
ਪਠਾਨਕੋਟ, 24 ਮਾਰਚ (ਪੱਤਰ ਪ੍ਰੇਰਕ) – ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਇਲੈਕਟਰੋਲ ਰੋਲ ਪਿਉਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ (ਐਨ.ਈ.ਆਰ.ਪੀ.ਏ.ਪੀ) ਨੂੰ ਪੜ੍ਹੇ ਲਿਖੇ ਨੌਜਵਾਨਾਂ ਰਾਹੀਂ ਆਮ ਜਨਤਾ ਤੱਕ ਪਹੁੰਚਾਉਣ ਦੇ ਮਕਸਦ ਨਾਲ ਅੱਜ ਸ਼੍ਰੀ ਨਰੇਸ਼ ਮਹਾਜਨ ਐਕਸੀਅਨ ਕਮ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਵੱਲੋਂ ਤਵੀ ਇੰਜੀਨੀਅਰਿੰਗ ਕਾਲਜ ਸ਼ਾਹਪੁਰਕੰਡੀ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਆਧਾਰ ਕਾਰਡ ਨੂੰ ਵੋਟਰ ਸ਼ਨਾਖਤੀ ਕਾਰਡ ਨਾਲ ਲਿੰਕ ਕਰਨ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਨਰੇਸ਼ ਮਹਾਜਨ ਨੇ ਦੱਸਿਆ ਕਿ ਆਧਾਰ ਕਾਰਡ ਨੂੰ ਵੋਟਰ ਸ਼ਨਾਖਤੀ ਕਾਰਡ ਨਾਲ ਜੋੜਨ ਦੇ ਲਈ ਟੋਲ ਫ੍ਰੀ ਨੰਬਰ 1950 ਉੱਪਰ ਕਾਲ ਕਰਨ। ਇਸ ਤੋਂ ਇਲਾਵਾ 51969 ‘ਤੇ ਐਸ.ਐਮ.ਐਸ ਕਰਨ। ਸੈਮੀਨਾਰ ਵਿੱਚ ਤਜਿੰਦਰ ਸੈਣੀ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਸਰਵਿਸ ਪੋਟਲ ਹਟਟਪਸ://ਾਾਾ.ੲਚ.ਿਨਚਿ.ਨਿ ਉੱਪਰ ਲੋਗ ਇੰਨ ਕਰਕੇ ਵੀ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਿਆ ਜਾ ਸਕਦਾ ਹੈ। ਨਰੇਸ਼ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਤਰੀਕਿਆਂ ਨਾਲ ਘਰ ਬੈਠੇ ਹੀ ਅਸੀਂ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰ ਸਕਦੇ ਹਾਂ।