ਆਮ ਆਦਮੀ ਪਾਰਟੀ ਵੱਲੋ ਨਸ਼ਿਆਂ ਖਿਲਾਫ ‘ਪੰਜਾਬ ਅਗੇਂਸਟ ਡਰੱਗਜ਼’ ਮੁਹਿੰਮ ਸੁਰੂ

ਰਈਆ, 24 ਮਾਰਚ (ਬਲਵਿੰਦਰ ਸਿਮਘ ਸੰਧੂ) – ਆਮ ਆਦਾਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ ਅਤੇ ਉਹਨਾਂ ਦੀ ਟੀਮ ਦਲਬੀਰ ਸਿੰਘ ਟੌਗ, ਨਿਸ਼ਾਨ ਸਿੰਘ ਬੋਦੇਵਾਲ ਅਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਵਡਾਲਾ ਵੱਲੋ ਬਾਬਾ ਬਕਾਲਾ ਸਾਹਿਬ ਹਲਕੇ ਦੇ ਸੈਕੜੇ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਆਮ ਆਦਮੀ ਪਾਰਟੀ ਦੀਆਂ ਕਮੇਟੀਆਂ ਤਿਆਰ ਕੀਤੀਆਂ ਗਈਆਂ ਅਤੇ ਪਾਰਟੀ ਵੱਲੋ ਜੋ 23 ਮਾਰਚ ਸ਼ਹੀਦ ਭਗਤ ਸਿੰਘ ਨੂੰ ਸੱਚੀ ਸਰਧਾਜਲੀ ਦੇਣ ਲਈ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸੈਕੜੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਵਰਕਰਾਂ ਨੂੰ ਲਾਮਬੰਦ ਕਰਕੇ ਇੱਕ ਬਹੁਤ ਵੱਡਾ ਜੱਥਾਂ ਰਈਆ ਦਾਣਾ ਮੰਡੀ ਤੋ ਜਲੰਧਰ ਲਈ ਰਵਾਨਾ ਹੋਇਆ । ਜਿੱਥੇ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਲੀਡਰ ਸਿੱਪ ਨਵੀਨ ਜੈ ਹਿੰਦ ਅਤੇ ਕੈਬਨੇਟ ਮੰਤਰੀ ਸੰਦੀਪ ਕੁਮਾਰ ਅਤੇ ਪੰਜਾਬ ਦੀ ਲੀਡਰਸਿੱਪ ਮੈਬਰ ਪਾਰਲੀਮੈਟ ਹਰਿੰਦਰ ਸਿੰਘ ਖਾਲਸਾ, ਹਿੰਮਤ ਸਿੰਘ ਸੇਰਗਿੱਲ , ਅਸੋਕ ਤਲਵਾਰ , ਤਰਨ, ਰਾਏ ਹਿਮਾਸੂ ਪਾਠਕ ਆਦਿ ਨੇ ਨਸ਼ਿਆਂ ਦੇ ਖਿਲਾਫ ਪੰਜਾਬ ਭਰ ਵਿੱਚ ਮੁਹਿੰਮ ਸੁਰੂ ਕੀਤੀ ਅਤੇ ਇਸ ਸਬੰਧੀ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ।
ਇਸ ਮੌਕੇ ਕੁਲਦੀਪ ਸਿੰਘ ਮਥਰੇਵਾਲ, ਰਕੇਸ਼ ਕੁਮਾਰ, ਸਰਬਦੀਪ ਸਿੰਘ ਘੁੱਕਰ ਨਰੰਜਣਪੁਰ, ਕੁਲਵੰਤ ਸਿੰਘ ਜਲਾਲਾਬਾਦ, ਲਖਵਿੰਦਰ ਸਿੰਘ ਗਗੜੇਵਾਲ, ਬਲਵੰਤ ਸਿੰਘ, ਯਾਦਵਿੰਦਰ ਸਿੰਘ, ਪਿਆਰਾ ਸਿੰਘ ਤਿੰਮੋਵਾਲ, ਬੀਬੀ ਹੰਸ ਕੌਰ, ਬੀਬੀ ਗੁਰਮੀਤ ਕੌਰ ਰਈਆ, ਤੀਰਥ ਰਾਮ, ਧਰਮਿੰਦਰ ਸਿੰਘ, ਅਜੀਤ ਸਿੰਘ, ਬਲੇਦਵ ਸਿੰਘ ਪਾਲੀ ਰਈਆ, ਬਲਰਾਜ ਸਿੰਘ ਨਿੱਜਰ, ਸਰਵਰਿੰਦਰ ਸਿੰਘ ਸੁਧਾਰ ਰਾਜਪੂਤਾਂ, ਅਮਰਜੀਤ ਸਿੰਘ ਕਾਲੇਕੇ,ਸਰਵਣ ਸਿੰਘ ਕਲੇਰ ਘੁਮਾਣ, ਜਗੀਰ ਸਿੰਘ ਸੰਘਰ ਕੋਟ, ਹਰਦੇਵ ਸਿੰਘ ਵੜਿੰਗ ਸੂਬਾ ਸਿੰਘ, ਬਲਵੰਤ ਸਿੰਘ ਉੱਪਲ, ਮਲਕੀਤ ਸਿੰਘ ਬੇਦਾਦਪੁਰ, ਬਲਜਿੰਦਰ ਸਿੰਘ, ਸਤਨਾਮ ਸਿੰਘ ਸੇਰੋ ਨੇ ਇਸ ਮੋਕੇ ਨਸਿਆਂ ਦੇ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ਅਤੇ ਪਾਰਟੀ ਦੇ ਇਸ ਪ੍ਰੋਗਰਾਮ ਦੀ ਭਰਭੂਰ ਸਲਾਘਾ ਕਰਦੇ ਹੋਏ ਕਿਹਾ ਕਿ ਅਸੀ ਪੂਰੀ ਤਨਦੇਹੀ ਨਾਲ ਨਸ਼ਿਆਂ ਖਿਲਾਫ ਜੰਗ ਲੜਾਗੇ ਅਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਗੇ।
Punjab Post Daily Online Newspaper & Print Media