
ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਇਲੈਕਟਰੋਲ ਪੂਰੀਫਾਈਕੇਸ਼ਨ ਐਂਡ ਅਥਾਨਟੀਕੇਸ਼ਨ ਪ੍ਰੋਗਰਾਮ ਸਬੰਧੀ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨਰ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵਲੋਂ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਈ.ਆਰ.ਓ ਵਲੋਂ ਹਰੇਕ ਪੋਲਿਗ ਸਟੇਸ਼ਨ ਤੇ ਬੀ.ਐਲ.ਓ ਦੀ ਨਿਯੁਕਤੀ ਅਤੇ ਬੂਥ ਲੈਵਲ ਅਵੈਰਨਸ ਗਰੁੱਪ ਸਥਾਪਿਤ ਕੀਤੇ ਜਾਣ। ਉਨਾਂ ਦੱਸਿਆ ਕਿ ਬੀ.ਐਲ.ਓ ਮਿਤੀ 12 ਅਪ੍ਰੈਲ 2015 ਤੋਂ ਮਿਤੀ 31 ਮਈ 2015 ਤਕ ਡੋਰ ਟੂ ਡੋਰ ਸਰਵੇ ਕੀਤਾ ਜਾਵੇਗਾ। ਇਸ ਸਰਵੇ ਦੌਰਾਨ ਬੀ.ਐਲ.ਓਜ਼ ਨੂੰ ਵਰਕਿੰਗ ਕਾਪੀ ਤੋਂ ਇਲਾਵਾ ਫਾਰਮ ਨੰਬਰ 6, ਫਾਰਮ 7 ਅਤੇ ਫਾਰਮ 8 ਸਪਲਾਈ ਕੀਤੇ ਜਾਣੇ ਹਨ।
ਉਨਾਂ ਅੱਗੇ ਦੱਸਿਆ ਕਿ 31 ਮਾਰਚ ਤਰ ਜ਼ਿਲਾ ਚੋਣ ਅਫਸਰ ਨੂੰ ਵਰਕਿੰਗ ਕਾਪੀ ਮੁਹੱਈਆ ਕਰਵਾਈ ਜਾਵੇ। ਬੀ.ਐਲ.ਓਜ਼ 8 ਅਪਰੈਲ ਤਕ ਪੀ.ਡੀ.ਐਫ ਫਾਈਲ ਤੇ ਵਰਕਿੰਗ ਕਾਪੀ ਮੁਹੱਈਆ ਕਰਵਾਉਣ, ਜਲੰਧਰ ਵਿਖੇ ਜਲੰਧਰ ਡਵੀਜ਼ਨ ਦੇ ਸਾਰੇ ਚੋਣ ਅਧਿਕਾਰੀਆਂ, ਜਿਵੇ ਕਿ ਡੀ.ਈ.ਓਜ਼, ਏ.ਡੀ.ਏ.ਓਜ਼, ਈ.ਆਰ.ਓਜ਼, ਏ.ਈ.ਆਰ.ਓਜ਼, ਏ.ਐਲ.ਐਮ.ਟੀ (ਸੁਪਰਵਾਈਜ਼ਰ ਅਤੇ ਹੋਰ ਸੀਨੀਅਰ ਅਧਿਕਾਰੀ) ਦੀ ਪਹਿਲੀ ਅਪਰੈਲ 2015 ਨੂੰ ਟਰੈਨਿੰਗ ਲੱਗੇਗੀ, 10 ਅਪ੍ਰੈਲ 2015 ਨੂੰ ਬੀ.ਐਲ.ਓਜ਼, ਬੂਥ ਲੈਵਲ ਏਜੰਟ, ਬੂਥ ਲੈਵਲ ਵਲੰਟੀਅਰ ਅਤੇ ਬੂਥ ਅਵੈਰਨਸ ਗਰੁੱਪਸ ਦੀ ਸਿਖਲਾਈ ਲੱਗੇਗੀ, 12 ਅਪਰੈਲ ਤੋਂ 31 ਮਈ 2015 ਤਕ ਡੋਰ ਟੂ ਡੋਰ ਸਰਵੈ ਕੀਤਾ ਜਾਵੇਗਾ ਅਤੇ ਪਹਿਲੀ ਜੂਨ 2015 ਤੋਂ 15 ਜੂਨ 2015 ਤਕ ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਈ.ਮੇਲ ਆਈ.ਡੀ ਅਪਲੋਡ ਕੀਤੀ ਜਾੇਵਗੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਸ੍ਰੀ ਜਸਬੀਰ ਸਿੰਘ, ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਰਾਜੇਸ਼ ਸ਼ਰਮਾ ਐਸ.ਡੀ.ਐਮ-2, ਸ੍ਰੀ ਰੋਹਿਤ ਗੁਪਤਾ ਐਸ.ਡੀ.ਐਮ-1, ਸ੍ਰੀ ਐਸ.ਪੀ.ਆਂਗਰਾ ਡੀ.ਡੀ.ਪੀ.ਓ, ਸ੍ਰੀ ਰਾਕੇਸ਼ ਥਾਪਰ ਚੋਣ ਤਹਿਸੀਲਦਾਰ ਤੇ ਸ੍ਰੀ ਰਜਿੰਦਰ ਸਿੰਘ ਕਾਨੂੰਗੋ ਆਦਿ ਹਾਜ਼ਰ ਸਨ।
Punjab Post Daily Online Newspaper & Print Media