Friday, September 25, 2026

ਸ਼ਹੀਦੀ ਦਿਹਾੜੇ ਮੌਕੇ ਨੌਜਵਾਨਾਂ ਨੇ ਕੀਤਾ ਖੂਨਦਾਨ

ਕੈਪਸ਼ਨ- ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕਰਦੇ ਹੋਏ ਸੰਸਥਾ ਦੇ ਮੈਂਬਰ।
ਕੈਪਸ਼ਨ- ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕਰਦੇ ਹੋਏ ਸੰਸਥਾ ਦੇ ਮੈਂਬਰ।

ਪੱਟੀ, 24 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਦੇਸ਼ ਦੀ ਅਜ਼ਾਦੀ ਅਤੇ ਮਾਨ-ਸਨਮਾਨ ਦੀ ਖਾਤਿਰ ਕੁਰਬਾਨੀਆ ਦੇਣ ਵਾਲੇ ਦੇਸ਼-ਭਗਤਾ ਨੂੰ ਯਾਦ ਕਰਦਿਆ ਸਰਦਾਰ ਭਗਤ ਸਿੰਘ ਅਤੇ ਉਸਦੇ ਸਾਥੀਆ ਸੁਖਦੇਵ ਸਿੰਘ ਥਾਪਰ ਅਤੇ ਹਰੀ ਸ਼ਿਵਰਾਮ ਰਾਜ਼ਗੁਰੂ ਦੇ ਸ਼ਹੀਦੀ ਦਿਹਾੜੇ ਦੇ ਮੋਕੇ ਤੇ “ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈਲਫੇਅਰ ਐਸੋਸੀਏਸ਼ਨ”ਵੱਲੋ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੋਕੇ ਤੇ ਸਭਾ ਦੇ ਚੈਅਰਮੈਨ ਜਗਦੀਪ ਸਿੰਘ ਵੱਲੋ ਭਗਤ ਸਿੰਘ ਦੇ ਕਾਰਨਾਮਿਆ ਤੇ ਚਾਨਣਾ ਪਾਉਦਿਆਂ ਭਗਤ ਸਿੰਘ ਦੇ ਜੀਵਨ ਬਾਰੇ ਦੱਸਦਿਆਂ ‘ਇਨਕਲਾਬ’ਦਾ ਅਰਥ ਦੱਸਿਆ ਗਿਆ।ਭਗਤ ਸਿੰਘ ੳਤੇ ਸਾਥੀਆਂ ਵੱਲੋ ਸਾਡਰਸ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੋਤ ਦਾ ਬਦਲਾ ਲਿਆ ਗਿਆ ਅਤੇ ਫਿਰ ਅੰਸੈਬਲੀ ਵਿੱਚ ਬੰਬ ਸੁੱਟ ਕੇ ਸੁੱਤੀ ਹਕੂਮਤ ਨੂੰ ਚੇਤਾਵਨੀ ਦਿੰਦਿਆ ਲੋਕਾ ਨੂੰ ਆਪਣੇ ਦੇਸ਼ ਅਤੇ ਆਪਣੇ ਹੱਕਾ ਪ੍ਰਤੀ ਜਾਗ੍ਰਤਿ ਕੀਤਾ ਗਿਆ।ਸੰਸਥਾਂ ਵੱਲੋ ਨੋਜਵਾਨਾ ਨੂੰ ਨਸ਼ੇ ਤਿਆਗ ਕੇ ਭਗਤ ਸਿੰਘ ਦੇ ਨਕਸ਼ੇ ਕਦਮਾ ਤੇ ਚੱਲਣ ਦੀ ਅਪੀਲ ਕੀਤੀ ਗਈ।ਇਸ ਮੋਕੇ ਤੇ ਸਭਾ ਦੇ ਨੋਜਵਾਨਾ ਵੱਲੋ ਸਿਵਲ ਹਸਪਤਾਲ ਪੱਟੀ ਵਿਖੇ ਖੂਨਦਾਨ ਵੀ ਕੀਤਾ ਗਿਆ।ਇਸ ਮੋਕੇ ਤੇ ਪ੍ਰਦੀਪ ਸਿੰਘ,ਸੰਜੀਵ ਚੋਧਰੀ,ਕਰਨ ਬੇਦੀ,ਨਵੀਨ ਸ਼ਰਮਾ, ਚਰਨਜੀਤ ਸਿੰਘ,ਸਿਧਾਰਥ ਭੱਲਾ,ਅਮਨ ਭਸੀਨ, ਸੁਰਿੰਦਰ ਪ੍ਰਾਪਰਟੀ ਡੀਲਰ,ਬਾਬਾ ਰਾਮ ਸਿੰਘ,,ਰਾਜੇਸ਼ ਬੱਬਲੂ,ਡਾਂ: ਅਮਰਜੀਤ ਸਿੰਘ,ਗਗਨ,ਮਾ: ਚਰਨਜੀਤ ਸਿੰਘ ਹਾਜਿਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply