
ਅੰਮ੍ਰਿਤਸਰ, 24 ਮਾਰਚ (ਰੋਮਿਤ ਸ਼ਰਮਾ) – ਸ੍ਰੀ ਸੁਮੇਧ ਸੈਣੀ ਡੀ.ਜੀ.ਪੀ. ਪੰਜਾਬ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਆਦਿ ਦੀ ਸਹੁਲਤ ਲਈ ਬਣਾਈ ਗਈ ਸੈਂਟਰਲ ਪੁਲਿਸ ਕੰਟੀਨ ਦਾ ਉਦਘਾਟਨ ਕੀਤਾ ਗਿਆ।
ਸ੍ਰੀ ਸੁਮੇਧ ਸੈਣੀ ਡੀ.ਜੀ.ਪੀ. ਪੰਜਾਬ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਸਹੂਲਤ ਲਈ ਇਹ ਕੰਟੀਨ ਖੋਲੀ ਗਈ ਗਈ ਹੈ ਜਿਸ ਵਿੱਚ ਰੋਜ਼ਾਨਾਂ ਵਰਤੋਂ ਵਾਲੀਆਂ ਚੀਜਾਂ ਮਿਲਣਗੀਆਂ। ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਲਾਈਨ ਵਿਖ ਨਵੇਂ ਸਟੇਡੀਅਮ ਦੀ ਮੁਰੰਮਤ ਆਦਿ ਕਰਕੇ ਨਵੀ ਦਿੱਖ ਦਿੱਤੀ ਗਈ ਦਾ ਵੀ ਉਦਘਾਟਨ ਕੀਤਾ। ਇਸ ਤੋ ਇਲਾਵਾ ਘੋੜਿਆਂ ਦਾ ਫਾਰਮ ਅਤੇ ਦੁਕਾਨਾਂ ਦਾ ਵੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਈਸ਼ਵਰ ਚੰਦਰ ਆਈ.ਜੀ. ਬਾਰਡਰ ਰੇਂਜ, ਸ੍ਰੀ ਏ.ਕੇ.ਮਿੱਤਲ ਡੀ.ਆਈ.ਜੀ ਬਾਰਡਰ ਰੇਂਜ, ਸ੍ਰੀ ਜਤਿੰਦਰ ਸਿੰਘ ਔਲਖ ਪੁਲਿਸ ਕਮਿਸ਼ਨਰ ਅਤੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਆਦਿ ਹਾਜ਼ਰ ਸਨ।
Punjab Post Daily Online Newspaper & Print Media