਮਿਤਾ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਕੌਰ ਧਾਲੀਵਾਲ, ਨਿਧੀ ਸੈਣੀ, ਮੋਨਿਕਾ ਚੌਹਾਨ, ਈਤੂ ਸੋਢੀ, ਪੁਨੀਤ ਮਹੀਨੀਆ, ਚੰਦਨ ਹੰਸ, ਚੰਦਨਾ ਭੱਟੀ, ਐੱਸ.ਐੱਸ.ਪੀ. ਬਟਾਲਾ ਇੰਦਰਬੀਰ ਸਿੰਘ, ਬਾਰ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਰਘਬੀਰ ਸਿੰਘ ਸੰਧੂ ਤੋਂ ਇਲਾਵਾ ਵਕੀਲ ਸਾਹਿਬਾਨ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply