Wednesday, September 2, 2026

ਸ਼੍ਰੋਮਣੀ ਕਮੇਟੀ ਏਅਰ ਇੰਡੀਆ ਦੀਆਂ ਉਡਾਣਾਂ ਮੁੜ ਚਾਲੂ ਕਰਵਾਉਣ ਦਾ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਵੇ -ਗੁਮਟਾਲਾ

CS Gumtala
ਅੰਮ੍ਰਿਤਸਰ, 22 ਮਾਰਚ (ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮਕੜ ਨੂੰ ਬੇਨਤੀ ਕੀਤੀ ਹੈ ਕਿ ਉਹ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ  ਹਵਾਈ ਅੱਡੇ ਤੋਂ ਏਅਰ ਇੰਡੀਆਂ ਦੀਆਂ ਬੰਦ ਹੋਈਆਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਮੁੜ ਚਾਲੂ ਕਰਵਾਉਣ ਦੇ ਮਸਲੇ ਨੂੰ ਵੀ ਪ੍ਰਧਾਨ ਮੰਤਰੀ ਨਾਲ ਜਰੂਰ ਉਠਾਉਣ  ।ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਆਗੂ ਨੇ ਕਿਹਾ ਕਮੇਟੀ ਵਲੋਂ ਪ੍ਰਧਾਨ ਮੰਤਰੀ ਨਾਲ ਉਠਾਏ ਜਾਣ ਵਾਲੇ ਮਸਲਿਆਂ ਦੀ ਸੂਚੀ ਜੋ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਈ ਹੈ ਉਸ ਵਿਚ ਇਹ ਮਸਲਾ ਸ਼ਾਮਲ ਨਹੀਂ ਕੀਤਾ ਗਿਆ।
ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਦਾ ਕਹਿਣਾ ਹੈ ਕਿ  ਅੰਮ੍ਰਿਤਸਰ ਦਾ ਇਹ ਹਵਾਈ ਅਡਾ, ਵਿਸ਼ਵ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀਆਂ ਸਹੂਲਤਾਂ ਲਈ ਬਣਾਇਆ ਗਿਆ ਹੈ ਤਾਂ ਜੋ ਉਹ ਆਸਾਨੀ ਨਾਲ ਸ੍ਰੀ ਹਰਿ ਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰ ਸਕਣ।ਇਸ ਸਬੰਧੀ ਸ.ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲਾਨਾ ਅਜਲਾਸ ਵਿਚ ਇਸ ਸਬੰਧੀ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਦੀ ਰਹੀ ਹੈ ਤੇ 1978 ਵਿਚ ਸ਼ੁਰੂ ਕੀਤੇ ਗਏ ਧਰਮ ਯੁੱਧ ਮੋਰਚੇ ਦੀ ਇਹ ਮੰਗ ਵੀ ਸੀ। ਬੜੀ ਜਦੋ ਜਹਿਦ ਨਾਲ ਅੰਮ੍ਰਿਤਸਰ ਤੋਂ ਬਰਮਿੰਘਮ  ਤੇ ਅੰਮ੍ਰਿਤਸਰ-ਲੰਡਨ- ਟੋਰਾਂਟੋ ਉਡਾਣਾਂ ਸ਼ੁਰੂ ਹੋਈਆਂ, ਜੋ ਦਿੱਲੀ ਹਵਾਈ ਅਡੇ ਨੂੰ ਲਾਭ ਪਹੁੰਚਾਉਣ ਲਈ ਬੰਦ ਕਰ ਦਿਤੀਆਂ ਗਈਆਂ। ਹੁਣ ਫਿਰ ਲੋਕਾਂ ਨੂੰ ਦਿੱਲੀ ਧਕੇ ਖਾਣੇ ਪੈ ਰਹੇ ਹਨ।
ਸ. ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀ ਸਰਕਾਰ ਵੇਲੇ ਇਨ੍ਹਾਂ ਨੂੰ ਮੁੜ ਸ਼ੁਰੂ ਕਰਵਾਉਣ ਦਾ ਯਤਨ ਕੀਤਾ ਪਰ ਉਹ ਸਫ਼ਲ ਨਾ ਹੋ ਸਕੇ। ਸਾਨੂੰ ਆਸ ਸੀ ਕਿ ਭਾਜਪਾ ਸਰਕਾਰ ਇਨ੍ਹਾਂ ਨੂੰ ਮੁੜ ਚਾਲੂ ਕਰੇਗੀ ਪਰ ਇਸ ਦੀ ਨੀਤੀ ਵੀ ਅੰਮ੍ਰਿਤਸਰ ਦੇ ਸਰਕਾਰੀ ਹਵਾਈ ਅਡੇ ਦੀ ਕੀਮਤ ‘ਤੇ ਦਿੱਲੀ  ਦੇ ਪ੍ਰਾਈਵੇਟ ਹਵਾਈ ਅਡੇ ਨੂੰ ਤਰਕੀ ਦੇਣਾ ਹੈ ,ਜਿਵੇਂ ਪੰਜਾਬ ਸਰਕਾਰ ਪੰਜਾਬ ਰੋਡਵੇਜ਼ ਅਤੇ ਪੈਪਸੂ ਟਰਾਂਸਪੋਰਟ ਦੀ ਕੀਮਤ ‘ਤੇ ਪ੍ਰਾਈਵੇਟ ਬਸਾਂ ਨੂੰ ਉਤਸ਼ਾਹਿਤ ਕਰ ਰਹੀ। ਸਰਕਾਰੀ ਬਸਾਂ ਘਾਟੇ ਵਿਚ ਹਨ ਪਰ ਪ੍ਰਾਈਵੇਟ ਲਾਭ ਕਮਾ ਰਹੀਆਂ ਹਨ।ਏਸੇ ਤਰ੍ਹਾਂ ਵਿਸ਼ਵ ਪੱਧਰੀ ਸਹੂਲਤਾਂ ਹੋਣ ਦੇ ਬਾਵਜੂਦ ਇਹ ਹਵਾਈ ਅੱਡਾ 52 ਕ੍ਰੋੜ  ਘਾਟੇ ਵਿਚ ਹੈ।ਭਾਰਤ ਸਰਕਾਰ ਨੂੰ ਇਸ ਦੀ ਥਾਂ ‘ਤੇ ਦਿੱਲੀ ਦੇ ਪ੍ਰਾਈਵੇਟ ਹਵਾਈ ਅਡੇ ਦਾ ਜਿਆਦਾ ਫਿਕਰ ਹੈ।
ਮੰਚ ਆਗੂ ਦਾ ਕਹਿਣਾ ਹੈ ਕਿ ਜੇ ਸਰਕਾਰ ਇਮਾਨਦਾਰੀ ਨਾਲ ਇਸ ਨੂੰ ਚਲਾਵੇ ਤਾਂ ਇਸ ਤੋਂ ਮੋਟੀ ਕਮਾਈ ਹੋ ਸਕਦੀ ਹੈ।ਦਿੱਲੀ ਆਉਣ ਵਾਲੇ 40 ਪ੍ਰਤੀਸ਼ਤ ਦੇ ਕ੍ਰੀਬ ਵਿਦੇਸ਼ੀ ਪੰਜਾਬੀ ਹੁੰਦੇ ਹਨ। ਜੇ ਅਸੀਂ ਅੱਧੇ ਪੰਜਾਬੀਆਂ ਨੂੰ ਵੀ ਅੰਮ੍ਰਿਤਸਰ ਲੈ ਆਈਏ ਤਾਂ ਅੰਮ੍ਰਿਤਸਰ ਤੋਂ ਰੋਜ਼ਾਨਾ 50 ਤੋਂ ਵਧ ਉਡਾਣਾਂ ਚਲ ਸਕਦੀਆਂ ਹਨ ਕਿਉਂਕਿ ਦਿੱਲੀ  ਕੋਈ 800 ਦੇ ਕ੍ਰੀਬ ਰੋਜ਼ਾਨਾ ਉਡਾਣਾਂ ਹਨ।ਅੰਮ੍ਰਿਤਸਰ ਦੇ ਨਾਲ ਦੇ ਸ਼ਹਿਰ ਲਾਹੌਰ ਤੋਂ ਰੋਜਾਨਾ 100 ਉਡਾਣਾਂ ਉਤਰਦੀਆਂ ਤੇ ਚੜ੍ਹਦੀਆਂ ਹਨ।
ਪੰਜਾਬ ਦੀ ਅਕਾਲੀ ਸਰਕਾਰ ਵੀ ਅੰਮ੍ਰਿਤਸਰ ਦੀ ਥਾਂ ‘ਤੇ ਚੰਡੀਗੜ ਦੀ ਤਰਕੀ ਵਿਚ ਲਗੀ ਹੋਈ ਹੈ ਜੋ ਕਿ ਪੰਜਾਬ ਵਿਚ ਨਹੀਂ ਪੈਂਦਾ।ਲੋਕ ਸਭਾ ਵਿਚ ਕਿਸੇ ਵੀ ਮੈਂਬਰ ਨੇ ਇਹ ਮੁਦਾ ਨਹੀਂ ਉਠਾਇਆ।ਹਾਂ,ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਂਜਰਾ ਨੇ ਚੰਡੀਗੜ੍ਹ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।ਹੈਰਾਨੀ ਇਸ ਗਲ ਦੀ ਸ਼੍ਰੋਮਣੀ ਅਕਾਲੀ ਦਲ  ਹਮੇਸ਼ਾਂ ਅੰਮ੍ਰਿਤਸਰ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਦੀ ਮੰਗ ਕਰਦਾ ਰਿਹਾ ਹੈ ਦੇ ਰਾਜ ਵਿਚ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਸਿੰਘਾਪੁਰ ਏਅਰਲਾਈਨਜ ਤੇ ਦੂਜੀਆਂ ਏਅਰਲਾਈਨਜ ਮੁੱਖ ਮੰਤਰੀ ਹੁੰਦਿਆਂ ਸ਼ੁਰੂ ਕਰਵਾਈਆਂ ਸਨ ਉਹ ਬੰਦ ਹੋ ਗਈਆਂ ਹਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply