Saturday, September 12, 2026

ਗੁਰਮਤਿ ਸਮਾਗਮ ਤੋਂ ਪ੍ਰਭਾਵਿਤ ਹੋ ਕੇ 10 ਸਾਲਾ ਬੱਚੀ ਨੇ ਸਜਾਈ ਕੇਸਕੀ

PPN2603201507

ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀਂ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਦੁਆਰਾ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਦੋ ਦਿਨਾਂ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ ਸਨ ਜਿਨ੍ਹਾਂ ਦੁਆਰਾ ਕੀਤੇ ਧਰਮ ਪ੍ਰਚਾਰ ਤੋਂ ਇੱਕ 10 ਸਾਲਾ ਬੱਚੀ ਸਿਮਰਨ ਕੌਰ ਇਤਨੀ ਪ੍ਰਭਾਵਿਤ ਹੋਈ ਕਿ ਉਸਨੇ ਸਿਰ ਉੱਪਰ ਕੇਸਕੀ ਸਜਾਉਣ ਦੀ ਜਿੱਦ ਫੜ੍ਹ ਲਈ। ਹੁਣ ਬੱਚੀ ਹਰ ਵਕਤ ਕੇਸਕੀ ਸਜਾ ਕੇ ਰੱਖਦੀ ਹੈ। ਗੁਰਦੁਆਰਾ ਕਮੇਟੀ ਦੁਆਰਾ ਅੱਜ ਇਸ ਬੱਚੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਤੇ ਅਪੀਲ ਕੀਤੀ ਕਿ ਹੋਰ ਬੱਚੇ ਵੀ ਸਿੱਖੀ ਅਪਨਾਉਣ ਤੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply