Friday, June 12, 2026

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ – ਆਪਣੇ ਪਟਵਾਰੀ ਨੂੰ ਜਾਣੋ

ਐਸ.ਡੀ.ਐਮ ਰੋਹਿਤ ਗੁਪਤਾ ਦੇ ਯਤਨਾਂ ਸਦਕਾ ਲੋਕਾਂ ਨੂੰ ਮਿਲਿਆ ਸ਼ਾਨਦਾਰ ਤੋਹਫਾ

ਅਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਇਕ ਹੋਰ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸ੍ਰੀ ਰੋਹਿਤ ਗੁਪਤਾ ਐਸ.ਡੀ.ਐਮ ਅਮ੍ਰਿਤਸਰ -1 ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਅਗਵਾਈ ਹੇਠ ਲੋਕਾਂ ਦੀ ਸਹੂਲਤ ਲਈ ਇਹ ਖਾਸ ਉਪਰਾਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਕਈ ਵਾਰ ਇਹ ਜਾਨਣ ਵਿੱਚ ਕਾਫੀ ਮੁਸ਼ਕਿਲ ਆਉਂਦੀ ਹੈ ਕਿ ਉਹਨੇ ਦੇ ਮੁਹੱਲੇ ਜਾਂ ਇਲਾਕੇ ਦਾ ਪਟਵਾਰੀ ਕੌਣ ਹੈ,  ਇਸ ਦਾ ਕਾਰਨ ਇਹ ਹੈ ਕਿ ਇਕ ਆਮ ਸ਼ਹਿਰੀ ਜਾਂ ਵਸਨੀਕ ਨੂੰ ਆਪਣੇ ਇਲਾਕੇ ਦੇ ਨਾਲ ਮੇਲ ਖਾਂਦਾ ਰੈਵਿਨਿਉ ਐਸਟੇਟ  ਜਾਂ ਮਾਹਲ ਦਾ ਪਤਾ ਨਹੀ ਹੁੰਦਾ । ਇਸ ਗੈਪ ਨੂੰ ਪੂਰਾ ਕਰਨ ਲਈ  ਨੋ ਯੁਅਰ ਪਟਵਾਰੀ ਭਾਵ ਆਪਣੇ ਪਟਵਾਰੀ ਨੂੰ ਜਾਣੋ ਨਾਮ ਦਾ ਵਸੀਲਾ ਕੀਤਾ ਗਿਆ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਵਸੀਲਾ ਸਬ ਡਵੀਜਂਨ ਅੰਮ੍ਰਿਤਸਰ ਅ ਅਧੀਨ ਪੈਂਦੇ ਸ਼ਹਿਰੀ ਇਲਾਕਿਆਂ ਜਿਨਾਂ ਵਿੱਚ ਅੰਮ੍ਰਿਤਸਰ  ਸ਼ਹਿਰ ਦਾ ਕੁਝ ਹਿਸਾ, ਸ਼ਹਿਰ ਜੰਡਿਆਲਾ ਅਤੇ ਸ਼ਹਿਰ ਮਜੀਠਾ ਦੇ ਸੰਬੰਧ ਵਿੱਚ ਕੀਤਾ ਗਿਆ ਹੈ। ਇਹ ਸੁਵਿਧਾ ਇੰਟਰਨੈਟ ਰਾਹੀ ਪਹੁੰਚ ਕੀਤੀ ਜਾ ਸਕਦੀ ਹੈ। ਇੰਟਰਨੈਟ ਰਾਹੀ ਪਹੁੰਚ ਕਰਨ ਲਈ ਹਟਟਪ:ਫ਼ਫ਼ੳਮਰਟਿਸੳਰ.ਨਚਿ.ਨਿ  ੳਨਦ ਹਟਮਲਫ਼ਸਦਮੳਮਰਟਿਸੳਰ1.ਹਟਮ ਲਿੰਕ ਚੈਕ ਕੀਤਾ ਜਾ ਸਕਦਾ ਹੈ। ਇਸ ਲਿੰਕ ਤੇ ਸਿੱਧੀ ਪਹੁੰਚ ਕੀਤੀ ਜਾ ਸਕਦੀ ਹੈ ਹਟਟਪ:ਫ਼ਫ਼ੳਮਰਟਿਸੳਰ.ਨਚਿ.ਨਿ ਇਸ ਲਿੰਕ ਉੱਪਰ ਸੰਬੰਧਿਤ ਕਾਨੂੰਗੋ ਅਤੇ ਪਟਵਾਰੀ ਸਮੇਤ ਉਹਨਾ ਦੇ ਮੋਬਾਇਲ ਨੰਬਰ ਆਪਣੇ ਮੁਹੱਲੇ ਦਾ ਨਾਮ ਚੈਕ ਕਰਕੇ ਪਤਾ ਕੀਤਾ ਜਾ ਸਕਦਾ ਹੈ।
ਸ਼ੁਰੂਵਾਤ ਦੇ ਤੌਰ ਤੇ ਅੰਮ੍ਰਿਤਸਰ ਸ਼ਹਿਰ ਦੇ ਛਓਛ ਇਲਾਕਿਆ ਦਾ ਜੰਡਿਆਲਾ ਦੇ 87 ਇਲਾਕਿਆਂ ਤੇ ਮਜੀਠਾ ਦੇ 11 ਇਲਾਕਿਆਂ ਬਾਰੇ ਜਾਣਕਰੀ ਇਸ ਲਿੰਕ ਉਪਰ ਮੌਜੂਦ ਹੈ। ਇਸ ਲਿੰਕ ਉਪਰ ਰੈਗੁਲਰ ਅਪਡੇਸ਼ਨ  ਸਮੇ ਅਨੁਸਾਰ ਕੀਤੀ ਜਾਵੇਗੀ। ਇਹ ਸਹੂਲਤ ਪੰਜਾਬੀ ਅਤੇ ਅਗਰੇਜੀ ਦੋਵਾ ਭਾਸ਼ਾਵਾ ਵਿੱਚ ਉਪਲਬਧ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply