Sunday, July 26, 2026

ਨਾਨਕ ਸ਼ਾਹ ਫਕੀਰ ਫਿਲਮ ਤੇ ਪਾਬੰਦੀ ਲਾਈ ਜਾਵੇ – ਇਸਤਰੀ ਅਕਾਲੀ ਦਲ

ਕੈਪਸ਼ਨ - ਬੀਬੀ ਰਾਜਵਿੰਦਰ ਕੋਰ ਰਾਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀ ਹੋਈ।
ਕੈਪਸ਼ਨ – ਬੀਬੀ ਰਾਜਵਿੰਦਰ ਕੋਰ ਰਾਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀ ਹੋਈ।

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਨੇ ਅਗਲੇ ਮਹੀਨੇ ਰਲੀਜ਼ ਹੋਣ ਵਾਲੀ ਸਿੱਖ ਧਾਰਮਿਕ ਫਿਲਮ ”ਨਾਨਕ ਸ਼ਾਹ ਫਕੀਰਂਂ ਤੇ ਪਾਬੰਦੀ ਲਗਾਉਂਣ ਦੀ ਮੰਗ ਕੀਤੀ ਹੈ। ਵਾਰਡ ਨੰਬਰ 31 ਵਿਚ ਬੀਬੀ ਗਿਆਨ ਕੋਰ ਦੇ ਗ੍ਰਹਿ ਵਿਖੇ ਇਸਤਰੀ ਅਕਾਲੀ ਦਲ ਦੀ ਮੀਟਿੰਗ ਵਿਚ ਚੋਣਵੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ, ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਨੇ ਕਿਹਾ ਕਿ ਸਿੱਖ ਧਰਮ ਤੇ ਫਿਲਮਾਂ ਬਨਾਉਂਣਾ ਬਹੁਤ ਸ਼ਲਾਘਾਯੋਗ ਕਦਮ ਹੈ, ਪਰ ਸਿੱਖ ਗੁਰੂਆਂ ਦੇ ਕਿਰਦਾਰ ਨੂੰ ਕਿਸੇ ਮਨੁੱਖ ਦੁਆਰਾ ਪੇਸ਼ ਕਰਨਾ, ਸਿੱਖੀ ਪਰੰਪਰਾਵਾਂ ਦੇ ਉਲਟ ਹੈ, ਜਿਸ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਫਿਲਮ ਬਾਰੇ ਪਤਾ ਲਗਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਦਾਰ, ਕਿਸੇ ਮਨੁੱਖ ਕੋਲੋਂ ਕਰਵਾਇਆ ਗਿਆ ਹੈ। ਇਥੋਂ ਤਕ ਕਿ ਗੁਰੂ ਸਾਹਿਬ ਨੂੰ ਸਕਰੀਨ ਤੇ ਕਰਾਮਾਂਤਾਂ ਕਰਦੇ ਦਿਖਾਇਆ ਗਿਆ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੀਬੀ ਰਾਜਵਿੰਦਰ ਕੋਰ ਰਾਜ ਨੇ ਕਿਹਾ ਕਿ ਇਸ ਮੀਟਿੰਗ ਵਿਚ ਪੰਜਾਬ ਸਰਕਾਰ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਤੇ ਹੋਰ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਫਿਲਮ ਦੇ ਵਿਰੋਧ ਵਿਚ ਸਾਹਮਣੇ ਆਉਂਣ ਤੇ ਇਸ ਫਿਲਮ ਨੂੰ ਹਰਗਿਜ ਨਾ ਚਲਣ ਦੇਣ। ਜੇਕਰ ਅਜਿਹਾ ਹੋਇਆ ਤਾਂ ਇਹ ਸਿੱਖ ਗੁਰੂਆਂ ਦਾ ਘੋਰ ਨਿਰਾਦਰ ਹੋਵੇਗਾ ਤੇ ਇਕ ਨਵੀਂ ਗਲਤ ਪਰੰਪਰਾ ਪੈ ਜਾਵੇਗੀ, ਤੇ ਸਿੱਖ ਕੌਮ ਵਿਚ ਨਿਘਾਰ ਆ ਜਾਵੇਗਾ। ਇਸ ਮੌਕੇ ਬੀਬੀ ਬਲਵਿੰਦਰ ਕੌਰ ਛੇਹਰਟਾ, ਕੁਲਜੀਤ ਕੌਰ, ਕਿਰਨਜੀਤ ਕੌਰ, ਕੁਲਜੀਤ ਕੌਰ, ਜਸਵਿੰਦਰ ਕੋਰ, ਮਨਜੀਤ ਕੋਰ, ਹਰਵਿੰਦਰ ਕੋਰ, ਨੀਰੂ ਸ਼ਰਮਾ, ਕਸ਼ਮੀਰ ਕੋਰ, ਅਮਰਜੀਤ ਕੋਰ, ਪ੍ਰਿਆ ਗਿੱਲ, ਮੋਨਿਕਾ ਗਿੱਲ ਅਤੇ ਕੁਲਵਿੰਦਰ ਕੋਰ ਆਦਿ ਇਸਤਰੀ ਦਲ ਦੇ ਵਰਕਰ ਅਹੁੱਦੇਦਾਰ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply