Friday, September 11, 2026

ਬਾਡੀ ਟੈਂਪਲ ਜਿਮ ਵਲੋਂ ਜਿਲ੍ਹਾ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ

PPN2503201506
ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)  ਸਥਾਨਕ ਨਿਊ ਅੰਮ੍ਰਿਤਸਰ ਵਿਖੇ ਬਾਡੀ ਟੈਂਪਲ ਜਿਮ ਵਿਖੇ ਅੰਮ੍ਰਿਤਸਰ ਜਿਲ੍ਹਾ ਬਾਡੀ ਬਿਲਡਿੰਗ ਐਂਡ ਫਿਟਨੈਸ ਐਸੋਸੀਏਸ਼ਨ ਵੱਲੋਂ 35ਵੀਂ ਜਿਲ੍ਹਾ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦੌਰਾਨ ਜਿਲ੍ਹਾ ਪੱਧਰੀ ਮਿਸਟਰ ਅੰਮ੍ਰਿਤਸਰ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ।ਐਸੋਸੀਏਸ਼ਨ ਦੇ ਵਰਕਿੰਗ ਪਰੈਜੀਡੈਂਟ ਜੀ.ਐਲ ਸ਼ਰਮਾ ਅਤੇ ਬਾਡੀ ਟੈਂਪਲ ਜਿਮ ਦੇ ਮਾਲਕ ਸ੍ਰ. ਪ੍ਰਿਤਪਾਲ ਸਿੰਘ ਦੱਸਿਆ ਕਿ ਨੇ 50 ਕਿਲੋ ਤੋਂ ਲੈ ਕੇ 80 ਕਿਲੋ ਤੋਂ ਉਪਰ ਦੇ ਵੱਖ-ਵੱਖ ਉਮਰ ਵਰਗ ਵਿਚੋਂ 5 ਬਾਡੀ ਬਿਲਡਰ ਚੁਣੇ ਗਏ, ਜਿੰਨਾਂ ਨੇ ਜਲੰਧਰ ਵਿਖੇ ਪੰਜਾਬ ਪੱਧਰੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ।ਉਨਾਂ ਕਿਹਾ ਕਿ ਜਿਲ੍ਹਾ ਪੱਧਰੀ ਚੈਂਪੀਅਨਸ਼ਿਪ ਦੀ ਜਜਮੈਂਟ ਜੱਜਾਂ ਦੇ ਪੈਨਲ ਡੀ.ਪੀ.ਸ਼ਰਮਾ, ਜੀ.ਐਲ ਸ਼ਰਮਾ, ਬਲਬੀਰ ਸ਼ਰਮਾ ਤੇ ਅੁਰਣ ਸ਼ਰਮਾ ਵਲੋਂ ਕੀਤੀ ਗਈ ਅਤੇ ਜੇਤੂਆਂ ਨੂੰ ਗੋਲਡਨ ਟਰਾਫੀ, ਮੈਡਲ ਅਤੇ ਹੋਰ ਇਨਾਮ ਨਿਊ ਅੰਮ੍ਰਿਤਸਰ ਐਸੋਸੀਏਸ਼ਨ ਦੇ ਸੈਕਟਰੀ ਰਮੇਸ਼ ਕਪੂਰ ਅਤੇ ਪ੍ਰਿਤਪਾਲ ਸਿੰਘ ਵੱਲੋਂ ਦਿੱਤੇ ਗਏ।ਇਸ ਮੌਕੇ ਅਮਨਪ੍ਰੀਤ ਨਬੀਪੁਰ, ਰਮਨ ਕੁਮਾਰ ਨੇ ਮਾਰਸ਼ਲ ਵਜੋਂ ਡਿਊਟੀ ਨਿਭਾਈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply