
ਖੁਜਾਲਾ, 22 ਮਾਰਚ (ਸਿਕੰਦਰ ਸਿੰਘ ਖਾਲਸਾ) – ਸ਼ੋਸ਼ਲ ਮੀਡੀਏ ਦੀ ਲਗਾਤਾਰ ਦੁਰਵਰਤੋਂ ਰਾਹੀਂ ਹੋ ਰਹੇ ਅਸ਼ਲੀਲਤਾ ਦੇ ਪ੍ਰਚਾਰ ਖਿਲਾਫ ਕ੍ਰਾਂਤੀਕਾਰੀ ਤਕਰਸ਼ੀਲ ਲੋਕ ਚੇਤਨਾ ਲਹਿਰ ਵੱਲੋਂ ਪ੍ਰਿਸੀਪਲ ਬਚਿੱਤਰ ਸਿੰਘ ਤਰਸਿੱਕਾ ਦੀ ਅਗਵਾਈ ਹੇਠ ਅੱਡਾ ਖੁਜਾਲਾ ਵਿਖੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਇਸ ਸਮੇਂ ਲਹਿਰ ਦੇ ਪ੍ਰਧਾਨ ਪ੍ਰਿੰ: ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਬੇਸ਼ੱਕ ਵਿਗਿਆਨ ਨੇ ਹੈਰਾਨੀਜਨਕ ਸੁੱਖ ਸਹੂਲਤਾਂ ਦਿੱਤੀਆਂ ਹਨ, ਪਰ ਕੁੱਝ ਸਮਾਜ ਵਿਰੋਧੀ ਅਨਸਰ ਇਸ ਦੀ ਦੁਰਵਰਤੋਂ ਦੂਸਰੇ ਲੋਕਾਂ ਦਾ ਜੀਵਨ ਤਬਾਹ ਕਰਨ ਤੇ ਤੁਲੇ ਰਹਿੰਦੇ ਹਨ, ਜਿਸ ਦੀ ਸ਼ਪੱਸ਼ਟ ਉਦਾਹਰਣ ਅੱਜ ਸ਼ੋਸ਼ਲ ਮੀਡੀਏ ਰਾਹੀਂ ਕੀਤੀ ਜਾ ਰਹੀ ਦੁਰਵਰਤੋਂ ਤੋਂ ਸਾਫ ਹੋ ਰਹੀ ਹੈ ਕਿਉਂਕਿ ਸ਼ੋਸ਼ਲ ਮੀਡੀਏ ਰਾਹੀਂ ਲਗਾਤਾਰ ਅਸ਼ਲੀਲ ਫੋਟੋਆਂ ਤੇ ਵੀਡੀਓ ਕਲਿੱਪਾਂ ਰਾਹੀਂ ਪੰਜਾਬ ਦੀ ਨਵੀ ਪੀੜ੍ਹੀ ਨੂੰ ਮਾਨਸਿਕ ਤੇ ਸਰੀਰਿਕ ਤੌਰ ਤੇ ਨਕਾਰਾ ਕਰਨ ਦੀ ਗੁੱਝੀ ਸਾਜਿਸ਼ ਚੱਲ ਰਹੀ ਹੈ।ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਪ੍ਰਿੰ: ਤਰਸਿੱਕਾ ਨੇ ਕਿਹਾ ਕਿ ਅਸ਼ਲੀਲ ਫੋਟੋਆਂ ਤੇ ਵੀਡੀਓ ਕਲਿੱਪਾਂ ਲੋਡ ਕਰਨ ਤੇ ਬਣਾਉਣ ਵਾਲਿਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਅਰੰਭੀ ਜਾਵੇ ਤਾਂ ਕਿ ਇਸ ਬੁਰਾਈ ਨੂੰ ਰੋਕਿਆ ਜਾਵੇ ਨਹੀਂ ਤਾਂ ਅਸੀਂ ਸਾਰੇ ਇਸ ਧਰਤੀ ‘ਤੇ ਗੁਨਾਹਗਾਰ ਹੋਵਾਂਗੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media