ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿਮਘ)- ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਲਿਖੇ ਪਤਰ ਵਿਚ ‘ਅੰਮ੍ਰਿਤਸਰ ਹਵਾਈ ਅੱਡਾ ਬਚਾਓ’ ਦੀ ਗੁਹਾਰ ਲਾਉਂਦੇ ਹੋਏ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਲਿਖਿਆ ਹੈ ਕਿ ਬਰਮਿੰਘਮ 5 ਲੱਖ ਪੰਜਾਬੀ ਰਹਿੰਦੇ ਹਨ ਤੇ ਬਰਮਿੰਘਮ ਦੇ ਪੰਜਾਬੀਆਂ ਦੀ ਮੰਗ ‘ਤੇ ਪਹਿਲਾਂ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ 3 ਦਿਨ ਲਈ ਸ਼ੁਰੂ ਕੀਤੀ ਗਈ, ਜਿਸ ਨੂੰ ਬਾਦ ਵਿਚ ਰੋਜ਼ਾਨਾ ਕਰਨਾ ਪਿਆ। ਇਸ ਉਡਾਣ ਰਾਹੀਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਬਜ਼ੀਆਂ, ਫੁੱਲ ਤੇ ਫਲ ਆਦਿ ਵਸਤੂਆਂ ਬਰਮਿੰਘਮ ਜਾਂਦੀਆਂ ਸਨ। ਬਾਦ ਵਿਚ ਇਹ ਉਡਾਣ ਬਰਾਸਤਾ ਦਿੱਲੀ ਕਰ ਦਿੱਤੀ ਗਈ। ਇਸ ਨਾਲ ਜਿੱਥੇ ਸਬਜ਼ੀਆਂ, ਫੁੱਲ, ਫਲ ਆਦਿ ਦਾ ਵਲੈਤ ਜਾਣਾ ਬੰਦ ਹੋ ਗਿਆ ਉੱਥੇ ਏਅਰ ਇੰਡੀਆ ਨੂੰ ਇਕ ਦੀ ਥਾਂ ‘ਤੇ ਦੋ ਜਹਾਜ਼ ਲਾਉਣੇ ਪਏ, ਜਦ ਕਿ ਪਹਿਲਾਂ ਇਸ ਉਡਾਣ ਲਈ ਇਕ ਜਹਾਜ ਸੀ। ਇਹ ਉਡਾਣ ਜੋ ਲਾਭ ਕਮਾ ਰਹੀ ਸੀ ਇਸ ਸਮੇਂ ਘਾਟੇ ਵਿਚ ਜਾ ਰਹੀ ਹੈ। ਇਸ ਵਿਚ 100 ਪ੍ਰਤੀਸ਼ਤ ਸਵਾਰੀਆਂ ਪੰਜਾਬ ਦੀਆਂ ਹੁੰਦੀਆਂ ਹਨ, ਇਸ ਲਈ ਇਸ ਨੂੰ ਬਰਾਸਤਾ ਦਿੱਲੀ ਕਰਨਾ ਬਹੁਤ ਮਹਿੰਗਾ ਪੈ ਰਿਹਾ ਹੈ ਕਿਉਂਕਿ ਅੰਮ੍ਰਿਤਸਰ ਤੋਂ ਬਰਮਿੰਘਮ ਨੇੜੇ ਹੈ।ਇਸ ਸਮੇਂ 40 ਮਿੰਟ ਅੰਮ੍ਰਿਤਸਰ ਤੋਂ ਦਿੱਲੀ ਜਾਣ ਤੇ ਫਿਰ 40 ਮਿੰਟ ਦਿੱਲੀ ਤੋਂ ਵਾਪਸ ਅੰਮ੍ਰਿਤਸਰ ਉਪਰੋਂ ਉਡ ਕੇ ਬਰਮਿੰਘਮ ਜਾਣਾ ਪੈ ਰਿਹਾ ਹੈ। ਏਅਰ ਇੰਡੀਆ ਨੂੰ 5 ਲੱਖ ਰੁਪਏ ਵਾਧੂ ਦਿੱਲੀ ਜਹਾਜ਼ ਭੇਜਣ ਦੇ ਪੈ ਰਹੇ ਹਨ ਤੇ ਜਹਾਜ਼ ਵੀ ਦੋ ਲਾਉਣੇ ਪੈ ਰਹੇ ਹਨ ਤੇ ਪੰਜਾਬ ਦਾ ਏਅਰ ਕਾਰੋਬਾਰ ਵੀ ਨਹੀਂ ਜਾ ਰਿਹਾ।ਇਸ ਵਿਚ ਸਵਾਰੀਆਂ ਵੀ ਪੰਜਾਬ ਦੀਆਂ ਹੁੰਦੀਆਂ ਹਨ।ਇਸ ਸਾਲ ਦਿੱਲੀ ਧੁੰਦ ਹੋਣ ਕਰਕੇ ਬਰਮਿੰਘਮ ਤੋਂ ਦਿੱਲੀ ਜਾ ਰਹੇ ਜਹਾਜ਼ ਨੂੰ ਅੰਮ੍ਰਿਤਸਰ ਉਤਾਰਿਆ ਗਿਆ ਤਾਂ ਇਹ ਜਹਾਜ਼ ਅੰਮ੍ਰਿਤਸਰ ਖਾਲੀ ਹੋ ਗਿਆ ਕਿਉਂਕਿ ਸਾਰੀਆਂ ਸੁਵਾਰੀਆਂ ਪੰਜਾਬ ਤੋਂ ਸਨ।ਇਸ ਉਡਾਣ ਨਾਲ ਇਸ ਹਵਾਈ ਅਡੇ ਨੂੰ ਸਾਲਾਨ 10 ਕ੍ਰੋੜ ਦੀ ਆਮਦਨ ਹੋ ਸਕਦੀ ਹੈ ,ਜੋ ਕਿ 52 ਕ੍ਰੋੜ ਘਾਟੇ ਵਿਚ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media