Friday, June 12, 2026

ਫਾਜ਼ਿਲਕਾ ਵਿਚ ਜਲਦ ਖੋਲਿਆ ਜਾਵੇਗਾ ਇਨਕਮ ਟੈਕਸ ਦਫਤਰ – ਸੈਣੀ

ਵਪਾਰੀ ਸਮੇਂ ਸਿਰ ਭਰਨ ਆਪਣਾ ਬਣਦਾ ਇਨਕਮ ਟੈਕਸ – ਸੈਂਪਲਾ

ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਸਥਾਨਕ ਵਪਾਰੀਆਂ ਤੇ ਇਨਕਮ ਟੈਕਸ ਅਧਿਕਾਰੀਆਂ ਦੀ ਇਕ ਮੀਟਿੰਗ ਸਥਾਨਕ ਹੋਮ ਸਟੈਡ ਵਿਚ ਹੋਈ। ਮੀਟਿੰਗ ਵਿਚ ਕਮਿਸ਼ਨਰ ਇਨਕਮ ਟੈਕਸ ਵਾਈਆਰ ਸੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਐਸਐਸ ਸੈਂਪਲਾ, ਇਨਕਮ ਟੈਕਸ ਅਫਸਰ ਐਲਕੇ ਬਜਾਜ, ਆਈਟੀਓ ਬ੍ਰਿਜ਼ ਲਾਲ, ਰਜਿੰਦਰ ਕੁਮਾਰ ਆਈਟੀਓ ਹਾਜ਼ਰ ਹੋਏ। ਇਸ ਮੌਕੇ ਅਧਿਕਾਰੀਆਂ ਵੱਲੋਂ ਵਪਾਰੀਆਂ ਨੂੰ ਟੈਕਸ ਭਰਨ ਦੀ ਅਪੀਲ ਕਰਨ ਦੇ ਨਾਲ ਨਾਲ ਟੈਕਸ ਭਰਨ ਦੇ ਫਾਇਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਆਪਣੇ ਸੰਬੋਧਨ ਵਿਚ ਕਮਿਸ਼ਨਰ ਸ. ਸੈਣੀ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ 31 ਮਾਰਚ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਆਪਣਾ ਬਣਦਾ ਟੈਕਸ ਜਲਦ ਤੋਂ ਜਲਦ ਜਮਾਂ ਕਰਵਾਉਣ ਤਾਂ ਜੋ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ।ਮੀਟਿੰਗ ਵਿਚ ਇਨਕਮ ਟੈਕਸ ਅਧਿਕਾਰੀਆਂ ਦਾ ਫਾਜ਼ਿਲਕਾ ਪੁੱਜਣ ਤੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁੱਲਬੱਧਰ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰੂ ਵਿਸ਼ਵਾਸ ਦਿਵਾਇਆ ਕਿ ਫਾਜ਼ਿਲਕਾ ਦੀ ਵਪਾਰ ਮੰਡਲ ਇਕਾਈ ਹਰ ਤਰਾਂ ਨਾਲ ਵਿਭਾਗ ਨਾਲ ਸਹਿਯੋਗ ਤੇ ਭਾਈਚਾਰਾ ਬਣਾ ਕੇ ਚੱਲੇਗੀ। ਇਸ ਮੌਕੇ ਚੇਅਰਮੈਨ ਪ੍ਰਫੱਲ ਚੰਦਰ ਨਾਗਪਾਲ, ਜਨਰਲ ਸਕੱਤਰ ਸਤੀਸ਼ ਧੀਗੜਾਂ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਨਿਵਾਸ ਬਿਹਾਨੀ, ਮੋਹਨ ਸਰੂਪ ਬਿਦਾਨੀ, ਰੰਜਮ ਕਾਮਰਾ, ਸੁਭਾਸ਼ ਚਲਾਨਾ, ਹੈਪੀ ਕਟਾਰੀਆ, ਕੇਵਲ ਚੌਧਰੀ, ਸੁਨੀਲ ਪ੍ਰਨਾਮੀ, ਕ੍ਰਿਸ਼ਨ ਗੁਲਬੰਧਰ, ਪ੍ਰਸ਼ੋਤਮ ਸੇਠੀ, ਪੁਰਸ਼ੋਤਮ ਮੁੰਜਾਲ, ਗੋਲਡੀ ਸਚਦੇਵਾ, ਗੋਪਾਲ ਵਰਮਾ, ਉਮੇਸ਼ ਚੰਦਰ ਗਾਵੜੀ, ਸੁਨੀਲ ਕੁੱਕੜ, ਜਲੇਸ਼ ਠਠਈ, ਮਥਰਾ ਦਾਸ, ਅਵਿਨਾਸ਼ ਕਾਲੜਾ, ਪਰਮਜੀਤ ਸ਼ਰਮਾ, ਕੁਲਵੰਤ ਬਜਾਜ ਕਾਲਾ, ਰਾਮਤੀਰਥ ਗਾਂਧੀ, ਵਿਜੇ ਨਗੀਨਾ, ਲੀਲਾਧਰ ਸ਼ਰਮਾ ਤੋਂ ਇਲਾਵਾ ਹੋਰ ਆਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply