
ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਦੇ ਸਰਪ੍ਰਸਤ, ਸ਼੍ਰੋਮਣੀ ਸ਼ਾਇਰ ਤੇ ਅੱਖਰ ਮੈਗਜੀਨ ਦੇ ਸੰਪਾਦਕ ਸ੍ਰੀ ਪ੍ਰਮਿੰਦਰਜੀਤ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਇਕ ਸ਼ੋਕ ਸਭਾ ਮੁੱਖ ਦਫ਼ਤਰ ਵਿਰਸਾ ਵਿਹਾਰ ਵਿਖੇ ਰੱਖੀ ਗਈ ਜਿਸ ਵਿੱਚ ਇਕ ਸ਼ੋਕ ਮਤੇ ਰਾਹੀ ਸ੍ਰੀ ਪ੍ਰਮਿੰਦਰਜੀਤ ਦੇ ਸਦੀਵੀਂ ਵਿਛੋੜੇ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਤੇ ਸਾਹਿਤ ਜਗਤ ਦੀ ਇਸ ਨਾਮਵਰ ਬੇਬਾਕ ਸ਼ਖਸੀਅਤ ਦੇ ਅਕਾਲ ਚਲਾਣੇ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਗਿਆ।ਪ੍ਰਮਿੰਦਰਜੀਤ ਨੂੰ ਉਹਨਾਂ ਦੀਆਂ ਸਾਹਿਤਕ ਸੇਵਾਵਾਂ ਅਤੇ ਬੇਬਾਕ ਸਾਹਿਤ ਪੱਤਰਕਾਰੀ ਸਦਕਾ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਇਕੱਤਰਤਾ ਦੀ ਪ੍ਰਧਾਨਗੀ ਸ੍ਰੀ ਕੇਵਲ ਧਾਲੀਵਾਲ ਨੇ ਕੀਤੀ ਤੇ ਸੋਕ ਸਭਾ ਹੇਠ ਲਿਖਿਆਂ ਉੱਘੀਆਂ ਸ਼ਖਸੀਅਤਾ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਕਾਰਜਕਾਰਨੀ ਮੈਂਬਰ ਸ਼ਾਮਿਲ ਹੋਏ।ਜਿਹਨਾਂ ਵਿੱਚ ਜਗਦੀਸ਼ ਸਚਦੇਵਾ, ਗਾਇਕ ਗੁਰਮੀਤ ਬਾਵਾ, ਜਤਿੰਦਰ ਕੌਰ, ਭੂਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ਸ਼ਿਵਦੇਵ ਸਿੰਘ, ਪਵਨਦੀਪ, ਜਸਵੰਤ ਜੱਸ, ਹਰਦੀਪ ਗਿੱਲ, ਅਨੀਤਾ ਦੇਵਗਨ, ਹਰਿੰਦਰ ਸੋਹਲ, ਵਿਜੇ ਸ਼ਰਮਾ, ਟੀ. ਐਸ. ਰਾਜਾ, ਭੂਪਿੰਦਰ ਸਿੰਘ ਨੰਦਾ, ਕੁਲਵੰਤ ਸਿੰਘ ਗਿੱਲ, ਪਰਮਜੀਤ ਸਿੰਘ ਗਡੀਵਿੰਡ, ਅਰਵਿੰਦਰ ਚਮਕ ਵੀ ਸ਼ਾਮਿਲ ਹੋਏ ਤੇ ਉਹਨਾਂ ਇਕ ਮੱਤ ਪਰਿਵਾਰ ਨਾਲ ਹਮਦਰਦੀ ਕੀਤੀ।
ਉਹਨਾਂ ਦੀਆਂ ਅੰਤਿਮ ਰਸਮਾਂ ਸਮੇਂ ਵਿਰਸਾ ਵਿਹਾਰ ਵੱਲੋਂ ਸ਼ਾਲ ਪਾਈ ਗਈ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਬੰਧਕੀ ਬੋਰਡ ਦੇ ਮੈਂਬਰ ਭੂਪਿੰਦਰ ਸਿੰਘ ਸੰਧੂ, ਫੋਕਲੋਰ ਰਿਸਰਚ ਅਕਾਦਮੀ ਵੱਲੋਂ ਰਮੇਸ਼ ਯਾਦਵ, ਸ਼ਿਵਦੇਵ ਸਿੰਘ,ਰਾਜੀਵ ਸ਼ਰਮਾ, ਹਰਜੀਤ ਸਿੰਘ ਰਾਜਾਸਾਂਸੀ ਨੇ ਵੀ ਫੁੱਲ ਅਰਪਿਤ ਕੀਤੇ। ਦੁਰ ਦੁਰਾਡੇ ਤੋਂ ਸ੍ਰੀ ਗੁਰਭਜਨ ਗਿੱਲ, ਸz. ਕਾਹਨ ਸਿੰਘ ਪੰਨੂ, ਮਨਜੀਤ ਇੰਦਰਾ, ਡਾ. ਮਨਮੋਹਨ, ਪਰਮਜੀਤ ਸਿੰਘ (ਯੂ. ਐਸ. ਏ.), ਇਕਬਾਲ ਕੌਰ ਸੌਂਦ, ਧਰਵਿੰਦਰ ਔਲਖ, ਚੇਤਨ ਮੋਹਨ ਜੋਸ਼ੀ, ਨਵਚੇਤਨ ਸਿੰਘ, ਅਨੂਪਕਵੰਲ ਸਿੰਘ ਰੰਧਾਵਾ, ਪ੍ਰੋ. ਆਤਮਜੀਤ ਸਿੰਘ, ਹਰਮੀਤ ਵਿਦਿਆਰਥੀ, ਪ੍ਰੋ. ਨਰੇਸ਼, ਡਾ. ਅਨੂਪ ਸਿੰਘ, ਸ਼ੈਲੀ ਬਲਵਿੰਦਰ, ਕਿੰਦਰ ਬਰਾੜ, ਕੁਲਵਿੰਦਰ ਕੌਰ ਚਾਵਲਾ, ਸੁਖੀ ਬਰਾੜ, ਡਾ. ਹਰਿੰਦਰ ਸੋਹਲ, ਸੈਲਿੰਦਰਜੀਤ ਰਾਜਨ, ਮਨਮਿੰਦਰ ਢਿਲੋਂ, ਸੁਖਵਿੰਦਰ ਵਾਲੀਆ, ਡਾ. ਚਰਨਜੀਤ ਗੁਮਟਾਲਾ, ਕੁਲਦੀਪ ਧਾਲੀਵਾਲ, ਹਰਦੇਵ ਸਿੱਧੂ, ਮਲਵਿੰਦਰ, ਗੁਰਿੰਦਰ ਮਕਨਾ, ਹਰਪ੍ਰੀਤ ਕੌਰ ਸ਼ੀਤਲ, ਪਵਨ ਸ਼ਰਮਾ, ਹਰਜਿੰਦਰ ਗੁਲਪੁਰ, ਜਸਪਾਲ ਜੱਸੀ, ਹਰਮੀਤ ਆਰਟਿਸਟ, ਪਰਮਿੰਦਰ ਸੋਢੀ ਜਪਾਨ, ਸੁਰਜੀਤ ਭੂਲਰ, ਸਤਨਾਮ ਚੋਹਾਨ, ਮਹਾਂਬੀਰ ਸਿੰਘ ਗਿੱਲ, ਵਰਿੰਦਰ ਜੀਰਾ, ਕਰਮਜੀਤ ਕੇ. ਪੀ ਆਦਿ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਲੇਖਕਾਂ ਅਤੇ ਬੁਧੀਜੀਵੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Punjab Post Daily Online Newspaper & Print Media